ਅਧਿਆਪਕਾਂ ਦੀਆਂ ਜਬਰਨ ਬਦਲੀਆਂ ਅਤੇ ਮੁਅਤਲੀਆਂ ਨੂੰ ਲੈ ਕੇ ਪੂਰੇ ਜਿਲ•ੇ ਵਿੱਚ ਹਾਹਾਕਾਰ

-ਦੋਵੇਂ ਜਿਲ•ਾ ਸਿੱਖਿਆ ਅਫਸਰ ਜਿਲ•ੇ ਵਿੱਚ ਕਰ ਰਹੇ ਨੇ ਸਿੱਖਿਆ ਦਾ ਮਹੋਲ ਖਰਾਬ…. ਸਾਂਝਾ ਅਧਿਆਪਕ ਮੋਰਚਾ
-ਹੁਸ਼ਿਆਰਪੁਰ ਵਿੱਚ ਦੋ ਹੋਰ ਅਧਿਆਪਕਾਂ ਦੀ ਜਬਰਨ ਬਦਲੀ
ਹੁਸ਼ਿਆਰਪੁਰ , 3 ਨਵੰਬਰ (ਆਦੇਸ਼ ਪਰਮਿੰਦਰ ਸਿੰਘ,ਰਿੰਕੂ ਥਾਪਰ)  ਪਟਿਆਲਾ ਵਿਖੇ ਐਸ.ਐਸ.ਏ ਅਤੇ ਰਮਸਾ ਅਧਿਆਪਕਾਂ ਦੇ  ਹੱਕ ਵਿੱਚ ਸੰਘਰਸ਼ ਕਰ ਰਹੇ ਜਿਲ•ਾ ਹੁਸ਼ਿਆਰਪੁਰ   ਦੇ  ਅਧਿਆਪਕ ਆਗੂ ਇੰਦਰਸੁਖਦੀਪ ਸਿੰਘ ਓਢਰਾ ਅਤੇ ਜਤਿੰਦਰ ਸਿੰਘ ਨੂੰ ਜਬਰਨ ਮੌਜੂਦਾ ਸਟੇਸ਼ਨਾ ਤੋ 100 ਕਿਲੋਮੀਟਰ ਤੋਂ 150 ਕਿਲੋਮੀਟਰ ਦੂਰ ਬਦਲ ਦਿੱਤਾ ਹੈ। ਸਾਂਝੇ ਅਧਿਆਪਕ ਮੋਰਚੇ ਦੀ ਹੋਈ ਜਿਲ•ਾ ਪੱਧਰੀ ਮੀਟਿੰਗ ਵਿੱਚ ਮੋਰਚੇ ਦੇ ਜਿਲ•ਾ ਕਨਵੀਨਰ ਪਿੰ੍ਰਸੀਪਲ ਅਮਨਦੀਪ ਸ਼ਰਮਾ ,  ਸ਼੍ਰੀ ਅਜੀਬ ਦਿਵੇਦੀ, ਪ੍ਰਿਤਪਾਲ ਸਿੰਘ, ਰਮੇਸ਼ ਹੁਸ਼ਿਆਰਪੁਰੀ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਉਹਨਾ ਦੀਆਂ ਦੂਰ ਦਰਾਡੇ ਬਦਲੀਆਂ ਕਰਕੇ ਉਹਨਾ ਨੂੰ ਡਰਾਉਣ ਦਾ ਯਤਨ ਕਰ ਰਹੀ ਹੈ। ਜਿਸ ਤਹਿਤ ਬੀਤੇ ਦਿਨ ਇੰਦਰਸੁਖਦੀਪ ਸਿੰਘ ਦੀ ਬਦਲੀ ਬਨਿਆਲ (ਦਸੂਹਾ-2) ਤੋਂਖਾਨਪੁਰ (ਗੜਸ਼ੰਕਰ-2) ਅਤੇ ਸ਼੍ਰੀ ਜਤਿੰਦਰ ਸਿੰਘ ਦੀ ਬਦਲੀ ਘੰਟਾ ਘਰ ਸਕੂਲ ਹੁਸ਼ਿਆਰਪੁਰ ਤੋਂ ਤਰਨਤਰਨ ਕੀਤੀ ਗਈ ਹੈ।
ਮੋਰਚਾ ਆਗੂਆਂ ਨੇ ਅਰੋਪ ਲਗਾਇਆ ਜਿਲ•ਾ ਹੁਸ਼ਿਆਰਪੁਰ ਦੇ ਜਿਲ•ਾ ਸਿੱਖਿਆ ਅਫਸਰ (ਸ) ਮੋਹਨ ਸਿੰਘ ਲੇਹਲ ਬਦਲਾ ਲਉ ਭਾਵਨਾ ਨਾਲ ਕੰਮ ਕਰ ਰਹੇ ਹਨ। ਉਹਨਾ ਦੋਸ਼ ਲਾਇਆ ਕਿ ਦੋਵੇਂ  ਜਿਲ•ਾ ਸਿੱਖਿਆ ਅਫਸਰ ਜਿਲ•ੇ ਵਿੱਚ ਸਿੱਖਿਆ ਦਾ ਮਹੌਲ ਖਰਾਬ ਕਰ ਰਹੇ ਹਨ। ਉਹਨਾ ਕਿਹਾ ਮੋਰਚੇ ਨੇ ਫੈਂਸਲਾ ਕੀਤਾ ਹੈ ਕਿ ਸਰਕਾਰ ਵਲੋਂ ਸ਼ੰਘਰਸ਼ ਨੂੰ ਤਾਰਪੀਡੋ ਕਰਨ ਲਈ ਕੀਤੀਆਂ ਜਾਂ ਰਹੀਆਂ ਬਦਲੀਆਂ ਵਿੱਚ ਇੱਕ  ਵੀ ਅਧਿਆਪਕ ਅਗਲੇ ਸਟੇਸ਼ਨ ਤੇ ਜੁਆਇੰਨ ਨਹੀਂ ਕਰੇਗਾ। ਉਹਨਾ ਨੇ ਕਿਹਾ ਕਿ ਵਿਭਾਗ ਵਲੋਂ ਮੰਗੇ ਜਾ ਰਹੇ ਸਪੱਸ਼ਟੀਕਰਨ ਤੇ ਕੋਈ ਵੀ ਅਧਿਆਪਕ ਨਿੱਜੀ ਤੋਰ ਤੇ ਜਵਾਬ ਨਹੀਂ ਦੇਵੇਗਾ ਉਸ ਦਾ ਜਵਾਬ ਮੋਰਚਾ ਦੇਵਗਾ।  ਉਹਨਾ ਇਹ ਵੀ ਐਲਾਨ ਕੀਤਾ  ਕਿ ਜੇਕਰ 5 ਨਵੰਬਰ ਜਿਲ•ੇ ਦੇ ਸਮੂਹ ਬਲਾਕਾਂ ਵਿੱਚ ਸੰਘਰਸ਼ ਨੂੰ ਭਖਾਉਣ ਅਤੇ ਅਗਲੀ                                              ਰਣਨੀਤੀ ਲਈ ਬਲਾਕ ਪੱਧਰੀ ਮੀਟਿੰਗ ਕੀਤੀਆਂ ਜਾਣਗੀਆਂ। ਉਹਨਾ ਚੇਤਾਵਨੀ  ਦਿੰਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਨਾਲ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਸਾਡੇ ਮਸਲਿਆਂ ਦਾ ਹੱਲ ਨਾਂ ਨਿਕਲਿਆ ਤਾਂ ਪੰਜਾਬ ਭਰ ਵਿੱਚ ਲਾ-ਮਿਸਾਲ ਸੰਘਰਸ਼ ਕੀਤਾ                                                        ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਕਰ ਰਹੇ ਹਨ ।  ਇਸ ਮੀੰਿਟਗ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਪੰਜਾਬ ਸੁਬਾਰਡੀਨੇਟ ਸਰਵਿਸ ਫਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ , ਅਧਿਆਪਕਾਂ ਦੇ ਹੱਕੀ ਸੰਘਰਸ਼ ਨਾਲ ਪੰਜਾਬ ਦੀਆਂ ਸਮੂਹ ਭਰਾਤਰੀ ਜਥੇਬੰਦੀਆਂ ਅਧਿਆਪਕਾਂ ਨਾਲ ਚਟਾਨ ਵਾਂਗ ਖੜੀਆਂ ਹਨ। ਉਹਨਾ ਕਿਹਾ ਕਿ ਜੇਕਰ ਭਲਕੇ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟੰਗ ਵਿੱਚ ਅਧਿਆਪਕਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਪੰਜਾਬ ਸੁਬਾਰਡਨੇਟ ਸਰਵਿਸ ਫਡਰੇਸ਼ਨ ਅਗਲੇ ਘੋਲ ਵਿੱਚ ਮੋਹਰੀ ਰੋਲ ਅਦਾ ਕਰੇਗੀ। ਉਹਨਾ ਹੁਸ਼ਿਆਰਪੁਰ ਵਿੱਚ ਹੋ ਰਹੀਆਂ ਬਦਲੀਆਂ ਅਤੇ ਮੁੱਖ ਤੋਰ ਤੇ ਜਿਲ•ਾ ਸਿੱਖਿਆ ਅਫਸਰਾਂ ਨੂੰ ਜੁੰਮੇਵਾਰ ਦੱਸਿਆ। ਇਸ ਮੌਕੇ ਮਨਜੀਤ ਸਿੰਘ, ਲੈਕਚਰਾਰ ਅਮਰ ਸਿੰਘ, ਕੁਲਵੰਤ ਸਿੰਘ, ਮੰਗਲ ਟਾਂਡਾ, ਨਿਰਮਲ ਸਿੰਘ, ਗੁਰਜਿੰਦਰ ਮੰਝਪੁਰ, ਬਲਕਾਰ ਪੁਰੀਕਾ, ਬਲਜੀਤ ਕੌਸ਼ਲ, ਸੁਰਜੀਤ ਕੌਰ, ਸੁਖਵੀਰ ਸਿੰਘ ਟਾਂਡਾ, ਲੈਕਚਰਰ ਵਰਿੰਦਰ ਸਿੰਘ, ਮਾਸਟਰ ਨੀਰਜ ਕੁਮਾਰ, ਮਨੋਜ ਕੁਮਾਰ, ਜਸਵਿੰਦਰ ਸਿੰਘ ਆਦਿ ਹਾਜਰ ਸਨ।

Related posts

Leave a Reply