ਉਮੰਗ ਤੇ ਉਤਸ਼ਾਹ ਦਾ ਪ੍ਰਤੀਕ ਹੈ ਖੇਤਰੀ ਸਰਸ ਮੇਲਾ – ਕੈਬਨਿਟ ਮੰਤਰੀ ਅਰੋੜਾ

-ਕਿਹਾ, ਸਰਸ ਮੇਲੇ ਵਿੱਚ ਲੋਕਾਂ ਨੂੰ ਭਾਰਤੀ ਸਭਿਆਚਾਰ ਨੂੰ ਨੇੜੇ ਤੋਂ ਦੇਖਣ ਦਾ ਮਿਲ ਰਿਹੈ ਮੌਕਾ
-ਸਰਸ ਮੇਲੇ ਦੀਆਂ ਵਿਕ ਚੁੱਕੀਆਂ ਹਨ 1 ਲੱਖ 6 ਹਜ਼ਾਰ ਦੀਆਂ ਟਿਕਟਾਂ-ADC HARBIR SINGH 
ਹੁਸ਼ਿਆਰਪੁਰ, 3 ਨਵੰਬਰ (ADESH PARMINDER SINGH)
ਖੇਤਰੀ ਸਰਸ ਮੇਲੇ ਵਿੱਚ ਸ਼ੁਕਰਵਾਰ ਦੀ ਸ਼ਾਮ ਨੂੰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ•ਾਂ ਮੇਲੇ ਵਿੱਚ ਲੱਗੇ ਸਟਾਲਾਂ ਦਾ ਦੌਰਾ ਕਰਕੇ ਖਰੀਦਦਾਰੀ ਕਰਦਿਆਂ ਵੱਖ-ਵੱਖ ਰਾਜਾਂ ਤੋਂ ਆਏ ਸ਼ਿਲਪਕਾਰਾਂ ਤੇ ਦਸਤਕਾਰਾਂ ਦਾ ਹੌਂਸਲਾ ਵਧਾਇਆ ਅਤੇ ਬਾਅਦ ਵਿੱਚ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਵੀ ਉਠਾਇਆ। ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਆਏ ਹੋਏ ਕਲਾਕਾਰਾਂ, ਸ਼ਿਲਪਕਾਰਾਂ ਤੇ ਦਸਤਕਾਰਾਂ ਦੀ ਕਲਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਮੇਲਾ ਉਮੰਗ ਅਤੇ ਉਤਸ਼ਾਹ ਦਾ ਪ੍ਰਤੀਕ ਹੈ। ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਸ਼ਿਪਲਕਾਰਾਂ ਤੇ ਦਸਤਕਾਰ ਆਪਣੇ-ਆਪਣੇ ਰਾਜਾਂ ਦੀ ਪ੍ਰਰੰਪਰਾ ਨੂੰ ਦਰਸਾ ਰਹੇ ਹਨ। ਇਥੇ ਲੋਕਾਂ ਨੂੰ ਇੱਕ ਹੀ ਸਥਾਨ ‘ਤੇ ਪੂਰੇ ਦੇਸ਼ ਦੀ ਪ੍ਰਰੰਪਰਾ ਦੇਖਣ ਨੂੰ ਮਿਲ ਰਹੀ ਹੈ।  ਉਨ•ਾਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਿਵਾਰ ਸਮੇਤ ਮੇਲੇ ਵਿੱਚ ਆਉਣ ਕਿਉਂਕਿ ਐਸਾ ਮੌਕਾ ਵਾਰ-ਵਾਰ ਨਹੀਂ ਮਿਲਦਾ।
ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਖੇਤਰੀ ਸਰਸ ਮੇਲਾ ਬੁਨਕਾਰੀ ਤੇ ਸ਼ਿਪਲਕਾਰੀ ਵਰਗੀਆਂ ਲੁਪਤ ਹੋ ਰਹੀ ਕਲਾਵਾਂ ਨੂੰ ਉਜਾਗਰ ਕਰ ਰਿਹਾ ਹੈ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਮੇਲੇ ਵਿੱਚ ਸ਼ਿਰਕਤ ਕਰਕੇ ਇਨ•ਾਂ ਮਿਹਨਤਕਸ਼ ਸ਼ਿਲਪਕਾਰਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਸਰਸ ਮੇਲੇ ਵਿੱਚ ਭਾਰਤੀ ਸਭਿਆਚਾਰ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਵਿਦਿਆਰਥੀ ਇਥੇ ਆ ਕੇ ਵੱਖ-ਵੱਖ ਰਾਜਾਂ ਦੀ ਬੋਲੀ, ਸੰਸਕ੍ਰਿਤੀ, ਖਾਣ-ਪਾਣ ਤੇ ਕਲਾਕ੍ਰਿਤੀਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਸਰਸ ਮੇਲਾ ਆਪਣੇ ਅੰਤਿਮ ਛੋਹਾਂ ਵਿੱਚ ਹੈ ਅਤੇ ਜਿਸ ਤਰ•ਾਂ ਦਿਨ ਬੀਤ ਰਹੇ ਹਨ, ਮੇਲੇ ਵਿੱਚ ਲੋਕਾਂ ਦੀ ਭੀੜ ਵੱਧਦੀ ਹੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਦੱਸਿਆ ਕਿ 2 ਨਵੰਬਰ ਤੱਕ ਮੇਲੇ ਵਿੱਚ ਲੱਗੇ ਟਿਕਟ ਕਾਊਂਟਰ ਤੋਂ 1 ਲੱਖ 6 ਹਜ਼ਾਰ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ, ਜਿਸ ਨਾਲ ਸਾਬਤ ਹੁੰਦਾ ਹੈ ਕਿ ਲੋਕਾਂ ਵਿੱਚ ਸਰਸ ਮੇਲੇ ਪ੍ਰਤੀ ਕਿੰਨਾ ਉਤਸ਼ਾਹ ਹੈ। ਉਨ•ਾਂ ਕਿਹਾ ਕਿ ਐਤਵਾਰ ਮੇਲੇ ਦਾ ਆਖਰੀ ਦਿਨ ਹੈ, ਇਸ ਲਈ ਜਨਤਾ ਮੇਲੇ ਦੇ ਅੰਤਿਮ ਦਿਨ ਦਾ ਵੱਧ ਤੋਂ ਵੱਧ ਲਾਭ ਉਠਾਉਣ।

Related posts

Leave a Reply