HOSHIARPUR : ਕੈਬਨਿਟ ਮੰਤਰੀ ਅਰੋੜਾ ਤੇ ਮਹੰਤ ਪ੍ਰਿਤਾਪਾਲ ਸਿੰਘ ਵਲੋਂ ਨਵੀਂ ਕਾਰ ਇਰਟਿਗਾ ਲਾਂਚ

 

ਹੁਸ਼ਿਆਰਪੁਰ 22 ਨਵੰਬਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਮਹੰਤ ਪ੍ਰਿਤਪਾਲ ਸਿੰਘ ਵਲੋਂ ਸਾਂਝੇ ਤੌਰ ‘ਤੇ  ਅੱਜ ਭਾਰਤ ਦੀ ਨੰਬਰ ਵਨ ਕਾਰ ਮਾਰੂਤੀ ਸਜੂਕੀ ਦੇ 10 ਵਾਰ ਦੇ ਰਾਇਲ ਪਲਾਟੀਨਮ ਡੀਲਰ ਹੁਸ਼ਿਆਰਪੁਰ ਆਟੋਮੋਬਾਇਲ ਦੇ ਸਿੰਗੜੀਵਾਲ ਸਥਿੱਤ ਸ਼ੋ-ਰੂਮ ਵਿਖੇ ਨਵੀਂ ਕਾਰ ਇਰਟਿਗਾ ਲਾਂਚ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਆਟੋਮੋਬਾਇਲਜ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਵਧੀਆ ਤੇ ਬੇਹਤਰੀਨ ਸੇਵਾਵਾਂ ਦੇਣ ਕਾਰਣ ਹੀ ਹੁਸ਼ਿਆਰਪੁਰ ਆਟੋਮੋਬਾਇਲਜ ਨੇ 10 ਵਾਰ ਪਲਾਟੀਨਮ ਐਵਾਰਡ ਹਾਸਿਲ ਕੀਤੇ ਹਨ।

ਇਸ ਦੌਰਾਨ ਹੁਸ਼ਿਆਰਪੁਰ ਆਟੋਮੋਬਾਇਲਜ ਦੇ ਸੀਇਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਰੂਤੀ –ਸਜੂਕੀ ਗ੍ਰਾਹਕਾਂ ਦੀਆਂ ਮੰਗਾ ਨੂੰ ਮੁੱਖ ਰੇਖਦੇ ਹੋਏ ਨਵੇਂ ਮਾਡਲ ਮਾਰਕਿਟ ਚ ਉਤਾਰਦੀ ਰਹੀ ਹੈ ਅਤੇ ਇਸੇ ਕੜੀ ਤਹਿਤ ਕੰਪਨੀ ਵੋਂ ਨਵੀਂ ਕਾਰ ਇਰਟਿਗਾ ਲਾਂਚ ਕੀਤੀ ਗਈ ਹੈ। ਜਿਹੜੀ ਕਿ ਦਮਦਾਰ ਪਰਫਾਰਮੈਂਸ ਦੇ ਨਾਲ ਨਾਲ ਵਧੀਆ ਐਵਰੇਜ ਵੀ ਦੇ ਰਹੀ ਹੈ ਜਿਸ ਕਾਰਣ ਲੋਕ ਇਸ ਨਵੀਂ ਇਰਟਿਗਾ ਕਾਰ ਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਇਸ ਮੌਕੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਅਲਾਵਾ ਮਹੰਤ ਪ੍ਰਿਤਾਪਲ ਸਿੰਘ ਮਿੱਠਾ ਟਿਵਾਣਾ, ਸੁਰੰਿਦਰ ਪਾਲ ਸਿੰਘ ਮੁੰਬਈ, ਗੁਰਬਚਨ ਸਿੰਘ, ਡਾ. ਸੁਖਰਾਜ ਸਿੰਘ, ਇਕਬਾਲ ਸਿੰਘ, ਸੰਤ ਹਰਮਨਜੀਤ ਸਿੰਘ ਗੜਦੀਵਾਲਾ, ਸੰਤ ਬਲਵੀਰ ਸਿੰਗ ਹਰਿਆਣਾ, ਬੀਬੀ ਬਲਵੀਰ ਕੌਰ ਭੁਲੱਥ, ਰਵਿੰਦਰ ਕੌਰ, ਗਰਮੀਤ ਕੌਰ  ਹਾਜਿਰ ਸਨ।

ਇਸ ਮੌਕੇ ਮੇਜਰ ਬਲਵਿੰਦਰ ਸਿੰਘ ਮੈਨੇਜਰ ਬਜਰਾ ਕੰਟੀਨ ਨੇ ਪਹਿਲੀ ਇਰਟਿਗਾ ਕਾਰ ਦੀ ਬੁਕਿੰਗ ਕਰਵਾਈ। ਇਸ ਮੌਕੇ ਹੁਸ਼ਿਆਰਪੁਰ ਆਟੋਮੋਬਾਇਲਜ ਦੇ ਚੇਅਰਮੈਨ ਅਜਵਿੰਦਰ ਸਿੰਘ ਨੇ ਜਿਥੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਤਹਿ ਦਿਲੋਂ ਸਵਾਗਤ ਕੀਤਾ ਉੱਥੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply