ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤਾ ਜਾਗਰੂਕ

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤਾ ਜਾਗਰੂਕ

ਗੁਰਦਾਸਪੁਰ, 2 ਜੁਲਾਈ (  ਅਸ਼ਵਨੀ ) : ਮੈਡਮ ਰਾਣਾ ਕੰਵਰਦੀਪ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ)/ਸੀ. ਜੇ. ਐਮ. ਸਹਿਤ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਵੱਲੋ ਗਠਿਤ ਕੀਤੀ ਕੋਵਿਡ-19 ਦੀ ਟੀਮ ਨੇ ਪਿੰਡ ਬੜੋਏ, ਬਲਾਕ ਧਾਰੀਵਾਲ ਤਹਿਸੀਲ ਅਤੇ ਜਿਲ•ਾ ਗੁਰਦਾਸਪੁਰ ਵਿਖੇ ਕੋਵਿਡ-19 ਦੇ ਸਬੰਧ ਵਿੱਚ ਲੋਕਾਂ ਨੂੰ ਸਪੈਸ਼ਲ ਜਾਗਰੁਕਤਾ ਸੈਮੀਨਾਰ ਲਗਾ ਕੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਕਿਹਾ।


ਇਸ ਮੌਕੇ ਟੀਮ ਮੈਂਬਰ ਨਾਗਰ ਮੱਲ ਹੈੱਡ ਕਲਰਕ, ਰੀਡਰ ਮਨੋਜ ਕੁਮਾਰ, ਪਰਮਾਨੈਂਟ ਲੋਕ ਅਦਾਲਤ ਪੈਨਲ ਐਡਵੋਕੈਟ ਲਖਵਿੰਦਰਪਾਲ ਭੋਗਲ,  ਪੈਰਾ ਲੀਗਲ ਵਲੰਟੀਅਰ ਰਣਯੋਧ ਸਿੰਘ ਬੱਲ, ਨੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਸਮਾਜਿਕ ਦੂਰੀ ਬਣਾਉਣਾ, ਮਾਸਕ ਪਾਉਣਾ, 20 ਸੈਕਿੰਡ ਲਈ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ, ਜਨਤਕ ਥਾਵਾਂ ਤੇ ਥੁੱਕਣ ਤੋਂ ਪ੍ਰਹੇਂ ਕਰਨਾ, ਬੱਚਿਆਂ ਅਤੇ ਬਜੁਰਗਾਂ ਨੂੰ ਜਨਤਕ ਥਾਵਾਂ ਤੇ ਨਾ ਜਾਣ ਬਾਰੇ ਪ੍ਰੇਰਿਤ ਕੀਤਾ।

Advertisements


ਇਸ ਮੋਕੇ ਟੀਮ ਨੇ ਪਿੰਡ ਵਿੱਚ ਬਾਹਰ ਤੋਂ ਆ ਰਹੇ ਲੋਕਾਂ ਦੀ ਜਾਣਕਾਰੀ ਜਿਲਾ ਪ੍ਰਸ਼ਾਸਨ, ਨੇੜੇ ਦੇ ਪੁਲਿਸ ਸਟੇਸ਼ਨ, ਹੈਲਥ ਵਿਭਾਗ ਜਾਂ ਟੋਲ ਫ੍ਰੀ ਨੰਬਰ 104 ਤੇ ਸੂਚਨਾ ਦੇਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਨੈਸ਼ਨਲ ਲੀਗਲ ਸਰਵੂਸ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਗਰੁਕ ਕੀਤਾ ਅਤੇ ਕਿਸੇ ਵੀ ਤਰ•ਾਂ ਦੀ ਮੁਫਤ ਕਾਨੂੰਨੀ ਸਹਾਇਤਾ ਲੈਣ ਲਈ ਦਫਤਰ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਅਦਾਲਤ ਨੰ:104 ਕੋਰਟ ਕੰਪਲੈਕਸ ਗੁਰਦਾਸਪੁਰ ਵਿਖੇ ਸੰਪਰਕ ਕਰਨ ਲਈ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀਮਤੀ ਨੀਲਮ ਕੁਮਾਰੀ ਸਰਪੰਚ ਪਿੰਢ ਬੜੋਏ, ਧਿਆਨ ਸਿੰਘ ਕਲੱਬ ਪ੍ਰਧਾਨ ਵੀ ਮੋਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply