ਸਰਸ ਮੇਲਾ ਆਖਰੀ ਦਿਨ ਖੱਟੀਆਂ-ਮਿੱਠੀਆਂ ਯਾਦਾ ਛੱਡ ਗਿਆ

-ਖੇਤਰੀ ਸਰਸ ਮੇਲੇ ਨੂੰ ਸਫ਼ਲ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤਾ ਇਲਾਕਾ ਨਿਵਾਸੀਆਂ ਦਾ ਧੰਨਵਾਦ
-ਆਖਰੀ ਦਿਨ ਵੱਡੇ ਪੱਧਰ ‘ਤੇ ਹੋਈ ਖਰੀਦਦਰੀ, ਕਲਾਕਾਰਾਂ ਨੇ ਬੰਨਿ•ਆ ਸਮਾਂ
HOSHIARPUR (ADESH PARMINDER SINGH) 

ਸਰਸ ਮੇਲਾ ਆਖਰੀ ਦਿਨ ਖੱਟੀਆਂ-ਮਿੱਠੀਆਂ ਯਾਦਾ ਛੱਡ ਗਿਆ ਹੁਸ਼ਿਆਰਪੁਰ ਵਿੱਚ ਲੱਗਿਆ ਖੇਤਰੀ ਸਰਸ ਮੇਲਾ, ਆਖਰੀ ਦਿਨ ਨਾ ਇਧਾਇਕ ਆਏ ਨਾ ਹੀ ਕੈਬਨਿਟ ਮੰਤਰੀ ਸੁੰਦਰ ਸ਼ਾਮ
ਕਾਹਲੀ ਕਾਹਦੀ ਸੀ ਜੇ ਇੱਕ ਦਿਨ ਵਧਾ ਹੀ ਦਿੱਤਾ ਸੀ ਤਾਂ ਅੱਜ ਐਤਵਾਰ ਆਖਰੀ ਦਿਨ ਸੀ , ਅੱਜ ਧੰਨਵਾਦ ਕਰਦੇ, ਅੱਜ ਮੇਲੇ ਚ  ਹੁਣ ਤੱਕ ਸਭ ਤੋੰ ਵੱਧ ਹਜਾਰਾਂ ਲੋਕ ਆਏ ਹੋਏ ਸਨ।  ਕਲ ਕੀਤੇ ਹੋਏ ਧੰਨਵਾਦ ਦੀਆਂ ਅੱਜ ਤਸਵੀਰਾਂ ਲਗਾ ਕੇ ਕੰਮ ਸਾਰਨਾ ਪਿਆ।  ਖੱਟੀਆਂ ਮਿੱਠੀਆਂ ਯਾਦਾਂ ਨਹੀਂ ਤੇ ਹੋਰ ਕੀ ਹੈ? -ADESH

ਆਊਟਡੋਰ ਲਾਜਵੰਤੀ ਖੇਡ ਸਟੇਡੀਅਮ ਵਿੱਚ ਆਯੋਜਿਤ ਖੇਤਰੀ ਸਰਸ ਮੇਲਾ ਅੱਜ ਲੋਕਾਂ ਨੂੰ ਮਿੱਠੀਆਂ ਯਾਦਾਂ ਦਿੰਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸ਼ਿਰਕਤ ਕੀਤੀ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਖੇਤਰੀ ਸਰਸ ਮੇਲੇ ਦੀ ਸ਼ਾਨਦਾਰ ਸਫ਼ਲਤਾ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਕਾਰਨ ਹੀ ਇਹ ਮੇਲਾ ਸਫ਼ਲ ਹੋ ਪਾਇਆ ਹੈ। ਉਨ• ਮੇਲੇ ਵਿੱਚ ਯੋਗਦਾਨ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ•ਾਂ ਵਲੋਂ ਜ਼ਿੰਮੇਦਾਰੀ ਨਾਲ ਨਿਭਾਈ ਗਈ ਡਿਊਟੀ ਕਾਰਨ ਹੀ ਮੇਲੇ ਦਾ ਸੁਚਾਰੂ ਪ੍ਰਬੰਧ ਹੋ ਸਕਿਆ। ਉਨ•ਾਂ ਕਿਹਾ ਕਿ ਹੁਸ਼ਿਆਰਪੁਰ ਦਾ ਖੇਤਰੀ ਸਰਸ ਮੇਲਾ ਇਕ ਸਫ਼ਲ ਮੇਲਾ ਬਣ ਕੇ ਉਭਰਿਆ ਹੈ, ਜਿਸ ਵਿੱਚ ਲੱਖਾਂ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਜ਼ਿਲ•ੇ ਦੇ ਲੋਕਾਂ ਨੂੰ ਇਸ ਮੇਲੇ ਵਿੱਚ ਭਾਰਤ ਦੇ ਕਰੀਬ 24 ਰਾਜਾਂ ਦਾ ਸਭਿਆਚਾਰ ਇਕ ਮੰਚ ‘ਤੇ ਦੇਖਣ ਦਾ ਮੌਕਾ ਮਿਲਿਆ ਹੈ। ਉਨ•ਾਂ ਕਿਹਾ ਕਿ ਮੇਲੇ ਵਿੱਚ ਆਏ ਦਸਤਕਾਰ ਸੈਲਫ ਹੈਲਪ ਗਰੁੱਪਾਂ ਦੁਆਰਾ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਹੱਥ ਨਾਲ ਬਣੀਆਂ ਵਸਤੂਆਂ ਵੇਚ ਕੇ ਆਪਣੇ ਪਰਿਵਾਰ ਚਲਾ ਰਹੇ ਹਨ ਅਤੇ ਇਲਾਕਾ ਨਿਵਾਸੀਆਂ ਨੇ ਕਰੋੜਾਂ ਰੁਪਏ ਦੀ ਖਰੀਦਦਾਰੀ ਕਰਕੇ ਇਨ•ਾਂ ਦਸਤਕਾਰਾਂ ਦੀ ਆਰਥਿਕਤਾ ਵਿੱਚ ਸਹਿਯੋਗ ਦਿੱਤਾ ਹੈ। ਉਨ•ਾਂ ਮੇਲੇ ਨੂੰ ਸਫ਼ਲ ਬਣਾਉਣ ਲਈ ਜਨਤਾ ਅਤੇ ਖਾਸ ਕਰਕੇ ਮੀਡੀਆ ਦਾ ਧੰਨਵਾਦ ਵੀ ਕੀਤਾ।
ਮੇਲੇ ਦੇ ਆਖੀਰਲੇ ਦਿਨ ਜਿਥੇ ਇਲਾਕਾ ਨਿਵਾਸੀਆਂ ਦੀ ਕਾਫ਼ੀ ਭੀੜ ਦੇਖਣ ਨੂੰ ਮਿਲੀ, ਉਥੇ ਅੱਜ ਵੱਖ-ਵੱਖ ਰਾਜ ਦੇ ਕਲਾਕਾਰਾਂ ਨੇ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਸਾਰਿਆਂ ਦਾ ਮਨੋਰੰਜਨ ਕੀਤਾ। ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ, ਦਸਤਕਾਰਾਂ ਨੇ ਵੀ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਕੀਤੀ ਗਈ ਵਿਵਸਥਾ ਦੀ ਪ੍ਰਸ਼ੰਸਾ ਕੀਤੀ ਅਤੇ ਹੁਸ਼ਿਆਰਪੁਰ ਨਿਵਾਸੀਆਂ ਦਾ ਇਸ ਪਿਆਰ ਭਰੇ ਮਹਿਮਾਨ ਨਿਵਾਜ਼ੀ ਲਈ ਉਨ•ਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਵੱਖ-ਵੱਖ ਰਾਜਾਂ ਦੇ ਕਲਾਕਾਰਾਂ, ਸ਼ਿਲਪਕਾਰਾਂ, ਦਸਤਕਾਰਾਂ ਨੂੰ ਹਿੱਸੇਦਾਰੀ ਸਰਟੀਫਿਕੇਟ ਸੌਂਪੇ ਗਏ। ਇਸ ਮੌਕੇ ਜ਼ਿਲ•ਾ ਪ੍ਰਸਾਸ਼ਨ ਵਲੋਂ ਵੀ ਉਨ•ਾਂ ਨੂੰ ਸਨਮਾਨ ਚਿੰਨ• ਭੇਟ ਕੀਤੇ ਗਏ।

Related posts

Leave a Reply