LATEST HOSHIARPUR: ਬੈਂਕ ਮੈਨੇਜਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ…READ MORE

ਬੈਂਕ ਮੈਨੇਜਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ, ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ 

 
ਗੜ੍ਹਸੰਕਰ,17 ਜੁਲਾਈ, (ਅਸ਼ਵਨੀ ਸ਼ਰਮਾ)-
 
ਗੜ੍ਹਸੰਕਰ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ 60 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਪੀੜ੍ਹਤ ਵਿਅਕਤੀ ਸੇਵਾਮੁਕਤ ਬੈਂਕ ਮੈਨੇਜਰ ਹੈ ਅਤੇ ਸ੍ਰੀ ਆਨੰਦਪੁਰ ਸਾਹਿਬ ਰੋਡ ਤੇ ਸਥਿਤ ਪੁਡਾ ਕਲੋਨੀ ਦਾ ਵਸਨੀਕ ਹੈ।
 
ਪੀੜ੍ਹਤ ਵਿਅਕਤੀ ਨੂੰ ਹੁਸ਼ਿਆਰਪੁਰ ਕੋਵਿਡ ਸੈਂਟਰ ਵਿਖੇ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਗੜ੍ਹਸੰਕਰ ਦੇ ਲਾਗਲੇ ਪਿੰਡਾਂ ਵਿੱਚ ਕੋਵਿਡ 19 ਤੋਂ ਪੀੜ੍ਹਤ ਵਿਅਕਤੀਆਂ ਦੇ ਕੇਸ ਸਾਹਮਣੇ ਆਏ ਸਨ ਪਰ ਗੜ੍ਹਸੰਕਰ ਸ਼ਹਿਰ ਵਿੱਚ ਇਹ ਪਹਿਲਾ ਕੇਸ ਹੈ।
 
ਬੇਸ਼ੱਕ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤੋਂ ਗੜ੍ਹਸੰਕਰ ਵਾਸੀ ਅਵੇਸਲੇ ਹੀ ਹਨ ਪਰ ਇਹ ਕੇਸ ਸਾਹਮਣੇ ਆਉਣ  ਤੋਂ ਬਾਅਦ  ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ।
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply