ਜਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਲਮੀਨ ਸਕੂਲ ਦੀ ਬੱਲੇ ਬੱਲੇ

DASUYA  (DOABA TIMES) ਜਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਦੇ 41 ਅਤੇ 32 ਕਿਲੋ ਭਾਰ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨ ਦੇ 2 ਖਿਡਾਰੀਆਂ ਨਜ਼ੀਰ ਅਲੀ ਅਤੇ ਯਾਕੂਬ ਅਲੀ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ ਗਿਆ। ਪਹਿਲੇ ਸਥਾਨ ਤੇ ਰਹਿਣ ਵਾਲਾ ਖਿਡਾਰੀ ਨਜ਼ੀਰ ਅਲੀ ਸਟੇਟ ਪੱਧਰੀ ਕੁਸ਼ਤੀ ਮੁਕਾਬਲੇ ਲਈ ਚੁਣਿਆ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀ ਰਜਿੰਦਰ ਕੁਮਾਰ  ਵੱਲੋਂ ਇਸ ਸ਼ਾਨਦਾਰ ਖੇਡ ਪ੍ਰਾਪਤੀ ਦਾ ਸਿਹਰਾ ਸ਼੍ਰੀ ਜਸਵੰਤ ਸਿੰਘ ਜੀ ਦੀ ਅਣਥੱਕ ਮਿਹਨਤ ਅਤੇ ਖਿਡਾਰੀਆਂ ਦੀ ਲਗਨ ਅਤੇ ਅਭਿਆਸ ਨੂੰ ਦਿੱਤਾ ਗਿਆ। ਸਕੂਲ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਹਨ ਲਾਲ, ਪਰਮਜੀਤ ਘੁੰਮਣ, ਰਾਕੇਸ਼ ਗੁਲੇਰੀਆ, ਗੁਰਜੀਤ ਸਿੰਘ, ਖੁਸ਼ਵੰਤ ਸਿੰਘ, ਜਸਵੰਤ ਸਿੰਘ, ਅਭਿਸ਼ੇਕ ਪਠਾਣੀਆ, ਸਰੋਜ ਠਾਕੁਰ, ਸਰੋਜ ਰਾਣੀ, ਨਿਰਮਲਾ ਦੇਵੀ, ਸੁਸ਼ਮਾ ਆਦਿ ਹਾਜ਼ਿਰ ਰਹੇ।

– PARMJIT SINGH

Related posts

Leave a Reply