ਤ੍ਰਿਪਤ ਬਾਜਵਾ ਵਲੋਂ ਕੌਮੀ ਮੱਛੀ ਪਾਲਣ ਦਿਵਸ ਮੌਕੇ ਮੱਛੀ ਪਾਲਕਾਂ ਨੂੰ ਵਧਾਈ

ਤ੍ਰਿਪਤ ਬਾਜਵਾ ਵਲੋਂ ਕੌਮੀ ਮੱਛੀ ਪਾਲਣ ਦਿਵਸ ਮੌਕੇ ਮੱਛੀ ਪਾਲਕਾਂ ਨੂੰ ਵਧਾਈ

•        ਮੱਛੀ ਪਾਲਣ ਦੇ ਧੰਦੇ ਨੂੰ ਹੋਰ ਮੁਨਾਫ਼ੇਬਖ਼ਸ਼ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਨਵੀਂ ਤਕਨੋਲੋਜੀ ਦਾ ਵਿਸਥਾਰ ਕੀਤਾ ਜਾਵੇਗਾ: ਤ੍ਰਿਪਤ ਬਾਜਵਾ

ਪਠਾਨਕੋਟ , 9 ਜੁਲਾਈ (ਰਾਜਿੰਦਰ ਰਾਜਨ ਬਿਊਰੋ ): ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਆਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੌਮੀ ਮੱਛੀ ਪਾਲਣ ਦਿਵਸ ਮੌਕੇ ਮੱਛੀ ਪਾਲਕਾਂ ਨੂੰ ਵਧਾਈ ਦਿੰਦਿਆਂ ਆਸ ਜਤਾਈ ਹੈ ਸੂਬੇ ਦੇ ਕਿਸਾਨ ਮੱਛੀ ਪਾਲਣ ਦੇ ਧੰਦੇ ਨੂੰ ਸਹਾਇਕਜ ਧੰਦੇ ਵਜੋਂ ਅਪਣਾ ਕੇ ਇਸ ਖੇਤਰ ਵਿੱਚ ਵਿਗਿਆਨ ਦੀਆਂ ਨਵੀਨਤਮ ਤਕਨੀਕਾਂ ਨੂੰ ਰਾਹੀਂ ਆਪਣੀ ਆਮਦਨ ਵਿੱਚ ਹੋਰ ਵਾਧਾ ਕਰਨਗੇ ਅਤੇ ਰਾਜ ਦੀ ਆਰਥਿਕ ਖੁਸ਼ਹਾਲੀ ਵਿੱਚ ਯੋਗਦਾਨ ਪਾਉਣਗੇ।



ਜਿਕਰਯੋਗ ਹੈ ਕਿ ਹਰ ਵਰ•ੇ 10 ਜੁਲਾਈ ਨੂੰ ਦੇਸ਼ ਭਰ ਵਿੱਚ ਹਰ ਸਾਲ ਮਨਾਇਆ ਜਾਂਦਾ ਕੌਮੀ ਮੱਛੀ ਪਾਲਕ ਦਿਵਸ ਮਹਾਨ ਵਿਗਿਆਨੀ ਡਾ. ਕੇ.ਐਚ. ਅਲੀਕੁਨ•ੀ ਅਤੇ ਡਾ. ਹੀਰਾ ਲਾਲ ਚੌਧਰੀ ਵਲੋਂ ਸੰਨ 1957 ਵਿੱਚ ਪਹਿਲੀ ਵਾਰ ਮਸਨੂਈ ਢੰਗ ਨਾਲ ਮੱਛੀਆਂ ਦੀ ਬਰੀਡਿੰਗ ਕਰਵਾਉਣ ਦੇ ਕੀਤੇ ਗਏ ਖੋਜ ਕਾਰਜ ਨੰ ਸਮਰਪਿੱਤ ਹੁੰਦਾ ਹੈ।ਇਹ ਦਿਵਸ ਮਨਾਉਣ ਦਾ ਮਕਸਦ ਕਿਸਾਨਾਂ ਨੰ ਮੱਛੀ ਪਾਲਣ ਨੂੰ ਸਹਾਇਕ ਜਾਂ ਮੁੱਖ ਕਿੱਤੇ ਵਜੋਂ ਅਪਨਾਉਣ ਲਈ ਪ੍ਰ੍ਰੇਰਨਾ ਦੇਣਾ ਹੈ।

ਸ੍ਰੀ ਤ੍ਰਿਪਤ ਬਾਜਵਾ ਨੇ ਇਸ ਮੌਕੇ ਮੱਛੀ ਪਲਕਾਂ ਨੂੰ ਵਧਾਈ ਸੰਦੇਸ਼ ਦਿੰਦਿਆਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਲੰਬੀਆਂ ਪੁਲਾਂਘਾਂ ਪੁੱਟ ਰਿਹਾ ਹੈ।ਉਨ•ਾਂ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ 16,890 ਹੈਕਟਰ ਰਕਬੇ ਵਿਚੋਂ ਸਲਾਨਾ 1,51,706 ਟਨ ਮੱਛੀ ਦਾ ਉਤਪਾਦਨ ਹੋ ਰਿਹਾ ਹੈ।ਇਸ ਦੇ ਨਾਲ ਹੀ ਪੰਜਾਬ ਦੇ ਖਾਰੇਪਾਣੀ ਵਾਲੇ ਖੇਤਰ ਵਿੱਚ ਝੀਂਗਾ ਮੱਛੀ ਪਾਲਣ ਦੀ ਸ਼ੁਰੂਆਤ ਕਰਕੇ ਸਾਲ 2019-20 ਦੌਰਾਨ 410 ਏਕੜ ਰਕਬੇ ਵਿੱਚ 750 ਟਨ ਝੀਂਗਾ ਪੈਦਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ ਝੀਂਗੇ ਮੱਛੀ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੋਣ ਕਾਰਨ ਕਿਸਾਨ ਵੀਰ ਝੀਂਗਾ ਪਾਲਣ ਨੂੰ ਅਪਣਾਕੇ ਆਪਣੀ ਆਮਦਨ ਕਈ ਗੁਣਾ ਵਧਾ ਸਕਦੇ ਹਨ।ਉਨ•ਾਂ ਦੱਸਿਆ ਕਿ ਇਸ ਵਰ•ੇ ਸਰਕਾਰ ਵਲੋਂ ਮੱਛੀ ਪਾਲਣ ਦੇ ਖੇਤਰ ਵਿੱਚ ਨਵੀਂ ਤਕਨੋਲੋਜੀ ਦਾ ਵਿਸਥਾਰ ਕਰਨ ਦੀ ਯੋਜਨਾ ਹੈ। ਜਿਸ ਦੇ ਤਹਿਤ ਰਾਜ ਵਿੱਚ ਮੱਛੀ ਪਾਲਣ ਲਈ ਆਰ.ਏ.ਐਸ ਸਿਸਟਮ ਅਤੇ ਬਾਇÀਫਲੋਕ ਤਕਨੀਕ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਨਾਲ ਇਹ ਕਿੱਤਾ ਹੋਰ ਵੀ ਸੁਖਾਲਾ ਅਤੇ ਮੁਨਾਫ਼ੇਬਖ਼ਸ਼ ਹੋ ਜਾਵੇਗਾ।
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply