ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਧਰਨਾ ਦੇਣ ਉਪਰਾਂਤ ਦਿੱਤਾ ਮੰਗ ਪੱਤਰ

ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਧਰਨਾ ਦੇਣ ਉਪਰਾਂਤ ਦਿੱਤਾ ਮੰਗ ਪੱਤਰ


ਗੁਰਦਾਸਪੁਰ 1 ਜੁਲਾਈ ( ਅਸ਼ਵਨੀ ) : ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਸੰਬੰਧਿਤ ਸੀਟੂ ਜਿਲਾ ਗੁਰਦਾਸਪੁਰ ਵੱਲੋਂ ਆਪਣੀਆ ਮੰਗਾ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਅੱਜ ਧਰਨਾ ਦੇਣ ਉਪਰਾਂਤ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਮਰੇਡ ਅਮਰਜੀਤ ਸਿੰਘ ਸੈਣੀ ਸੁੱਬਾ ਸੱਕਤਰ,ਮਨਜੀਤ ਸਿੰਘ ਬਰਾਂਚ ਪ੍ਰਧਾਨ,ਯਸ਼ਪਾਲ ਸੋਹਲ,ਰੂਪ ਸਿੰਘ ਪੱਡਾ,ਲਖਵਿੰਦਰ ਸਿੰਘ ਅਤੇ ਭਰਾਤਰੀ ਜਥੇਬੰਦੀ ਵੱਲੋਂ ਗੁਰਦਿਆਲ ਸਿੰਘ ਸੋਹਲ ਹਾਜ਼ਰ ਸਨ।

ਬੁਲਾਰਿਆ ਵੱਲੋਂ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਪੈਨਸ਼ਨਰਜ ਅਤੇ ਮੁਲਾਜ਼ਮਾਂ ਦੀਆ ਮੰਗਾ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ,ਡੀ ਏ ਅਤੇ ਡੀ ਏ ਦੀਆ ਕਿਸ਼ਤਾ ਦਾ ਬਕਾਇਆ ਦਿੱਤਾ ਜਾਵੇ।ਮੈਡੀਕਲ ਭੱਤਾ 25 ਸੌ ਰੁਪਏ ਮਹੀਨਾ ਆਦਿ 31 ਜੁਲਾਈ ਤੱਕ ਪਰਵਾਨ ਕੀਤੀਆਂ ਜਾਣ ਅਜਿਹਾ ਨਾਂ ਕਰਨ ਦੀ ਸੂਰਤ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply