ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਕਰੋਨਾ ਮਹਾਮਾਰੀ ਨਾਲ ਲੜਨ ਵਾਲੇ ਯੋਧਿਆਂ ਦਾ ਕੀਤਾ ਸਨਮਾਨ


ਗੜ੍ਹਸ਼ੰਕਰ 10 ਜੂਨ ( ਅਸ਼ਵਨੀ ਸ਼ਰਮਾ ) : ਸ਼ਹੀਦੇ-ਏ-ਆਜਮ ਭਗਤ ਸਿੰਘ ਸਮਾਰਕ ਗੜ੍ਹਸ਼ੰਕਰ ਵਿਖੇ ਸ਼ਹੀਦ ਭਗਤ ਸਿੰਘ ਚੈਰੀਟਬਲ ਟਰੱਸਟ(ਰਜਿ) ਗੜ੍ਹਸ਼ੰਕਰ ਵਲੋਕੋਰੋਨਾ ਕੋਵਿਡ 19 ਮਹਾਮਾਰੀ ਵਿਰੁੱਧ ਲੜਨ ਵਾਲੇ 25 ਦੇ ਕਰੀਬ ਲੋਕਾ ਦਾ ਸਨਮਾਨ ਕੀਤਾ ਗਿਆ। ਟਰੱਸਟ ਦੇ ਸਰਪ੍ਰਸਤ ਬੀਬੀ ਸੁਭਾਸ਼ ਮੱਟੂ, ਪ੍ਰਧਾਨ ਦਰਸ਼ਨ ਸਿੰਘ ਮੱਟੂ ਦੀ ਅਗਵਾਈ ‘ਚ ਕਰਵਾਏ।

ਇਸ ਸਮਾਗਮ ਮੌਕੇ ਲੋਕਾਂ ਨੂੰ ਸਿਹਤ ਸਹੂਲਤਾ ਦੇਣ ਲਈ ਐਸ.ਐਮ.ਓ ਗੜ੍ਹਸ਼ੰਕਰ ਡਾ. ਟੇਕਰਾਜ ਭਾਟੀਆ, ਐਸ.ਐਮ.ਓ ਪੋਸੀ ਡਾ ਰਘੁਵੀਰ ਸਿੰਘ ,ਡੀ. ਐਸ.ਪੀ ਸਤੀਸ਼ ਕੁਮਾਰ,ਪ੍ਰਿੰਸ਼ੀਪਲ ਬਿੱਕਰ ਸਿੰਘ,ਗੋਲਡੀ ਸਿੰਘ ਕਰਿਆਨਾ ਸਟੋਰ ਬੀਹੜਾ,ਬਿੱਟੂ ਢਿੱਲੋ ਭੱਜਲਾ ,ਮੋਟੀਵੇਟਰ ਭੁਪਿੰਦਰ ਰਾਣਾ,ਨਿੰਦਰ ਭਾਰਾਪੁਰ,ਕਾਲਾ ਮਜਾਰੀ,ਸਾਬਕਾ ਸਰਪੰਚ ਜਗਦੀਸ਼ ਸਿੰਘ ਦੇਣੋਵਾਲ ਕਲਾ,ਜੀਤ ਰਾਮਗੜੀਆ,ਵਿਨੇ ਕੁਮਾਰ ਗੜ੍ਹਸ਼ੰਕਰ, ਮਾਸਟਰ ਅਸ਼ਵਨੀ ਰਾਣਾ, ਮਾਸਟਰ ਅਜੇ ਕੁਮਾਰ ਬੀਣੇਵਾਲ,ਪ੍ਰਣਵ ਕ੍ਰਿਪਾਲ,ਸੁਨੀਲ ਸਿੰਘ ਦਦਿਆਲ,ਜੋਗਿੰਦਰ ਕੌਰ ਆਸ਼ਾ ਵਰਕਰ,ਹਰਜੀਤ ਸਿੰਘ ਡਾਨਸੀਵਾਲ,ਸਾਬੀ ਰਾਮਪੁਰ ਝੰਜੋਵਾਲ,ਪੁਲਿਸ ਤੇ ਟੀਮ ਰੈਪਿਡ ਰਿਸਪੈਸ ਟੀਮ ਸਿਵਲ ਹਸਪਤਾਲ ਗੜ੍ਹਸ਼ੰਕਰ ਆਦਿਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੁਲਾਰਿਆ ਨੇ ਕੋਰੋਨਾ ਮਾਹਾਮਾਰੀ ਨਾਲ ਲੜਨ ਵਾਲੇਇਹਨਾ ਯੋਧਿਆ ਨੂੰ ਵਧਾਈ ਦਿਤੀ ਜਿਹਨਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੀਆ ਵਗੈਰ ਆਮ ਜਨਤਾ ਨੂੰ ਇਸ ਮਹਾਮਾਰੀ ਤੋ ਦੂਰ ਰੱਖਿਆ।ਇਸ ਮੌਕੇ ਬੀਬੀ ਸੁਭਾਸ਼ ਮੱਟੂ, ਦਰਸ਼ਨ ਸਿੰਘ ਮੱਟੂ ਤੋਂ ਇਲਾਵਾ ਸਕੱਤਰ ਰਣਜੀਤ ਸਿੰਘ ਬੰਗਾ, ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜਮਜਾਰਾ ਵਲੋਂ ਮਾ.ਬਲਵੀਰ ਸਿੰਘ ਬੈਸ,ਕਿਸਾਨ ਆਗੂ ਗੁਰਨੇਕ ਸਿੰਘ ਭੱਜਲ,ਮੀਡੀਆ ਇੰਚਾਰਜ ਚਰਨਜੀਤ ਚੰਨੀ,ਅਜੀਤ ਸਿੰਘ ਥਿੰਦ,ਰੌਕੀ ਮੌਲਾ,ਦਿਲਬਾਗ ਮਹਿਦੂਦ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply