ਕਰੋਨਾ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਮਿਸਨ ਫਤਿਹ ਤੋਂ ਕਰਵਾਇਆ ਜਾਵੇ ਜਾਣੂ : ਡਾ.ਭੁਪਿੰਦਰ ਸਿੰਘ

ਕਰੋਨਾ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਮਿਸਨ ਫਤਿਹ ਤੋਂ ਕਰਵਾਇਆ ਜਾਵੇ ਜਾਣੂ : ਡਾ.ਭੁਪਿੰਦਰ ਸਿੰਘ

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਮਿਸ਼ਨ ਫਤਿਹ‘ ਦਾ ਉਦੇਸ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣਾ 

ਪਠਾਨਕੋਟ,9 ਜੁਲਾਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਵੀਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਰਜਨ ਪਠਾਨਕੋਟ ਡਾ.ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਸਿਹਤ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ, ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਐਲ ਐਚ ਵੀ.ਨੇ ਹਿੱਸਾ ਲਿਆ। 

ਮੀਟਿੰਗ ਨੂੰ ਸੰਬੋਧਤ ਕਰਦਿਆਂ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਜੂਦਾ ਸਮੇਂ ਦੋਰਾਨ ਲੋਕਾਂ ਨੂੰ ਕਰੋਨਾ ਵਾਈਰਸ ਤੋਂ ਬਚਾਓ ਕਰਨ ਲਈ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਵਿਸ਼ੇਸ ਮੂਹਿੰਮ ਮਿਸਨ ਫਤਹਿ ਚਲਾਇਆ ਜਾ ਰਿਹਾ ਹੈ ਅਤੇ ਜਿਲਾ ਪ੍ਰਸਾਸਨ ਵੱਲੋਂ ਵੀ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਅਧੀਨ ਕੋਵਿੱਡ-19 ਸੰਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਮਿਸ਼ਨ ਫਤਿਹ‘ ਦਾ ਇੱਕ ਹੀ ਉਦੇਸ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾਵੇ। ਉਨਾਂ ਕਿਹਾ ਕਿ ਅਸੀਂ ਕੋਵਿਡ-19 ਦੇ ਚਲਦਿਆਂ ਦਿੱਤੀਆਂ ਜਾ ਰਹੀ ਹਦਾਇਤਾਂ ਨੂੰ ਮੰਨ ਕੇ ਕਰੋਨਾ ਵਾਈਰਸ ਦੀ ਮਹਾਂਮਾਰੀ ਨੂੰ ਹਰਾਉਂਣ ਲਈ ਅੱਗੇ ਆਈਏ। ਉਨਾਂ ਕਿਹਾ ਕਿ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਵਾਰ ਵਾਰ ਸਾਬਨ ਨਾਲ ਹੱਥਾਂ ਨੂੰ ਧੋਵੇ, ਘਰ ਤੋਂ ਬਾਹਰ ਨਿਕਲਣ ਲੱਗਿਆਂ ਮਾਸਕ ਦਾ ਪ੍ਰਯੋਗ ਜਰੂਰ ਕਰੋਂ ਅਤੇ ਆਪਸ ਵਿੱਚ ਸਮਾਜਿੱਕ ਦੂਰੀ ਬਣਾ ਕੇ ਰੱਖੋ।

ਉਨਾਂ ਕਿਹਾ ਕਿ ਇਨਾਂ ਹਦਾਇਤਾਂ ਦੀ ਪਾਲਣਾ ਕਰਕੇ ਅਸੀਂ ਕਰੋਨਾ ਵਾਈਰਸ ਦੇ ਅਟੈਕ ਤੋਂ ਸੁਰੱਖਿਅਤ ਰਹਿ ਸਕਦੇ ਹਾਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲਾ ਪ੍ਰਸਾਸਨ ਵੱਲੋਂ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ  ਫੋਨ ਤੇ ਵੱਧ ਤੋਂ ਵੱਧ  ਕੋਆ ਐਪ ਵੀ ਡਾਊਨਲੋਡ ਕਰਵਾਉਣ ਦੀ ਹਦਾਇਤ ਵੀ ਕੀਤੀ। ਉਨਾਂ ਨੇ ਸਮੂਹ ਸਿਹਤ ਕਾਮਿਆਂ ਦੇ ਕੰਮਾਂ ਦਾ ਜਾਇਜਾ ਲਿਆ ਅਤੇ  ਵੱਖ ਵੱਖ ਪ੍ਰੋਗਰਾਮਾਂ ਅਧੀਨ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਆਦੇਸ ਦਿੱਤੇ।

ਇਸ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਪਠਾਨਕੋਟ ਡਾ. ਅਦਿੱਤੀ ਸਲਾਰੀਆ ਨੇ ਸਮੂਹ ਸਟਾਫ ਨੂੰ ਈ ਸੰਜੀਵਨੀ ਓਪੀਡੀ ਬਾਰੇ ਜਾਗਰੂਕ ਕੀਤਾ।ਉਨਾਂ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਆਮ ਲੋਕ ਘਰ ਵਿੱਚ ਬੈਠੇ ਹੀ ਈ ਸੰਜੀਵਨੀ ਆਨਲਾਈਨ ਓਪੀਡੀ ਰਾਹੀਂ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ।ਇਸ ਤੋਂ ਇਲਾਵਾ ਡਾ. ਰਾਕੇਸ ਸਰਪਾਲ ਜ਼ਿਲਾ ਪਰਿਵਾਰ ਭਲਾਈ ਅਫਸਰ ਪਠਾਨਕੋਟ ਨੇ ਸਾਰੇ ਫੈਮਿਲੀ ਪਲੈਨਿੰਗ ਦੇ ਕੰਮਾਂ  ਦਾ ਜਾਇਜਾ ਲਿਆ। ਇਸ ਮੀਟਿੰਗ ਵਿੱਚ ਡਾਕਟਰ ਸੁਨੀਤਾ ਸ਼ਰਮਾ ਐਸਐਮਓ ਬੁੰਗਲ ਬਧਾਨੀ, ਡਾ. ਰਵੀ ਕਾਂਤ,ਡਾ. ਬਿੰਦੂ ਗੁਪਤਾ, ਡਾ. ਅਨੀਤਾ ਪ੍ਰਕਾਸ, ਡਾ. ਨੀਰੂ ਸਰਮਾ ਸੁਜਾਨਪੁਰ ਐਸਐਮਓ,ਪਿ੍ਰਆ ਮੈਡਮ,ਰਿੰਪੀ ਮਾਸ ਮੀਡੀਆ ਅਫਸਰ ਇੰਚਾਰਜ ਸਮੂਹ ਐਲਐਚਵੀ ਆਦਿ ਹਾਜਰ ਸਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply