ਸਾਬਕਾ ਅਕਾਲੀ ਵਿਧਾਇਕ ਦੇਸ ਰਾਜ ਧੁੱਗਾ ਤੇ ਲੱਗੇ ਸ਼ਹਿ ਦੇਣ ਦੇ ਅਰੋਪ, ਸੂਬੇਦਾਰ ਰੇਸ਼ਮ ਸਿੰਘ ਨੇ ਕਿਹਾ ਧੁੱਗਾ ਦੇ ਪ੍ਰਭਾਵ ਹੇਠ ਪੁਲਿਸ ਨਹੀਂ ਕਰਦੀ ਦੋਸ਼ੀਆਂ ਨੂੰ ਗ੍ਰਿਫਤਾਰ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਸੂਬੇਦਾਰ ਰੇਸ਼ਮ ਸਿੰਘ ਤੇ ਗੜਦੀਵਾਲਾ ਕਸਬਾ ਅਧੀਨ ਪੈਂਦੇ ਪਿੰਡ ਧੁੱਗਾ ਦੇ ਨਿਵਾਸੀ ਕੈਪਟਨ ਹਰਬੰਸ ਸਿੰਘ, ਭਾਈ ਅਮਰ ਸਿੰਘ, ਨਿਹੰਗ ਸਿੰਘ ਭਾਈ ਗੁਰਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਨੇ ਅੱਜ ਹੁਸ਼ਿਆਰਪੁਰ ਪ੍ਰੈਸ ਕਲੱਬ ਵਿਖੇ ਪ੍ਰੈੱਸ ਤੇ ਇਲੈਕਟਰਾਨਿਕ ਮੀਡੀਆ ਦੇ ਸੀਨੀਅਰ ਪੱਤਰਕਾਰਾਂ ਸਾਹਮਣੇ ਮੁਖਾਤਿਬ ਹੁੰਦਿਆਂ ਪੁਲਿਸ ਦੀ ਢਿੱਲੀ ਕਾਰਵਾਈ ਤੇ ਪ੍ਰਸ਼ਨ ਚਿੰਨ ਲਗਾਇਆ ਹੈ।  ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਸੂਬੇਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ, ਬਲਦੇਵ ਸਿੰਘ, ਇਕਬਾਲ ਸਿੰਘ ਨਿਵਾਸੀ  ਪਿੰਡ ਧੁੱਗਾ ਨੇ ਰਾਹ ਜਾਂਦਿਆਂ ਉਸਨੂੰ ਗੰਭੀਰ ਜਖਮੀਂ ਕਰ ਦਿੱਤਾ ਸੀ।

ਉਂੱਨਾ ਕਿਹਾ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਨੂੰਨ ਦੀ ਧਾਰਾ 326 ਦੇ ਤਹਿਤ ਉਕਤ ਦੋਸ਼ੀਆਂ ਖਿਲਾਫ ਬੀਤੇ ਦਿਨੀ ਮਾਮਲਾ ਦਰਜ ਕਰ ਲਿਆ। ਰੇਸ਼ਮ ਸਿੰਘ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਹਾਲੇ ਵੀ ਉਸ ਨਾਲ ਤੇ ਉਸਦੇ ਪਰਿਵਾਰ ਨਾਲ ਰਾਹ ਚ ਰੋਕ ਕੇ ਗਾਲੀ ਗਲੋਚ ਕਰਦੇ ਹਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਸੂਬੇਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਉਕਤ ਦੋਸ਼ੀ ਅਕਾਲੀ ਦਲ (ਬਾਦਲ) ਦੇ ਇੱਕ ਸਾਬਕਾ ਵਿਧਾਇਕ ਦੇਸ ਰਾਜ ਧੁੱਗਾ ਦੀ ਸ਼ਹਿ ਤੇ ਉਸਨੂੰ ਧਮਕਾਉਂਦੇ ਹਨ ਜੋ ਕਿ ਅਕਸਰ ਇੱਨਾਂ ਦੇ ਇਰਧ ਗਿਰਧ ਮੰਡਰਾਉਂਦਾ ਰਹਿੰਦਾ ਹੈ।

ਉਂੱਨਾ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਇਸ ਸਾਬਕਾ ਵਿਧਾਇਕ ਦੇਸਰਾਜ ਧੁਗਾ ਦੇ ਪ੍ਰਭਾਵ ਕਾਰਣ ਪੁਲਿਸ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋਂ ਆਨਾਕਾਨੀ ਕਰਦੀ ਹੈ। ਉਂੱਨਾ ਕਿਹਾ ਕਿ ਬੀਤੀ ਦਿਨੀਂ ਉਂੱਨਾ ਨੇ ਸਾਬਕਾ ਅਕਾਲੀ ਵਿਧਾਇਕ ਜੋ ਕਿ ਅਪਰਾਧੀਆਂ ਨਾਲ ਦਸੂਹਾ ਘੁੰਮ ਰਿਹਾ ਸੀ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਂੱਨਾ ਕਿਹਾ ਕਿ ਕਿ ਉਂੱਨਾ ਨੂੰ ਅਤੇ ਉਸਦੇ ਪਰਿਵਾਰ ਨੂੰ ਸਾਬਕਾ ਅਕਾਲੀ ਵਿਧਾਇਕ ਤੇ ਉੁਕਤ ਦੋਸ਼ੀਆਂ ਤੋਂ ਜਾਨ ਦਾ ਖਤਰਾ ਹੈ। ਅਗਰ ਉਸਨੂੰ ਤੇ ਉਸਦੇ ਪਰਿਵਾਰ ਨੂੰ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਅਕਾਲੀ ਵਿਧਾਇਕ ਤੇ ਉਕਤ ਆਰੋਪੀ ਜਿੰਮੇਦਾਰ ਹੋਣਗੇ। ਰੇਸ਼ਮ ਸਿੰਘ ਤੇ ਉਸਦੇ ਸਾਥੀਆਂ ਨੇ ਕਿਹਾ ਕਿ ਹੁਸ਼ਿਆਰਪੁਰ ਪ੍ਰੈਸ ਕਲੱਬ ਚ ਆਏ ਸੀਨੀਅਰ ਪੱਤਰਕਾਰਾਂ ਜਰੀਏ ਆਪਣੀ ਮੰਗ ਉਹ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣਾ ਚਾਹੁੰਦੇ ਹਨ ਤਾਂ ਜੋ ਸਾਬਕਾ ਵਿਧਾਇਕ ਦੀ ਗੁੰਡਾਗਰਦੀ ਅਤੇ ਗਾਲੀ-ਗਲੋਚ ਵਾਲੇ ਆਚਰਣ ਨੂੰ ਨੱਥ ਪਾਈ ਜਾ ਸਕੇ।

Advertisements
Advertisements
Advertisements

ਹੁਸ਼ਿਆਰਪੁਰ ਪ੍ਰੈਸ ਕਲੱਬ ਚ ਦੋਆਬਾ ਟਾਇਮਜ ਦੇ ਨਾਲ ਗੱਲਬਾਤ ਕਰਦੇ ਹੋਏ ਸੂਬੇਦਾਰ ਰੇਸ਼ਮ ਸਿੰਘ, ਕੈਪਟਨ ਹਰਬੰਸ ਸਿੰਘ, ਅਮਰ ਸਿੰਘ, ਗੁਰਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਨੇ ਦੱਸਿਆ ਕਿ   ਅਕਾਲੀ ਦਲ ਬਾਦਲ ਦਾ ਸਾਬਕਾ ਵਿਧਾਇਕ ਦੇਸਰਾਜ ਸਿੰਘ ਉਕਤ ਵਿਕਤੀਆਂ ਨਾਲ ਮਿਲ ਕੇ ਗੁੰਡਾਗਰਦੀ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਇਸ ਸਬੰਧ ਚ ਜਦੋਂ ਦੇਸ ਰਾਜ ਧੁੱਗਾ ਸਾਬਕਾ ਅਕਾਲੀ ਵਿਧਾਇਕ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਂੱਨਾ ਨੇ ਫੋਨ ਨਹੀਂ ਚੁੱਕਿਆ।
ਅਪਰਾਧੀਆਂ ਨੂੰ ਪੁਲਿਸ ਫੜਨ ਲਈ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ- ਐਸਐਚਓ ਜਸਕੰਵਲ ਸਿੰਘ
ਇਸ ਮਾਮਲੇ ਦੇ ਸਬੰਧ ਚ ਥਾਨਾ ਗੜਦੀਵਾਲਾ ਦੇ ਇੰਚਾਰਜ ਜਸਕੰਵਲ ਸਿੰਘ ਨੇ ਕਿਹਾ ਕਿ ਮੁਲਜਮਾਂ ਖਿਲਾਫ ਧਾਰਾ 326 ਅਧੀਨ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।

Advertisements

ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ। ਉਂੱਨਾ ਕਿਹਾ ਕਿ ਅਪਰਾਧੀ ਫਰਾਰ ਹਨ ਅਤੇ ਪੁਲਿਸ ਉਂੱਨਾ ਨੂੰ ਗ੍ਰਿਫਤਾਰ ਕਰਨ ਲਈ ਅਲੱਗ-ਅਲੱਗ ਥਿਊਰੀਆਂ ਤੇ ਕੰਮ ਕਰ ਰਹੀ ਹੈ। ਉਂੱਨਾ ਕਿਹਾ ਕਿ ਛਾਪੇਮਾਰੀ ਹੋਰ ਤੇਜ ਕਰ ਦਿੱਤੀ ਜਾਵੇਗੀ ਤੇ ਜਲਦ ਹੀ ਅਪਰਾਧੀ ਫੜ ਲਏ ਜਾਣਗੇ। ਉਂੱਨਾ ਕਿਹਾ ਕਿ ਸੂਬੇਦਾਰ ਰੇਸ਼ਮ ਸਿੰਘ ਹੋਰਾਂ ਨੂੰ ਜੇਕਰ ਕੋਈ ਸੂਚਨਾ ਦੋਸ਼ੀਆਂ ਸਬੰਧੀ ਮਿਲਦੀ ਹੈ ਜਾਂ ਉਕਤ ਸਾਬਕਾ ਵਿਧਾਇਕ ਧਮਕਾਉਂਦਾ ਹੈ ਤਾਂ ਇਸਦੀ ਸੂਚਨਾਂ ਉਹ ਗੜਦੀਵਾਲਾ ਪੁਲਿਸ ਨੂੰ ਤੁਰੰਤ ਦੇਣ। ਉਂੱਨਾ ਕਿਹਾ ਕਿ ਕਿ ਕਾਨੂੰਨ ਦੀਆਂ ਨਜਰਾਂ ਚ ਸਭ ਬਰਾਬਰ ਹਨ ਤੇ ਕਿਸੇ ਨੂੰ ਗੁੰਡਾਗਰਦੀ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ। ਗੌਰਤਲਬ ਹੈ ਕਿ ਉਕਤ ਮਾਮਲਾ ਐਸਐਸਪੀ ਹੁਸ਼ਿਆਰਪੁਰ ਜੇ.ਏਲਨਚੇਲੀਅਨ ਦੇ ਧਿਆਨ ਹੇਠ ਵੀ ਆ ਚੁੱਕਾ ਹੈ ਤੇ ਉਂੱਨਾ ਨੇ ਵੀ ਪੁਲਿਸ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply