ਪੰਜਾਬ ਸਰਕਾਰ ਵੱਲੋਂ ਵਿਸਾਖੀ ਬੰਪਰ-2020 ਦੀਆਂ ਵਿਕੀਆਂ ਟਿਕਟਾਂ ਦੇ ਪੈਸੇ ਹੋਣਗੇ ਵਾਪਿਸ

ਰਾਖੀ ਬੰਪਰ 2020 ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ

ਪਠਾਨਕੋਟ , 6 ਜੁਲਾਈ: (ਰਾਜਿੰਦਰ ਰਾਜਨ  ਬਿਊਰੋ )
       ਪੰਜਾਬ ਸਰਕਾਰ ਵੱਲੋਂ ਵਿਸਾਖੀ ਬੰਪਰ-2020 ਦੀਆਂ ਵਿਕੀਆਂ ਟਿਕਟਾਂ ਦੇ ਖਰੀਦਦਾਰ ਨੂੰ ਪੈਸੇ ਵਾਪਸ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਪੰਜਾਬ ਸਟੇਟ ਲਾਟਰੀਜ਼ ਵਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਵਿੱਚ ਲਗਾਏ ਗਏ ਲਾਕਡਾਊਨ/ਕਰਫਿਊ ਕਾਰਨ ਪੰਜਾਬ ਸਟੇਟ ਵਿਸਾਖੀ ਬੰਪਰ-2020 ਦਾ ਡਰਾਅ 12 ਅਪ੍ਰੈਲ 2020 ਨੂੰ ਰੱਦ ਕਰ ਦਿੱਤਾ ਗਿਆ ਸੀ।
       ਬੁਲਾਰੇ ਅਨੁਸਾਰ ਇਸ ਸਬੰਧੀ ਪੰਜਾਬ ਲਾਟਰੀ ਵਿਭਾਗ ਵੱਲੋਂ ਲਾਟਰੀ ਡਰਾਅ ਦੇ ਰੱਦ ਕੀਤੇ ਪਬਲਿਕ ਨੋਟਿਸ ਵਿੱਚ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਟਿਕਟ ਖਰੀਦਦਾਰ ਵਿਸਾਖੀ ਬੰਪਰ-2020 ਦੀਆਂ ਟਿਕਟਾਂ ਦੇ ਪੈਸੇ ਸਬੰਧਤ ਸੈਲਰ/ਰਿਟੇਲਰ/ਡਾਕਘਰ ਤੋਂ ਪ੍ਰਾਪਤ ਕਰ ਸਕਦੇ ਹਨ।
       ਉਨ•ਾਂ ਦੱਸਿਆ ਕਿ ਲਾਟਰੀ ਵਿਭਾਗ ਵੱਲੋਂ ਟਿਕਟਾਂ ਦੀ ਵਿਕਰੀ ਦੋ ਏਜੰਸੀਆਂ ਮੈਸ: ਸਕਿੱਲ ਲੋਟੋ ਸਲਿਊਸ਼ਨਜ ਪ੍ਰਾਈਵੇਟ ਲਿਮਟਿਡ ਲੁਧਿਆਣਾ ਅਤੇ ਮੈਸ: ਐਮ.ਐਨ.ਸੀ. ਪ੍ਰਾਪਰਟੀ ਡਿਵੈਲਪਰ ਪ੍ਰਾਈਵੇਟ ਲਿਮਟਿਡ ਲੁਧਿਆਣਾ ਅਤੇ ਪੰਜਾਬ ਦੇ ਡਾਕ ਘਰਾਂ ਰਾਹੀਂ ਕੀਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਪੰਜਾਬ ਰਾਜ ਵਿਸਾਖੀ ਬੰਪਰ-2020 ਦੀ ਟਿਕਟ ਖਰੀਦੀ  ਹੈ ਤਾਂ ਉਹ ਸਬੰਧਤ ਵਿਕਰੇਤਾ ਜਾਂ ਰਿਟੇਲਰ ਤੋਂ ਟਿਕਟ ਵਾਪਸ ਕਰਕੇ ਪੈਸੇ ਪ੍ਰਾਪਤ ਕਰ ਸਕਦਾ ਹੈ। ਕਾਬਿਲੇਗੌਰ ਹੈ ਕਿ ਲਾਟਰੀ ਵਿਭਾਗ ਕਿਸੇ ਵੀ ਬੰਪਰ ਦੀਆਂ ਟਿਕਟਾਂ ਸਿੱਧੇ ਤੌਰ ‘ਤੇ ਖੁਦ ਮਾਰਕੀਟ ਵਿੱਚ ਨਹੀਂ ਵੇਚਦਾ।
ਰਾਖੀ ਬੰਪਰ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ:
       ਪੰਜਾਬ ਦੇ ਲਾਟਰੀ ਵਿਭਾਗ ਵੱਲੋਂ ਰੱਖੜੀ ਤਿਓਹਾਰ ਦੇ ਮੌਕੇ ‘ਤੇ ਰਾਖੀ ਬੰਪਰ-2020 ਦੀਆਂ ਟਿਕਟਾਂ ਦੀ  ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਡਰਾਅ 20 ਅਗਸਤ 2020 ਨੂੰ ਕੱਢਿਆ ਜਾਵੇਗਾ ਅਤੇ ਹਰ ਸਾਲ ਦੀ ਤਰ•ਾਂ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਹੀ ਕੱਢਿਆ ਜਾਵੇਗਾ। ਇਕ ਟਿਕਟ ਦੀ ਕੀਮਤ 250 ਰੁਪਏ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਦੇ ਲਾਟਰੀ ਬੰਪਰਾਂ ਦੀ ਲੋਕਪ੍ਰਿਅਤਾ ਨੂੰ ਵੇਖਦੇ  ਹੋਏ ਇਸ ਬੰਪਰ ਦੀ ਕਾਫੀ ਮੰਗ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply