LOCKDOWN ਸਮੇਂ ਦੀ ਸਕੂਲ ਫੀਸ ਵਸੂਲਣ ਬਾਰੇ ਹਾਈ ਕੋਰਟ ਦੇ ਫੈਸਲੇ ਖਿਲਾਫ ਅਪੀਲ ਕਰਾਂਗੇ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 5 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਹਾਈ ਕੋਰਟ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਲੌਕਡਾੳੂਨ ਸਮੇਂ ਲਈ ਵਿਦਿਆਰਥੀਆਂ ਤੋਂ ਫੀਸ ਵਸੂਲਣ ਦੀ ਆਗਿਆ ਦੇਣ ਦੇ ਫੈਸਲੇ ਖਿਲਾਫ ਪੰਜਾਬ ਸਰਕਾਰ ਅਪੀਲ ਕਰੇਗੀ।
 
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਹਰੀ ਝੰਡੀ ਮਿਲਣ ਤੱਕ ਸਕੂਲਾਂ ਨੂੰ ਖੋਲਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।
 
ਪਟਿਆਲਾ ਵਿਖੇ ਕੁਝ ਮਾਪਿਆਂ ਵੱਲੋਂ ਸਕੂਲ ਖੋਲਣ ਲਈ ਕੀਤੇ ਰੋਸ ਪ੍ਰਦਰਸ਼ਨ ’ਤੇ ਟਿੱਪਣੀ ਪੁੱਛੇ ਜਾਣ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੀਡਿਓ ਕਾਨਫਰੰਸ ਵਿੱਚ ਕਿਹਾ ਕਿ ਉਹ ਬੱਚਿਆਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਗੇ। ਉਨਾਂ ਕਿਹਾ, ‘‘ਮੈਂ ਉਦੋਂ ਤੱਕ ਸਕੂਲ ਨਹੀਂ ਖੋਲਾਗਾਂ ਜਦੋਂ ਤੱਕ ਮੈਨੂੰ ਇਸ ਮਾਮਲੇ ਉਤੇ ਮੈਡੀਕਲ ਸਲਾਹ ਨਹੀ ਮਿਲ ਜਾਂਦੀ।’’
 
ਲੌਕਡਾੳੂਨ ਸਮੇਂ ਸਕੂਲਾਂ ਵੱਲੋਂ ਫੀਸ ਵਸੂਲਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਜਿਹੜਾ ਸਮਾਂ ਨਹੀਂ ਪੜਾਇਆ ਗਿਆ, ਉਸ ਦੀ ਕੋਈ ਵੀ ਫੀਸ ਨਾ ਵਸੂਲਣ ਦਾ ਸਹੀ ਫੈਸਲਾ ਲਿਆ ਸੀ।
ਉਨਾਂ ਕਿਹਾ, ‘‘ਸਕੂਲ ਬੰਦ ਹੋਣ ’ਤੇ ਮਾਪਿਆਂ ਕੋਲੋਂ ਫੀਸ ਵਸੂਲਣੀ ਗਲਤ ਹੈ।’’ ਉਨਾਂ ਕਿਹਾ ਕਿ ਇਸ ਮਾਮਲੇ ਉਤੇ ਸੂਬਾ ਸਰਕਾਰ ਵੱਲੋਂ ਹਾਈ ਕੋਰਟ ਦੇ ਫੈਸਲੇ ਖਿਲਾਫ ਜਲਦ ਹੀ ਰੀਵਿੳੂ ਪਟੀਸ਼ਨ ਪਾਈ ਜਾਵੇਗੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply