ਜੁਆਇੰਟ ਫੋਰਮ ਦੇ ਸੱਦੇ ’ਤੇ ਗੜਦੀਵਾਲਾ ਦੇ ਬਿਜਲੀ ਕਾਮਿਆਂ ਵਲੋਂ ਅਰਥੀ ਫੂਕ ਮੁਜਾਹਰਾ

ਸਰਕਾਰ ਬਿਜਲੀ ਮੁਲਾਜ਼ਮਾਂ ਨਾਲ ਕੀਤੇ ਸਮਝੌਤੇ ਨਹੀਂ ਕਰ ਰਹੀ ਲਾਗੂ : ਇਕਬਾਲ ਸਿੰਘ ਕੋਕਲਾ

ਗੜਦੀਵਾਲਾ, 5 ਅਗਸਤ(ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਕੁਮਾਰ) : ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਅਤੇ ਮੰਗੀਆਂ ਮੰਨਾਂ ਲਾਗੂ ਨਾ ਕਰਨ ਖਿਲਾਫ਼ ਜੁਆਇੰਟ ਫੋਰਮ ਦੇ ਸੱਦੇ ’ਤੇ ਗੜਦੀਵਾਲਾ ਵਿਖੇ ਰੋਸ ਪ੍ਰਦਰਸ਼ਨ ਕਰਕੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਇਸ ਮੌਕੇ ਮੁਲਾਜ਼ਮ ਆਗੂ ਇਕਬਾਲ ਸਿੰਘ ਕੋਕਲਾ, ਅਵਤਾਰ ਸਿੰਘ ਅਤੇ ਸੁਰਜੀਤ ਸਿੰਘ ਐਮਾ ਮਾਂਗਟ ਨੇ ਕਿਹਾ ਕਿ ਸਰਕਾਰ ਬਿਜਲੀ ਮੁਲਾਜ਼ਮਾਂ ਨਾਲ ਕੀਤੇ ਸਮਝੌਤੇ ਲਾਗੂ ਨਹੀਂ ਕਰ ਰਹੀ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਕਰੋਨਾ ਮਹਾਂਮਾਰੀ ਦੀ ਆੜ ਵਿੱਚ ਮੁਲਾਜ਼ਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਅਤੇ ਕੇਂਦਰ ਸਰਕਾਰ ਵਲੋਂ ਥੋਪਿਆ ਜਾ ਰਿਹਾ ਬਿਜਲੀ ਐਕਟ 2020 ਰੱਦ ਕੀਤਾ ਜਾਣਾ ਚਾਹੀਦਾ ਹੈ।

ਕਿਸਾਨ ਵਿਰੋਧੀ ਆਰਡੀਨੈਂਸ ਲਿਆ ਕੇ ਸੂਬੇ ਦੀ ਖੇਤੀ ਨੂੰ ਤਬਾਹ ਕਰਨ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਲਾਕੇ ਅੰਦਰ ਲਗਾਤਾਰ ਹੋ ਰਹੀ ਟਰਾਂਸਫਾਰਮਰਾਂ ਦੇ ਤੇਲ ਦੀ ਚੋਰੀ ਕਾਰਨ ਬਿਜਲੀ ਮੁਲਾਜ਼ਮਾਂ ਤੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨਵੀਂ ਭਰਤੀ ’ਤੇ ਕੇਂਦਰੀ ਪੈਟਰਨ ਲਾਗੂ ਕਰਨ ਦੀ

ਸ਼ਰਤ ਰੱਦ ਕੀਤੀ ਜਾਵੇ, ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਪੇਸ਼ ਕੀਤੀ ਜਾਵੇ, ਜਜੀਆ ਟੈਕਸ ਰੱਦ ਕਰਕੇ ਮੋਬਾਈਲ ਭੱਤਾ ਪਹਿਲਾਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ। ਕਿਰਤੀਆਂ ਦੀਆਂ ਉਜ਼ਰਤਾਂ ਵਿੱਚ ਵਾਧਾ ਵਾਪਸ ਲੈਣ ਦਾ ਫੈਸਲਾ ਰੱਦ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਪ੍ਰਬੇਸ਼ਨ ਪੀਰੀਅਡ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ ਅਤੇ ਇਹ ਪੀਰੀਅਡ ਅਦਾਲਤੀ ਹੁਕਮਾਂ ਅਨੁਸਾਰ ਦੋ ਸਾਲ ਕੀਤਾ ਜਾਵੇ।

ਨਵੇਂ ਭਰਤੀ ਸਹਾਇਕ ਲਾਈਨਮੈਨਾਂ ਨੂੰ ਸਕਿਲਡ ਵਰਕਰ ਦੀ ਉਜ਼ਰਤ ਦਿੱਤੀ ਜਾਵੇ ਅਤੇ ਪਹਿਲਾਂ ਦੀ ਤਰ੍ਹਾਂ ਆਈਟੀਆਈ ਪਾਸ ਤੇ ਅਪ੍ਰੈਂਟਿਸਸ਼ਿਪ ਕਰਨ ਵਾਲਿਆਂ ਨੂੰ ਲਾਈਨਮੈਨ ਭਰਤੀ ਕੀਤਾ ਜਾਵੇ ਅਤੇ ਤਰੱਕੀਆਂ ਵਿੱਚ ਖੜੌਤ ਦੂਰ ਕੀਤੀ ਜਾਵੇ।ਇਸ ਮੌਕੇ ਜੇਈ -1 ਸੰਤੋਖ ਸਿੰਘ, ਜੇਈ ਮੋਹਣ ਸਿੰਘ, ਜੇਈ ਕੁਲਵੀਰ ਸਿੰਘ ਜੇਈ ਤਜਿੰਦਰ ਸਿੰਘ,ਕੁਲਜੀਤ ਸਿੰਘ,ਰੋਸ਼ਨ ਲਾਲ, ਸੁਖਜਿੰਦਰ ਸਿੰਘ, ਮਨਜੀਤ ਕੌਰ, ਰਾਮ ਲਾਲ,ਨਰਿੰਜਣ ਸਿੰਘ,ਆਸੀਸ ਕੁਮਾਰ,ਪਰਮਜੀਤ ਮਾਲ ਲੇਖਾਕਾਰ, ਤਰਸੇਮ ਸਿੰਘ,ਜਸਪ੍ਰੀਤ ਕੌਰ ਕੈਸ਼ੀਅਰ, ਤਲਵਿੰਦਰ ਸਿੰਘ ਐਲਡੀਸੀ ਆਦਿ ਵੀ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply