ਡਾ.ਰਾਜ ਵਲੋਂ ਕੀਤਾ ਗਿਆ ਸੰਪਰਕ ਸੜਕਾਂ ਦੇ ਕੰਮ ਦਾ ਨਿਰੀਖਣ

ਡਾ.ਰਾਜ ਵਲੋਂ ਕੀਤਾ ਗਿਆ ਸੰਪਰਕ ਸੜਕਾਂ ਦੇ ਕੰਮ ਦਾ ਨਿਰੀਖਣ

ਹੁਸ਼ਿਆਰਪੁਰ 12 ਜੁਲਾਈ (ਚੌਧਰੀ ) : ਆਪਣੇ ਹਲਕੇ ਦੀ ਸੜਕਾਂ ਨੂੰ ਨਵਨਿਰਮਾਨਿਤ ਕਰਨ ਲਈ ਮੈਂ ਵਤਨਬੱਧ ਹਾਂ ਤੇ ਇਸ ਕੰਮ ਵਿੱਚ ਕਿਸੀ ਤਰਾਂ ਦੀ ਆਨਾਕਾਨੀ ਨਾ ਹੋਵੇ ਜਿਸਦੇ ਲਈ ਮੈਂ ਪ੍ਰਯਤਨਸ਼ੀਲ ਹਾਂ ਤੇ ਆਪਣੇ ਹਲਕੇ ਵਿੱਚ ਬਨ ਰਹੀ ਸੜਕਾਂ ਦੀ ਨਿਰੰਤਰ ਚੈਕਿੰਗ ਕਰਨ ਨੂੰ ਯਕੀਨੀ ਬਨਾ ਰਿਹਾ ਹਾਂ। ਇਹ ਵਿਚਾਰ ਡਾ.ਰਾਜ ਕੁਮਾਰ ਵਿਧਾਇਕ ਹਲਕਾ ਚੱਬੇਵਾਲ ਨੇ ਸੜਕਾਂ ਦੇ ਨਿਰਮਾਣ ਵਿੱਚ ਪ੍ਰਯੋਗ ਕੀਤੇ ਜਾਨ ਵਾਲੇ ਮਟੀਰਿਅਲ ਦਾ ਜਾਇਜਾ ਲੈਂਦੇ ਹੋਏ ਕਿਹੇ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਸੜਕਾਂ ਦੀ ਮਿਆਦ ਮਜਬੂਤ ਤੇ ਲੰਬੇ ਸਮੇਂ ਤੱਕ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ ਜਿਸਦੇ ਲਈ ਇਸਦੀ ਜਾਂਚ ਨੂੰ ਜਰੂਰੀ ਬਨਾਇਆ ਗਿਆ ਹੈ।

ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਹਰੇਕ ਪ੍ਰਕਾਰ ਦੀ ਸਹੂਲਤ ਮੁਹਇਆ ਕਰਵਾਉਣ ਦੇ ਲਈ ਸਦੈਵ ਤੱਤਪਰ ਹੈ। ਜਿਸਦੇ ਤਹਿਤ ਚੱਬੇਵਾਲ ਦੇ ਪਿੰਡ ਹੰਦੋਵਾਲ ਵਿੱਚ 24 ਲੱਖ 48 ਹਜ਼ਾਰ ਰੁਪਏ ਦੀ ਲਾਗਤ ਤੋਂ ਕਰੀਬ 3 ਕਿਲੋਮੀਟਰ ਦੀ ਸੰਪਰਕ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਡਾ. ਰਾਜ ਨੇ ਪਿੰਡ ਵਾਸੀਆਂ ਦੀਆਂ ਹੋਰ ਸਮੱਸਿਆਵਾਂ ਵੀ ਸੁਣੀਆਂ ਅਤੇ ਸਮੱਸਿਆਵਾਂ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਗਗਨਦੀਪ ਚਾਣਥੂ ਬ੍ਰਾਹਮਣਾਂ ਬਲਾਕ ਸੰਮਤੀ ਮੈਂਬਰ, ਸਰਪੰਚ ਗੁਰਦੀਪ ਸਿੰਘ ਹੰਦੋਵਾਲ, ਦਰਸ਼ਨ ਸਿੰਘ ਹੰਦੋਵਾਲ, ਸਤਨਾਮ ਸਿੰਘ ਸਰਪੰਚ ਸਿੰਘਪੁਰ, ਪ੍ਰੀਤਮ ਸਿੰਘ ਪੰਚ, ਸੁਖਵੀਰ ਸਿੰਘ ਪੰਚ, ਰੇਸ਼ਮ ਸਿੰਘ, ਦਵਿੰਦਰ ਸਿੰਘ, ਸੰਤੋਖ ਸਿੰਘ, ਦਲਵੀਰ ਸਿੰਘ ਆਦਿ ਹਾਜ਼ਰ ਸਨ। –

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply