ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਲਗਾਇਆ ਧਰਨਾ

ਗੜਸ਼ੰਕਰ 11 ਜੂਨ( ਅਸ਼ਵਨੀ ਸ਼ਰਮਾ ) : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਤੇ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਦੇ ਖਿਲਾਫ ਮੰਡਲ ਗੜਸ਼ੰਕਰ ਵਿੱਚ ਮੰਡਲ ਪ੍ਰਧਾਨ ਕੇਵਲ ਕ੍ਰਿਸ਼ਨ,ਸਕੱਤਰ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ।ਇਸ ਧਰਨੇ ਵਿੱਚ ਸੂਬਾ ਪ੍ਰਧਾਨ ਅਮਰੀਕ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਕੰਮ ਕਰਦੇ ਵਰਕਰਾਂ ਦੀਆਂ ਚਾਰ ਮਹੀਨੇ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਦਿੱਤੀਆਂ ਜਾਣ।

ਐਕਟ 2016 ਲਾਗੂ ਕਰਕੇ ਤਿੰਨ ਸਾਲਾ ਤੋ ਕੰਮ ਕਰਦੇ ਵਰਕਰਾਂ ਨੂੰ ਪੱਕਿਆ ਕੀਤਾ ਜਾਵੇ ਜਿਹੜੇ ਵਰਕਰਾ ਨੇ 2006 ਤੱਕ ਦੱਸ ਸਾਲ ਦੀ ਸੇਵਾ ਪੂਰੀ ਕਰ ਲਈ ਹੈ।ਉਨਾਂ ਨੂੰ 2011ਵਿੱਚ ਪੱਕੇ ਬੇਲਦਾਰਾਂ
ਵਾਗ ਪੱਕਿਆ ਕੀਤਾ ਜਾਵੇ ਵਿਭਾਗ ਅੰਦਰ ਨਵੇ ਕੰਮ ਚਲਾਏ ਜਾਣ ਵਿਭਾਗ ਅੰਦਰ ਕੰਮ ਕਰਦੇ ਵਰਕਰਾਂ ਨੂੰ ਕੋਵਿੰਡ 19 ਨੂੰ ਮੁੱਖ ਰੱਖਦੇ ਹੋਏ ਸਹੂਲਤਾ ਦਿੱਤੀਆ ਜਾਣ,ਸਮੂਹ ਵਰਕਰਾਂ ਨੂੰ ਵਰਦੀਆਂ ਦਿੱਤੀਆਂ ਜਾਣ,ਵਰਕਰਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਕੰਮ ਕਰਦੇ ਵਰਕਰਾਂ ਦੀ ਛਾਟੀ ਬੰਦ ਕੀਤੀ ਜਾਵੇ,ਸਹੂਲਤਾਂ ਵਿੱਚ ਵਾਧਾ ਕੀਤਾ ਜਾਵੇ।

ਅੱਜ ਦੇ ਧਰਨੇ ਵਿੱਚ ਕਰਨ ਸਿੰਘ,ਪਵਨ ਕੁਮਾਰ ,ਕਸ਼ਮੀਰੀ ਲਾਲ,ਪਰਮਿੰਦਰ ਸੰਧੂ,ਜਸਵਿੰਦਰ ਸਿੰਘ,ਹਰਭਜਨ ਸਿੰਘ ,ਤਰਸੇਮ ਲਾਲ,ਜਸਪਾਲ ਸਿੰਘ,ਹਰਪ੍ਰੀਤ ਸਿੰਘ ਅਤੇ ਮੋਹਨ ਸਿੰਘ ਨੇ ਵੀ ਕਿਹਾ ਜੇਕਰ ਪੰਜਾਬ ਸਰਕਾਰ ਅਤੇ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਵਲੋ ਮੰਗਾ ਲਾਗੂ ਨਾ ਕੀਤੀਆਂ ਤਾਂ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵਲੋ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇ ਧਰਨਾ ਦੇਣ ਉਪਰੰਤ ਜਥੇਬੰਦੀ ਵਲੋ ਸਹਾਇਕ ਸੁਪਰਡੈਟ ਮੈਡਮ ਨਿਰਮਲਾ ਦੇਵੀ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੈਡਮ ਜੀ ਨੇ ਵਿਸ਼ਵਾਸ ਦਵਾਇਆ ਕਿ ਤੁਹਾਡਾ ਮੰਗ ਪੱਤਰ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਜੀ ਨੂੰ ਸਿਫਾਰਸ਼ ਸਾਹਿਤ ਭੇਜ ਦਿੱਤਾ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply