ਪੁਕਾਰ ਹੈਲਪਿੰਗ ਹੈਂਡ ਚੈਰੀਟੇਬਲ ਸੰਸਥਾ ਵਲੋਂ ਕੋਰੋਨਾ ਯੋਧਿਆਂ ਨੂੰ ਕੀਤਾ ਸਨਮਾਨਿਤ

ਪੁਕਾਰ ਹੈਲਪਿੰਗ ਹੈਂਡ ਚੈਰੀਟੇਬਲ ਸੰਸਥਾ ਵਲੋਂ ਕੋਰੋਨਾ ਯੋਧਿਆਂ ਨੂੰ ਕੀਤਾ ਸਨਮਾਨਿਤ

ਟਾਂਡਾ / ਹੁਸਿਆਰਪੁਰ (ਚੌਧਰੀ) : ਅੱਡਾ ਚੁਲਾਂਗ ਵਿਖੇ ਪੁਕਾਰ ਹੈਲਪਿੰਗ ਹੈਂਡ ਸੰਸਥਾ ਵਲੋਂ ਮੀਟਿੰਗ ਕੀਤੀ ਗਈ ਜਿਸਦੀ ਅਗਵਾਈ ਨੈਸ਼ਨਲ ਲੀਗਲ ਐਡਵਾਇਜ਼ਰ ਹਰਵਿੰਦਰ ਸਿੰਘ ਨੇ ਕੀਤੀ।ਇਸ ਬੈਠਕ ਵਿਚ ਨੈਸ਼ਨਲ ਪ੍ਰਧਾਨ ਅਵਤਾਰ ਸਿੰਘ ਵਾਲੀਆ ਤੇ ਪੰਜਾਬ ਪ੍ਰਧਾਨ ਜਸਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋੇਏ।ਉਨ੍ਹਾਂ ਕਿਹਾ ਕਿ ਪੁਕਾਰ ਹੈਲਪਿੰਗ ਹੈਂਡ ਸੰਸਥਾ ਇਨਸਾਨੀਅਤ ਦੀ ਸੇਵਾ ਅਤੇ ਲੋੜਵੰਦ ਗਰੀਬ ਦੀ ਮਦਦ ਪਹਿਲਾਂ ਵੀ ਕਰਦੀ ਆਈ ਹੈ ਅੱਗੇ ਤੋਂ ਵੀ ਕਰਦੀ ਰਹੇਗੀ। ਇਸ ਦੋਰਾਨ ਕੋਰੋਨਾ ਕਾਲ ਵਿਚ ਵਧੀਆ ਸੇਵਾਵਾਂ ਨਿਭਾਉਣ ਤੇ ਸੰਸਥਾ ਦੇ ਮੈਬਂਰਾਂ ਨੂੰ ਪ੍ਰਮਾਣ ਪੱਤਰ ਤੇ ਪਹਿਚਾਣ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਪੰਜਾਬ ਪ੍ਰਧਾਨ ਜਸਪ੍ਰੀਤ ਕੌਰ ਅਤੇ ਨੈਸ਼ਨਲ ਲੀਗਲ ਐਡਵਾਇਜਰ ਹਰਵਿੰਦਰ ਸਿੰਘ ਵਲੋਂ ਸਤਨਾਮ ਡਾਡਾ ਜੀ ਨੂੰ ਹੁਸ਼ਿਆਰਪੁਰ ਜਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਅਤੇ ਸੰਸਥਾ ਵਿਚ ਹੋਰ ਵੀ ਕਈ ਸਮਾਜ ਸੇਵਕ ਸ਼ਾਮਿਲ ਹੋਏ।

ਬੈਠਕ ਵਿਚ ਸਿਵਲ ਹਸਪਤਾਲ ਟਾਂਡਾ ਦੇ ਮੈਡੀਕਲ ਅਫਸਰ ਰਵੀ,ਮੈਡੀਕਲ ਹੈਲਪਰ ਗੁਰਜੀਤ ਸਿੰਘ ਅਤੇ ਹੈਲਥ ਡਿਪਾਰਟਮੈਂਟ ਦੇ ਸੁਪਰ ਵਾਇਜਰ ਹਰਜਿੰਦਰ ਸਿੰਘ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਦੀਆਂ ਸੇਵਾਵਾਂ ਨਿਭਾਉਣ ਅਤੇ ਸੇਵਾ ਭਾਵਨਾ ਨਾਲ ਜਿੰਮੇਵਾਰੀ ਨਿਭਾੳਣ ਕਰਕੇ ਸਨਮਾਨਿਤ ਕੀਤਾ ਗਿਆ।

ਜਿਲ੍ਹਾ ਪ੍ਰਧਾਨ ਸਤਨਾਮ ਡਾਡਾ ਨੇ ਆਖਿਰ ਵਿਚ ਸਭ ਦਾ ਧੰਨਵਾਦ ਕੀਤਾ।ਇਸਤੋਂ ਬਾਅਦ ਪੰਜਾਬ ਪ੍ਰਧਾਨ ਜਸਪ੍ਰੀਤ ਕੌਰ ਵਲੋਂ ਆਪਣੀ ਮਾਤਾ ਸਵਰਗਵਾਸੀ ਅਸ਼ਾ ਰਾਣੀ ਜੀ ਦੀ ਬਰਸੀ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਵਿਧਵਾ ਅੋਰਤਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਮੌਕੇ ਹਰਵਿੰਦਰ ਸਿੰਘ ਨੰਬਰਦਾਰ,ਗੁਰਮੇਲ ਧਾਲੀਵਾਲ,ਸੁਰਜੀਤ ਰਾਮ ਸਰਪੰਚ,ਸਰਬਜੀਤ,ਕੁਲਵਿੰਦਰ ਬੰਗਾ ਆਦਿ ਹਾਜ਼ਰ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply