ਡੀਸੀ ਈਸ਼ਾ ਕਾਲੀਆ ਨੇ  ਚੁਣੌਤੀਗ੍ਰਸਤ ਬੱਚਿਆਂ ਵਲੋਂ ਹੱਥ ਨਾਲ ਬਣਾਏ ਸਮਾਨ ਦੀ ਪ੍ਰਦਰਸ਼ਨੀ ਦਾ ਉਦਘਾਟਨ

-ਹੱਥ ਨਾਲ ਬਣਾਏ ਦੀਵੇ ਤੇ ਗਿਫਟ ਦੇਖ ਕੇ ਹੈਰਾਨ, ਬੱਚਿਆਂ ਦੀ ਕੀਤੀ ਪ੍ਰਸੰਸ਼ਾ 
– ਡੀਸੀ ਵਲੋਂ ਮੌਕੇ ਤੇ ਹੀ ਖੁਦ ਕੀਤੀ ਗਈ ਖਰੀਦਦਾਰੀ, 
-ਵਧੀਕ ਕਮਿਸ਼ਨਰ ਨੇ ਵੀ ਖਰੀਦੇ ਬੱਚਿਆਂ ਵਲੋਂ ਬਣਾਏ ਗਏ ਗਿਫਟ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਚੁਣੋਤੀਗ੍ਰਸਤ ਬੱਚਿਆਂ ਵਲੋ ਮਿਨੀ ਸੈਕਟਰੀਏਟ ਚ ਹੱਥ ਨਾਲ ਬਣੇ ਹੋਏ ਦੀਵਿਆਂ ਤੇ ਪੇਟਿੰਗ, ਖੂਬਸੂਰਤ ਗਿਫਟ ਅਤੇ ਕੱਪੜੇ ਦੇ ਬਣੇ ਹੋਏ ਬੇਹਦ ਖੂਬਸੂਰਤ ਕੈਰੀ ਬੈਗ ਦਾ ਸਟਾਲ ਲਗਾਇਆ ਜਿਸ ਦਾ ਉਦਘਾਟਨ ਡੀਸੀ ਸ਼੍ਰੀਮਤੀ ਈਸ਼ਾ ਕਾਲੀਆਂ ਵਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੀਤਾ ਗਿਆ।

ਤਿੰਨ ਤਰਾਂ ਦੇ ਲੱਗੇ ਹੋਏ ਸਟਾਲਾਂ ਵਿੱਚ ਸਰਕਾਰੀ ਸਕੂਲਾਂ ਅਤੇ ਵੰਦੇ ਮਾਤਰਮ ਸਕੂਲ ਚੱਬੇਵਾਲ ਦੇ ਚੁਣੌਤੀਗ੍ਰਸਤ ਬੱਚਿਆਂ ਨੇ ਵੀ ਭਾਗ ਲਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਡੀਸੀ ਮੈਡਮ ਈਸ਼ਾ ਕਾਲੀਆ ਦੇ ਉਦਘਾਟਨ ਤੋਂ ਪਹਿਲਾਂ ਹੀ ਲੋਂਕਾਂ ਦੀ ਭੀੜ ਕੁਝ ਮਿੰਟਾਂ ਵਿੱਚ ਹੀ ਇਕੱਠੀ ਹੋ ਗਈ ਤੇ ਲੋਕ ਬੱਚਿਆਂ ਵਲੋਂ ਬਣਾਏ ਗਏ ਇਸ ਖੂਬਸੂਰਤ ਸਮਾਨ ਪ੍ਰਤੀ ਆਕਰਸ਼ਤ ਹੋ ਗਏ ਤੇ ਉਂੱਨਾ ਵਲੋਂ ਦਿਲਚਸਪੀ ਨਾਲ ਸਮਾਨ ਖਰੀਦਿਆ ਗਿਆ। ਸਮਾਨ ਸੀਮਤ ਹੋਣ ਕਾਰਣ ਕੁਝ ਸਮਾਨ ਰੋਕਣਾ ਪਿਆ ਕਿਉਂਕਿ ਹਾਲੇ ਡੀਸੀ ਈਸ਼ਾ ਕਾਲੀਆ ਨੇ ਉਦਘਾਟਨ ਕਰਨਾ ਸੀ।

