ਵੱਡੀ ਖ਼ਬਰ : ਬਾਬਾ ਰਾਮਦੇਵ ਕੁੜਿੱਕੀ ਚ, ਕੇਂਦਰ ਸਰਕਾਰ ਨੇ ਬਾਬੇ ਦੀ ਕੋਰੋਨਾ ਦਵਾਈ ਪ੍ਰਚਾਰ ‘ਤੇ ਤੁਰੰਤ ਲਗਾਈ ਪਾਬੰਦੀ

ਬਾਬਾ ਰਾਮਦੇਵ ਕੁੜਿੱਕੀ ਚ, ਕੇਂਦਰ ਸਰਕਾਰ ਨੇ ਬਾਬੇ ਦੀ ਕੋਰੋਨਾ ਦਵਾਈ ਪ੍ਰਚਾਰ ‘ਤੇ ਤੁਰੰਤ ਲਗਾਈ ਪਾਬੰਦੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਰੋਨਾ ਨੂੰ ਠੀਕ ਕਰਨ ਦੇ ਦਾਅਵੇ ਨਾਲ ਸ਼ੁਰੂ ਕੀਤੀ ਗਈ ਬਾਬਾ ਰਾਮਦੇਵ ਦੀ ਕੰਪਨੀ ਦੀ ਨਵੀ ਬਣਾਈ ਕੋਰੋਨਿਲ ਦਵਾਈ  ਦੇ ਪ੍ਰਚਾਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਪਹਿਲਾਂ ਇਸ ਦਵਾਈ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਹੈ। ਆਯੂਸ਼ ਮੰਤਰਾਲੇ ਨੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੋਰੋਨਾ ਦੇ ਨਵੇਂ ਲੱਭੇ ਇਲਾਜ ਦੇ ਦਾਅਵੇ ਨਾਲ, ਬਿਨਾਂ ਕਿਸੇ ਠੋਸ ਵਿਗਿਆਨਕ ਸਬੂਤ ਦੇ ਇਸ ਨਵੀਂ  ਆਪੇ ਬਣਾਈ ਦੇਸੀ ਦਵਾਈ ਦਾ ਪ੍ਰਚਾਰ ਕੀਤਾ ਜਾਂਦਾ ਹੈ, ਤਾਂ ਇਹ ਡਰੱਗ ਐਂਡ ਰੇਮੇਡੀਜ਼ (ਅਪਮਾਨਜਨਕ ਇਸ਼ਤਿਹਾਰਬਾਜੀ) ਐਕਟ ਦੇ ਤਹਿਤ ਇੱਕ ਸੰਜੀਦਾ ਜ਼ੁਰਮ ਮੰਨਿਆ ਜਾਵੇਗਾ।

ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਕਿ ਜੇਕਰ ਇਸ ਤੋਂ ਬਾਅਦ ਵੀ  ਇਸ਼ਤਿਹਾਰ ਜਾਰੀ ਰਿਹਾ ਤਾਂ ਇਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਯੂਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਤੰਜਲੀ ਨੇ ਮੰਤਰਾਲੇ ਨੂੰ ਅਜਿਹੀ ਕਿਸੇ ਵੀ ਦਵਾਈ ਦੇ ਵਿਕਾਸ ਅਤੇ ਅਜ਼ਮਾਇਸ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੰਤਰਾਲੇ ਦੀ ਇਜਾਜ਼ਤ ਨਾਲ ਬਹੁਤ ਸਾਰੀਆਂ ਕੰਪਨੀਆ ,ਆਯੁਰਵੈਦਿਕ ਦਵਾਈਆਂ ਕੋਰੋਨਾ ਦੇ ਇਲਾਜ ਲਈ ਅਜ਼ਮਾ ਰਹੀਆਂ ਹਨ, ਪਰ ਉਨ੍ਹਾਂ ਵਿਚ ਪਤੰਜਲੀ ਦੀ ਦਵਾਈ ਸ਼ਾਮਲ ਨਹੀਂ ਹੈ।

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਕੋਰੋਨਾ ਦਾ ਇਲਾਜ਼ ਲੱਭਣ ਲਈ ਸੰਘਰਸ਼ ਕਰ ਰਹੀ ਹੈ ਅਤੇ ਕੋਈ ਰਸਤਾ ਬਾਹਰ ਨਹੀਂ ਨਿਕਲ ਰਿਹਾ. ਅਜਿਹੀ ਸਥਿਤੀ ਵਿੱਚ, ਵਿਗਿਆਨਕ ਸਬੂਤਾਂ ਤੋਂ ਬਿਨਾਂ ਕਿਸੇ ਦਵਾਈ ਨਾਲ ਇਲਾਜ ਦਾ ਦਾਅਵਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਅਤੇ ਕਰੋੜਾਂ ਲੋਕ ਇਸ ਗੁੰਮਰਾਹਕੁੰਨ ਪ੍ਰਚਾਰ ਦੇ ਜਾਲ ਵਿੱਚ ਫਸ ਸਕਦੇ ਹਨ। ਇਸੇ ਕਰਕੇ ਇਸ ਦਵਾਈ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰਾਂ ‘ਤੇ ਤੁਰੰਤ ਪਾਬੰਦੀ ਦੇ ਨਾਲ, ਪਤੰਜਲੀ ਨੂੰ ਜਲਦੀ ਤੋਂ ਜਲਦੀ ਕੋਰਨਿਲ ਦਵਾਈ ਵਿਚ ਵਰਤੇ ਜਾਣ ਵਾਲੇ ਤੱਤਾਂ ਦਾ ਵੇਰਵਾ ਦੇਣ ਲਈ ਕਿਹਾ ਗਿਆ ਹੈ।

Related posts

Leave a Reply