ਦਾਣਾ ਮੰਡੀ ਚੱਬੇਵਾਲ ਅਪਣਾ ਰੋਣਾ ਆਪੇ ਹੀ ਰੋਣ ਲਈ ਮਜਬੂਰ

ਮਜਦੂਰਾਂ ਨੂੰ ਨਹੀਂ ਮਿਲ ਰਹੀਆਂ ਬੁਨਿਆਦੀ ਸਹੂਲਤਾਂ ਪੀਣ ਵਾਲਾ ਪਾਣੀ, ਸਾਫ ਟੁਆਲਿਟਾਂ : ਧੀਮਾਨ 

HOSHIARPUR : (S.K .SHARMA) ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਦਵਿੰਦਰ ਸਿੰਘ ਥਿੰਦ ਨੇ ਦਾਣਾ ਮੰਡੀ ਚੱਬੇਵਾਲ ਦਾ ਦੋਰਾ ਕਰਨ ਤੋਂ ਦਸਿਆ ਕਿ ਮੰਡੀ ਸਾਰੀ ਤਰ੍ਹਾਂ ਬੁਨਿਆਦੀ ਸਹੂਲਤਾਂ ਪੀਣ ਵਾਲਾ ਸਾਫ ਪਾਣੀ, ਟੁਆਲਿਟ ਦੀ ਕੰਮ ਚਾਲਓ ਕਾਰਗੁਜਾਰੀ, 2016 ਵਿਚ ਉਦਘਾਟਨ ਹੋਈ ਸੜਕ ਉਤੇ ਲੁੱਕ ਨਾ ਪਾਉਣ ਅਤੇ ਸੜਕ ਮੰਡੀ ਦੇ ਫੜ ਨਾਲੋਂ ਉਚੀ ਕਰਕੇ ਬਨਾਉਣਾ, ਚਾਰੇ ਪਾਸੇ ਫੈਲੀ ਗੰਦਗੀ, ਮੰਡੀ ਵਿਚ ਮਜਦੂਰਾਂ ਦੇ ਰਹਿਣ ਵਾਲੀਆਂ ਥਾਵਾਂ ਗੰਦਗੀ, ਮੱਖੀਆਂ, ਮੱਛਰਾਂ ਨਾਲ ਭਰੀਆਂ ਅਤੇ ਰਾਤ ਸਮੇਂ ਸੋਣ ਲਈ ਵੀ ਥਾਂ ਮੁਹਈਆ ਨਾ ਹੋਣ ਕਾਰਨ ਪੈਦਾ ਹੋ ਰਿਹਾ ਮੁਸਿ.ਕਲਾਂ ਵੱਲ ਮੰਡੀ ਸ.ੁਰੂ ਹੋਣ ਤੋਂ ਪਹਿਲਾਂ ਧਿਆਨ ਨਾ ਦੇਣ ਤੇ ਸਖਤ ਸਬ.ਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਅਤੇ ਸਵੱਛਤਾ ਸਭ ਸਾਰਕਾਰੀ ਗੱਪਾਂ ਅਤੇ ਝੂਠ ਤੱਥ ਹੀ ਸੀਮਤ ਹੈ|ਧੀਮਾਨ ਨੇ ਕਿਹਾ ਕਿ ਮੰਡੀਆਂ ਵਿਚ ਮੰਡੀ ਸ.ੁਰੂ ਕਰਨ ਤੋਂ ਪਹਿਲਾਂ ਸਾਰੇ ਲੋੜੀਂਦੇ ਪ੍ਰਬੰਧ ਕਰਨੇ ਲਾਜਮੀ ਹਨ ਅਤੇ ਕਾਗਜਾਂ ਵਿਚ ਸਭ ਕੁਝ ਹੋ ਰਿਹਾ ਹੈ, ਪਿਛੱਲੇ 4 ਸਾਲਾਂ ਤੋਂ ਵਾਟਰ ਕੂਲਰ ਟੁਟਿਆ ਪਿਆ ਹੈ|

ਉਨ੍ਹਾਂ ਕਿਹਾ ਕਿ ਮੰਡੀਆ ਵਿਚ ਝੋਨੇ ਦੀ ਸਫਾਈ ਲਈ ਬਹੁਤ ਸਾਰੀਆਂ ਔਰਤਾਂ ਵੀ ਮਜਦੂਰੀ ਕਰਦੀਆਂ ਹਨ ਪਰ ਉਨ੍ਹਾਂ ਔਰਤਾਂ ਲਈ ਕੋਈ ਵੀ ਟੁਆਲਿਟ ਤਕ ਵੀ ਨਹੀਂ ਹੈ ਅਤੇ ਉਹ ਖੁਲ੍ਹੇ ਵਿਚ ਟੁਆਲਿਟਾਂ ਜਾਂਦੀਆ ਹਨ ਅਤੇ ਬਿਨ੍ਹਾਂ ਮਾਸਕ ਤੋਂ ਅਤਿ ਦੇ ਧੂੜ ਵਿਚ ਕੰਮ ਕਰਦੀਆਂ ਹਨ ਅਤੇ ਹਰ ਰੋਜ ਦਵਾਈਆਂ ਖਾ ਕੇ ਕੰਮ ਕਰਦੀਆਂ ਹਨ, ਉਨ੍ਹਾਂ ਕਿਹਾ ਕਿ ਮੰਡੀਆਂ ਪੂਰੀ ਤਰ੍ਹਾਂ ਪ੍ਰਦੂਸ.ਣ ਨਾਲ ਭਰੀਆਂ ਪਈਆਂ ਹਨ, ਸਾਰਾ ਦਿਨ ਉਨ੍ਹਾਂ ਵਿਚ ਕਿਸਾਨ ਅਤੇ ਉਥੇ ਕੰਮ ਕਰਨ ਵਾਲੇ ਮਜਦੂਰ ਪ੍ਰਦੂਸ.ਣ ਵਿਚ ਜਕੜੇ ਪਏ ਹਨ|ਧੀਮਾਨ ਨੇ ਕਿਹਾ ਕਿ ਕਿੰਨੀ ਸ.ਰਮ ਦੀ ਗੱਲ ਹੈ ਕਿ ਮੰਡੀਆਂ ਵਿਚ ਤਾਂ ਫਸਟ ਏਡ ਬਾਕਸ ਤਕ ਵੀ ਉਪਲਵਧ ਵੀ ਨਹੀਂ ਹੈ, ਜਿਸ ਦਾ ਹੋਣਾ ਜਰੂਰੀ ਹੈ|ਉਨ੍ਹਾਂ ਦਸਿਆ ਕਿ 2016 ਵਿਚ ਸਾਬਕਾ ਕੈਬਨਿਟ ਮੰਤਰੀ ਸ.੍ਰੀ ਸੋਹਨ ਸਿੰਘ ਨੇ 200 ਗੱਜ ਦੇ ਲਗਭਗ ਮੰਡੀ ਅਤੇ ਪੀ ਐਚ ਸੀ ਚੱਬੇਵਾਲ ਦੇ ਵਿਚਕਾਰ ਸੜਕ ਦਾ ਨੀਂਹ ਪਥੱਰ ਰਖਿਆ ਸੀ ਪਰ ਕਿੰਨੀ ਸ.ਰਮ ਦੀ ਗੱਲ ਹੈ ਕਿ ਉਸ ਸੜਕ ਉਤੇ ਪਥੱਰ ਤਾਂ ਪੈ ਗਿਆ ਪਰ ਅਜ ਤਕ ਸੜਕ ਉਤੇ ਸਰਕਾਰ ਲੁੱਕ ਤਕ ਨਹੀਂ ਪਵਾ ਸਕੀ|ਪੰਜਾਬ ਅੰਦਰ ਵਿਕਾਸ ਦੇ ਕਾਜਗੀ ਘੋੜੇ ਦੁੜਾਉਣ ਤਕ ਹੀ ਸਰਕਾਰਾਂ ਸੀਮਤ ਹਨ|
ਧੀਮਾਨ ਨੇ ਇਹ ਸਾਰਾ ਮਾਮਲਾ ਸਕੱਤਰ ਮੰਡੀ ਬੋਰਡ ਪੰਜਾਬ ਸ.੍ਰੀ ਅਮਿਤ ਢਾਕਾ ਜੀ ਦੇ ਧਿਆਨ ਹੇਠ ਲਿਆਂਦਾ ਅਤੇ ਦਸਿਆ ਕਿ ਮੰਡੀਆਂ ਵਿਚ ਖ੍ਰੀਦ ਕਰਨ ਵਾਲੇ ਅਧਿਕਾਰੀ ਵੀ ਵਿਜ.ਟ ਨਹੀਂ ਕਰਕੇ ਅਤੇ ਦਫਤਰਾਂ ਵਿਚ ਹੀ ਏਅਰ ਕੰਡੀਸ.ਨਾ ਵਿਚ ਬੈਠ ਕੇ ਹੁਕਮ ਕਰਦੇ ਰਹਿੰਦੇ ਹਨ|ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਮਜਦੂਰਾਂ ਨੂੰ ਕਦੇ ਵੀ ਮਨੁੱਖ ਨਹੀਂ ਸਮਝਿਆ ਜਾਂਦਾ ਸਰਕਾਰਾਂ ਧੱਕੇ ਕਰਦੀਆ ਹਨ|ਮੰਡੀਆ ਵਿਚ ਕੰਮ ਦੀ ਕੁਆਲਟੀ ਦਾ ਨਾਮੋ ਨਿਸ.ਾਨ ਤਕ ਨਹੀਂ ਹੈ|ਫਿਰ ਇਹ ਹੈ ਕਿ 6 ਪ੍ਰਤੀਸ.ਤ ਜਿਸ ਵਿਜ 3 ਪ੍ਰਤੀਸ.ਤ ਰੂਰਲ ਡਿਵੇਲਪਮੈਂਟ ਫੰਡ ਅਤੇ 3 ਪ੍ਰਤੀਸ.ਤ ਮਾਰਕੀਟ ਫੀਸ ਵੀ ਲਈ ਜਾਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੰਡੀਆਂ ਵਿਚੋਂ ਇਕਠਾ ਹੋ ਰਿਹਾ ਪੈਸਾ ਕਿਥੇ ਜਾ ਰਿਹਾ ਹੈ|ਲੋਕਾਂ ਦਸਿਆ ਕਿ ਪਿਛੱਲੇ 10 ਸਾਲਾਂ ਵਿਚ ਮੰਡੀ ਦਾ ਕੋਈ ਵੀ ਵਿਕਾਸ ਨਹੀਂ ਹੋਇਆ| ਮੰਡੀ ਵਿਚੋਂ ਪੈਦਾ ਹੁੰਦਾ ਧੂੜ ਮਿੱਟੀ ਘੱਟਾ ਆਸ ਪਾਸ ਦੁਕਾਨਦਾਰਾਂ ਨਹੀ ਵੀ ਸੰਤਾਪ ਬਣ ਰਿਹਾ ਹੈ|ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਾਣਾ ਮੰਡੀਆਂ ਅੰਦਰ ਤੁਰੰਤ ਸੁਧਾਰ ਕੀਤਾ ਜਾਵੇ ਅਤੇ ਉਥੈ ਕੰਮ ਕਰਨ ਵਾਲਿਆਂ ਦੀ ਹਰ ਰੋ੦ ਡਿਊਟੀ ਫਿਕਸ ਕੀਤੀ ਜਾਵੇ|

Related posts

Leave a Reply