ਇੱਕ ਜਰੂਰੀ ਮੀਟਿੰਗ ਨੂੰ ਨਿਪਟਾ ਕੇ ਡੀਸੀ ਈਸ਼ਾ ਕਾਲੀਆ ਤੁਰੰਤ ਉਦਘਾਟਨ ਵਾਲੀ ਥਾਂ ਤੇ ਪਹੁੰਚ ਗਏ। ਵਧੀਕ ਸਹਾਇਕ ਕਮਿਸ਼ਨਰ ਅਮਿਤ ਸਰੀਨ ਵੀ ਉਂੱਨਾ ਦੇ ਨਾਲ ਸਨ। ਇਸ ਦੌਰਾਨ ਉਂੱਨਾ ਪ੍ਰਦਰਸਨੀ ਦਾ ਉਦਘਾਟਨ ਕੀਤਾ ਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ।  ਬੱਚਿਆਂ ਵਲੋਂ ਬਣਾਏ ਗਏ ਗਿਫਟ ਤੇ ਦੀਵਿਆਂ ਉੱਪਰ ਖੂਬਸੂਰਤ ਕਲਰ ਤੇ ਨਿੱਕੇ- ਨਿੱਕੇ ਗਿਫਟ ਵੇਖ ਕੇ ਡੀਸੀ ਈਸ਼ਾ ਕਾਲੀਆ ਵੀ ਹੈਰਾਨ ਨਜਰ ਆਏ ਤੇ ਪੁੱਛਦੇ ਨਜਰ ਆਏ ਕਿ ਇਹ ਗਿਫਟ ਕਿਸਨੇ ਬਣਾਏ ਹਨ। ਇਸ ਦੌਰਾਨ ਉਂੱਨਾ ਨੇ ਕੁਝ ਗਿਫਟ ਵੀ ਦੇਖੇ ਤੇ ਖਾਸਤੌਰ ਤੇ ਕੈਰੀ ਬੈਗ ਵੇਖ ਕੇ ਉਂੱਨਾ ਕਿਹਾ ਕਿ ਬੱਚਿਆਂ ਵਾਂਗ ਹਰ ਕਿਸੇ ਨੂੰ ਵਾਤਾਵਰਨ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਅਤੇ ਪਲਾਸਟਿਕ ਬੈਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਚੱਲਦਿਆਂ-ਚੱਲਦਿਆਂ ਉਂੱਨਾ ਜਿਲਾ ਨਿਵਾਸੀਆਂ ਨੂੰ ਦਿਵਾਲੀ ਦੀਆਂ ਜਿੱਥੇ ਸ਼ੁਭ-ਕਾਮਨਾਵਾਂ ਦਿੱਤੀਆਂ ਉੱਥੇ ਇਹ ਵੀ ਅਪੀਲ ਕੀਤੀ ਕਿ ਪਟਾਖਿਆਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤੇ ਉਂੱਥੇ ਲੱਖਾਂ ਲਾਹੇਵੰਦ ਜੀਵ ਵੀ ਮਰ ਜਾਂਦੇ ਹਨ।

ਉਂੱਨਾ ਨੇ ਕਿਹਾ ਕਿ ਪਟਾਖਿਆਂ ਦੀ ਥਾਂ ਗਰੀਨ ਦੀਵਾਲੀ ਮਨਾਉਂਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਲੋਂ ਗਰੀਨ ਦੀਵਾਲੀ ਤਹਿਤ ਬਣਾਏ ਗਏ ਦੀਵੇ, ਮੋਮਬੱਤੀਆਂ ਅਤੇ ਹੋਰ ਸਮਾਨ ਕਾਫ਼ੀ ਆਕਰਸ਼ਿਤ ਹੈ। ਉਨ•ਾਂ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ•ਾਂ ਵਲੋਂ ਕੀਤੀ ਗਈ ਇਹ ਨਿਵੇਕਲੀ ਪਹਿਲ ਹੈ। ਉਨ•ਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਹਫ਼ਜਾਈ ਕਰਦਿਆਂ ਕਿਹਾ ਕਿ ਦ੍ਰਿੜ ਇੱਛਾ ਸ਼ਕਤੀ ਅਤੇ ਹੌਂਸਲੇ ਨਾਲ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ।
ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ•ਾ ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਅਸਲ ਵਿੱਚ ਰੌਸ਼ਨੀਆਂ ਦਾ ਤਿਉਹਾਰ ਹੈ, ਜੋ ਖ਼ੁਸ਼ਹਾਲੀ, ਸ਼ਾਂਤੀ ਅਤੇ ਸਦਭਾਵਨਾ ਦੀ ਪ੍ਰੇਰਨਾ ਦਿੰਦਾ ਹੈ।  ਉਨ•ਾਂ ਕਿਹਾ ਦੀਵਾਲੀ ਦੀ ਰਾਤ ਨੂੰ ਪਟਾਕੇ ਚੱਲਣ ਕਾਰਨ ਜਿੱਥੇ ਬਹੁਤ ਸਾਰਾ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ, ਉੱਥੇ ਆਤਿਸ਼ਬਾਜ਼ੀ ਦੇ ਜ਼ਹਿਰੀਲੇ ਧੂੰਏਂ ਕਾਰਨ ਹਵਾ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਉਨ•ਾਂ ਕਿਹਾ ਕਿ ਸ਼ੁੱਧ ਵਾਤਾਵਰਣ ਦੀ ਬਦੌਲਤ ਹੀ ਧਰਤੀ ‘ਤੇ ਜੀਵਨ ਕਾਇਮ ਹੈ ਅਤੇ ਹਰ ਮਨੁੱਖ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ•ਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਚਲਾਉਣ ਦੀ ਬਜਾਏ ਹਰੀ ਦੀਵਾਲੀ ਮਨਾਉਣ ਨੂੰ ਤਰਜ਼ੀਹ ਦੇਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਟਾਕਿਆਂ ਦੇ ਧੂੰਏਂ ਅਤੇ ਆਵਾਜ਼ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਕਈ ਤਰ•ਾਂ ਦੀਆਂ ਮਨੁੱਖੀ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਪੰਛੀਆਂ ਅਤੇ ਹੋਰ ਜਾਨਵਰਾਂ ਲਈ ਵੀ ਇਹ ਵਰਤਾਰਾ ਬਹੁਤ ਖਤਰਨਾਕ ਸਾਬਤ ਹੁੰਦਾ ਹੈ। ਉਨ•ਾਂ ਕਿਹਾ ਕਿ ਵਾਤਾਵਰਣ ਦਾ ਸੰਤੁਲਨ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ ਵੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਉਂੱਨਾ ਨਾਲ ਡਿਪਟੀ ਡੀਈÀ ਸੁਖਵਿੰਦਰ ਸਿੰਘ, ਆਈਈਆਰ ਟੀਚਰ ਕੰਚਨ ਠਾਕੁਰ, ਸੁਮੀਕਸ਼ਾ ਸੈਨੀ, ਰੇਖਾ ਰਾਣੀ, ਮਨੋਜ ਕੁਮਾਰ, ਜਯੋਤਸਨਾ ਆਂਗਰਾ, ਅਨੁਜ ਸੈਨੀ, ਹਰੰਿਦਰ ਕੌਰ, ਲਖਬੀਰ ਕੌਰ, ਨੇਕ ਚੰਦ, ਸੁਭਾਸ਼ ਚੰਦਰ ਹਾਜਿਰ ਸਨ।

Related posts

Leave a Reply