latest : ਡਾ. ਰਾਜ ਕੁਮਾਰ ਦੇ ਹੱਕ ਵਿਚ ਵੋਟਰਾਂ ਨੂੰ ਕੀਤਾ ਲਾਮਬੰਦ

HOSHIARPUR : ਹਲਕਾ ਚੱਬੇਵਾਲ ਤੋਂ ਕਾਂਗਰਸੀ ਮਹਿਲਾ ਮੈਡਮ ਸੋਨੀਆ ਦੀ ਅਗਵਾਈ ਵਿਚ ਪਿੰਡ ਨਡਾਲੋਂ ਵਿਖੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਅਗਵਾਈ ਕਰਦੇ ਹੋਏ ਮੈਡਮ ਸੋਨੀਆ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਲੋਕ ਲਹਿਰ ਕਾਂਗਰਸ ਦੇ ਹੱਕ ਵਿਚ ਹੈ ਅਤੇ ਵਿਧਾਨ ਸਭਾ ਚੋਣਾਂ ਵਾਂਗ ਡਾ. ਰਾਜ ਕੁਮਾਰ ਲੋਕ ਸਭਾ ਸੀਟ ਜਿੱਤ ਕੇ ਵਿਕਾਸ ਦੀਆਂ ਲੀਹਾਂ ਨੂੰ ਹੋਰ ਮਜ਼ਬੂਤ ਕਰਨਗੇ।ਇਸ ਮੌਕੇ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਦੇ ਹੱਕ ਵਿਚ ਲਾਮਬੰਦ ਹੋਣ ਲਈ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਵੱਖ ਵੱਖ ਆਗੂਆਂ ਨੇ ਆਪਣੇ ਵਿਚਾਰ ਰੱਖੇ।ਇਸ ਮੌਕੇ ਜਿਲ•ਾ ਪਰਿਸ਼ਦ  ਮੈਂਬਰ ਜਸਵਿੰਦਰ ਸਿੰਘ, ਬਲਾਕ ਸੰਮਤੀ ਬਲਵੀਰ ਚੰਦ, ਸੰਤ ਬਾਬਾ ਬਖਸ਼ੀਸ਼ ਸਿੰਘ, ਸਰਪੰਚ ਅੱਛਰਜੀਤ ਸਿੰਘ, ਲੰਬੜਦਾਰ  ਹਰੀ ਸਿੰਘ, ਸੁਰਿੰਦਰ ਸਿੰਘ ਪੰਚ, ਅਨੀਤਾ ਰਾਣੀ ਪੰਚ, ਮਿਹਰ ਚੰਦ ਪੰਚ, ਸ਼ੰਕਰ ਸਿੰਘ ਡੀ. ਐੱਸ. ਪੀ., ਤਰਸੇਮ ਸਿੰਘ ਡੀ. ਐੱਸ. ਪੀ., ਓਕਾਂਰ ਸਿੰਘ, ਮਿਹਰ ਸਿੰਘ, ਉੱਤਮ ਸਿੰਘ, ਨਿਰਮਲ ਸਿੰਘ, ਪ੍ਰਿਥੀ, ਸੁਰਿੰਦਰ ਕੌਰ ਭੱਠਲ, ਹਰਕਿਸ਼ਨ ਸਿੰਘ, ਡਾ. ਬੱਗਾ, ਅਵਤਾਰ ਸਿੰਘ, ਨਸੀਬ ਕੌਰ, ਵੀਨਾ ਜੀ, ਬਲਜੀਤ ਕੌਰ, ਪਰਮਜੀਤ ਕੌਰ, ਦਰਸ਼ਨ ਕੌਰ, ਬਬਲੀ ਪੰਚ, ਡਾ. ਵਿਪਨ ਪੰਚ, ਲੰਬੜਦਾਰ, ਜੱਗਾ ਸਿੰਘ ਬੱਡੋਂ, ਗੁਰਪ੍ਰੀਤ ਕੌਰ ਭਾਮ, ਜਗਜੀਤ ਕੌਰ ਆਦਿ ਹਾਜਰ ਸਨ।

Related posts

Leave a Reply