ਟਿਕਟ ਮਿਲਣ ਤੋਂ ਬਾਅਦ ਆਪ ਦੇ ਲੋਕ ਸਭਾ ਉਮੀਦਵਾਰ ਡਾ. ਰਵਜੋਤ ਨੇ ਤੇਜ ਕੀਤੀਆਂ ਸਰਗਰਮੀਆਂ

-ਕਿਹਾ ਪਰਮਜੀਤ ਸਚਦੇਵਾ ਉਂੱਨਾ ਦਾ ਡਟ ਕੇ ਦੇਣਗੇ ਸਾਥ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਡਾ. ਰਵਜੋਤ ਸਿੰਘ ਨੇ ਟਿਕਟ ਮਿਲਣ ਤੋਂ ਤੁਰੰਤ ਬਾਅਦ ਅੱਜ ਪਾਰਟੀ ਵਰਕਰਾਂ ਤੇ ਦੋਆਬ ਜੋਨ ਦੇ ਤਮਾਮ ਅਹੁਦੇਦਾਰਾਂ ਦੀ ਇਕ ਹੰਗਾਮੀਂ ਮੀਟਿੰਗ ਪਾਰਟੀ ਦੇ ਸਥਾਨਿਕ ਦਫਤਰ ਚ ਕੀਤੀ। ਜਿਸ ਵਿੱਚ ਅਨੇਕਾਂ ਅਹੁਦੇਦਾਰਾਂ ਨੇ ਹਿੱਸਾ ਲਿਆ। ਜਲੰਧਰ ਤੋੰ ਪਾਰਟੀ ਦੇ ਸੀਨੀਅਰ ਨੇਤਾ ਡਾ. ਮੁਲਤਾਨੀ ਨੇ ਕਿਹਾ ਕਿ ਪਾਰਟੀ ਨੇ ਵਰਕਰਾਂ ਦੀ ਉਮੀਦਾਂ ਤੇ ਪੂਰਾ ਉਤਰਦੇ ਹੋਏ ਡਾ. ਰਵਜੋਤ ਸਿੰਘ ਨੂੰ ਟਿਕਟ ਦਿੱਤੀ ਹੈ ਜਿਸ ਨਾਲ ਪੂਰੇ ਦੋਆਬਾ ਜੋਨ ਚ ਖੁਸ਼ੀ ਦੀ ਲਹਿਰ ਹੈ ਅਤੇ ਸੈਂਕੜੇ ਵਰਕਰ ਉਂਨੱਾ ਨਾਲ ਸੰਪਰਕ ਬਣਾ ਰਹੇ ਹਨ। ਉਂੱਨਾ ਕਿਹਾ ਕਿ ਪਾਰਟੀ ਜਲਦ ਹੀ ਜਲੰਧਰ ਤੇ ਪੰਜਾਬ ਦੇ ਹੋਰਨਾਂ ਜਿਲਿਆਂ ਦੇ ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦੇਵੇਗੀ। ਇਸ ਤੋਂ ਅਲਾਵਾ ਉਂੱਨਾ ਕਿਹਾ ਕਿ ਪਾਰਟੀ  ਅਗਲੀ ਰਣਨੀਤੀ ਬਣਾ ਰਹੀ ਹੈ ਅਤੇ ਸਭ ਵਰਕਰ ਮਿਲਕੇ ਲੋਕਾਂ ਦੇ ਸਹਿਯੋਗ ਨਾਲ ਸੀਟ ਅਰਾਮ ਨਾਲ ਕੱਢ ਲੈਣਗੇ। ਇਸ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜਲਦੀ ਟਿਕਟ ਦਾ ਐਲਾਨ ਹੋਣ ਕਾਰਣ ਪਾਰਟੀ ਵਰਕਰਾਂ ਚ ਹੋਰ ਉਤਸ਼ਾਹ ਆ ਗਿਆ ਹੈ ਇਸੇ ਲਈ ਅੱਜ ਉਂਨਾ ਨੇ ਤੁਰੰਤ ਦੋਆਬਾ ਜੋਨ ਦੀ ਮੀਟਿੰਗ ਬੁਲਾਈ ਹੈ। ਕੁਝ ਦਿਨ ਪਹਿਲਾਂ ਹੀ ਆਮ ਆਦਮੀਂ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਪਾਰਟੀ ਦੇ ਸਰਗਰਮ ਨੇਤਾ ਤੇ ਉਘੇ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ਦੇ ਬਾਰੇ ਜਦੋਂ ਡਾ. ਰਵਜੋਤ ਨੂੰ ਪੁਛਿਆ ਗਿਆ ਕਿ ਕੀ ਪਾਰਟੀ ਨੂੰ ਉਂਨਾ ਦੇ ਅਸਤੀਫਾ ਦੇਣ ਕਾਰਣ ਨੁਕਸਾਨ ਨਹੀਂ ਹੋਵੇਗਾ ਤਾਂ ਉਂੱਨਾ  ਕਿਹਾ ਕਿ ਉਹ ਅੱਜ ਸਵੇਰੇ ਹੀ ਪਰਮਜੀਤ ਸਚਦੇਵਾ ਜੀ ਦੇ ਘਰ ਗਏ ਸਨ ਤੇ ਉਹ ਉਂੱਨਾ ਦੇ ਵੱਡੇ ਭਰਾ ਹਨ। ਡਾ. ਰਵਜੋਤ ਨੇ ਕਿਹਾ ਕਿ ਉਂੱਨਾ ਨੇ  ਅਸਤੀਫਾ ਕੁਝ ਨਿਜੀ ਕਾਰਣਾ ਕਰਕੇ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਕੋਈ ਵੀ ਪਾਰਟੀ ਜੁਅਇਨ ਨਹੀਂ ਕਰਨਗੇ ਤੇ ਉਹ ਪਾਰਟੀ ਨਾਲ ਖੜੇ ਰਹਿਣਗੇ। ਬੈਠਕ ਦੌਰਾਨ ਉਪਰੋਕਤ ਨੇਤਾਵਾਂ ਤੋ ਅਲਾਵਾ ਗੁਰਵਿੰਦਰ ਸਿੰਘ ਪਾਬਲਾ, ਰਣਜੀਤ ਸਿੰਘ ਧਮੋਟ, ਹਰੀਸ਼ ਕੁਮਾਰ, ਸੁਦਰਸ਼ਨ ਸਿੰਘ, ਪ੍ਰਦੀਪ ਸੈਣੀ, ਜਰਨੈਲ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ ਤੇ ਸੰਜੀਵ ਸ਼ਰਮਾਂ, ਹਰਪੈਲ ਸਿੰਘ, ਹਰਪ੍ਰੀਤ ਸਿੰਘ ਧਾਮੀਂ ਤੇ ਹੋਰ ਅਨੇਕ ਪਾਰਟੀ ਨੇਤਾ ਹਾਜਿਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply