BREAKING.. ਜਿਲਾ ਪਠਾਨਕੋਟ ਚ ਅੱਜ ਕਰੋਨਾ ਨੇ 16 ਹੋਰ ਲੋਕਾਂ ਤੇ ਢਾਹਿਆ ਕਹਿਰ

ਦਿੱਲੀ ਤੋਂ ਵਾਪਿਸ ਆਏ ਇੱਕ ਪਰਿਵਾਰ ਦੇ 5 ਮੈਂਬਰ ਨਿਕਲੇ ਕਰੋਨਾ ਪਾਜੀਟਿਵ

ਪਠਾਨਕੋਟ, 21 ਜੂਨ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਵਿੱਚ ਐਤਵਾਰ ਨੂੰ 220 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚ 16 ਲੋਕ ਕਰੋਨਾ ਪਾਜੀਟਿਵ ਅਤੇ 204 ਲੋਕ ਕਰੋਨਾ ਨੈਗੇਟਿਵ ਆਏ ਹਨ ਅਤੇ ਪਿਛਲੇ ਦੋ ਦਿਨਾਂ ਵਿੱਚ 9 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।


ਉਨਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਐਤਵਾਰ ਨੂੰ ਕੂਲ 182 ਕੇਸ ਕਰੋਨਾ ਪਾਜੀਟਿਵ ਦੇ  ਹੋ ਗਏ ਹਨ ਜਿਨਾਂ ਵਿੱਚੋਂ 131 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 46 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 5 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ ਜਿਨਾਂ 14 ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ।

Advertisements

ਉਨਾਂ ਵਿੱਚੋਂ ਪਿੰਡ ਹੈਬਤ ਪਿੰਡੀ ਦਾ ਇੱਕ ਪਰਿਵਾਰ ਜੋ ਦਿੱਲੀ ਵਿਖੇ ਰਹਿੰਦਾ ਸੀ ਵਾਪਸ ਆਪਣੇ ਘਰ ਆਇਆ ਹੈ ਉਸ ਪਰਿਵਾਰ ਦੇ 5 ਮੈਂਬਰ ਕਰੋਨਾ ਪਾਜੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਦੋ ਲੋਕ ਜੋ ਬਾਹਰੀ ਜਿਲੇ ਦੇ ਰਹਿਣ ਵਾਲੇ ਹਨ ਅਤੇ ਇਨਾਂ ਵਿੱਚੋਂ ਇੱਕ ਵਿਅਕਤੀ ਪਠਾਨਕੋਟ ਵਿਖੇ ਸਰਕਾਰੀ ਨੋਕਰੀ ਕਰ ਰਿਹਾ ਹੈ ਅਤੇ ਦੂਸਰਾ ਵਿਅਕਤੀ ਪਹਿਲਾ ਤੋਂ ਕਰੋਨਾ ਪਾਜੀਟਿਵ ਦੇ ਸੰਪਰਕ ਵਿੱਚੋਂ ਹੈ, ਤਿੰਨ ਲੋਕ ਕੱਚੇ ਕਵਾਟਰ ਇਲਾਕੇ ਵਿੱਚੋਂ ਹਨ ਅਤੇ ਇਸ ਤੋਂ ਇਲਾਵਾ ਬਾਕੀ ਸਾਰੇ ਮਾਮਲੇ ਵੱਖ ਵੱਖ ਸਥਾਨਾਂ ਤੋਂ ਹਨ।

Advertisements

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਿਰਧਾਰਤ ਸਮਾਂ ਪੁਰਾ ਕਰਨ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਲੱਛਣ ਨਾ ਹੋਣ ਤੇ ਸਨੀਵਾਰ ਅਤੇ ਐਤਵਾਰ ਦੇ ਦਿਨ ਕੂਲ 9 ਲੋਕਾਂ ਨੂੰ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾ ਕੇ ਹਰੇਕ ਨਾਗਰਿਕ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਘਰ ਤੋਂ ਬਾਹਰ ਜਾਣ ਲੱਗਿਆ ਮਾਸਕ ਦਾ ਪ੍ਰਯੋਗ ਕਰੋਂ, ਵਾਰ ਵਾਰ ਹੱਥਾਂ ਨੂੰ ਧੋਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੋਂ। ਉਨਾਂ ਕਿਹਾ ਕਿ ਆਓ ਸਾਰੇ ਮਿਲਕੇ ਇਨ੍ਰਾਂ ਹਦਾਇਤਾਂ ਦੀ ਪਾਲਣਾ ਕਰੀਏ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਈਏ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply