LATEST : ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦੇ ਘਰ ਬਾਬਾ ਸਾਹਿਬ ਅੰਬੇਦਕਰ ਨੂੰ ਯਾਦ ਕਰਦਿਆਂ ਸੰਵਿਧਾਨ ਦਿਵਸ ਮਨਾਇਆ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਸਾਬਕਾ ਕੇਂਦਰੀ ਮੰਤਰੀ ਦੇ ਘਰ ਬਾਬਾ ਸਹਿਬ ਅੰਬੇਦਕਰ ਨੂੰ ਯਾਦ ਕਰਦੇ ਹੋਏ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਸਾਬਕਾ ਵਿਧਾਨ ਸਭਾ ਸਪੀਕਰ ਨਰੇਸ਼ ਠਾਕੁਰ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਜੋ ਕਿ ਦੇਸ਼ ਨੂੰ ਬੁਹਤ ਵੱਡੀ ਦੇਣ ਹੈ। ਉਂੱਨਾ ਕਿਹਾ ਕਿ ਦੇਸ਼ ਦੇ ਗਰੀਬਾਂ ਨੂੰ ਉਂੱਨਾ ਦਾ ਹੱਕ ਦਿਵਾਉਣ ਵਾਲੇ ਬਾਬਾ ਸਾਹਿਬ ਅੰਬੇਦਕਰ ਹੀ ਸਨ। ਇਸ ਤੋਂ ਅਲਾਵਾ ਉਂੱਨਾ ਇਹ ਵੀ ਕਿਹਾ ਕਿ ਭਾਜਪਾ ਪਾਰਟੀ ਹਿੰਦੂ-ਮੁਸਲਮਾਨਾਂ ਚ ਦਰਾਰ ਪੈਦਾ ਕਰਨੀ ਚਾਹੁੰਦੀ ਹੈ ਜਿਸ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਉੱਨਾ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ ਤੇ ਜੋ ਲੋਕ ਦੇਸ਼ ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਦੇਸ਼ ਨਿਵਾਸੀ ਉਂੱਨਾ ਨੂੰ ਆਉਣ ਵਾਲੀਆਂ ਚੋਣਾਂ ਚ ਸਬਕ ਸਿਖਾ ਦੇਣਗੇ।

ਇਸ ਦੌਰਾਨ ਉਂੱਨਾ ਇਹ ਵੀ ਕਿਹਾ ਕਿ ਪਿਛਲੀ ਵਾਰ ਲੋਕ ਸਭਾ ਦੀ ਟਿਕਟ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੂੰ ਦਿੱਤੀ ਹੁੰਦੀ ਤਾਂ ਪਾਰਟੀ ਨੂੰ ਹਾਰ ਦਾ ਮੂੰਹ ਨਾ ਵੇਖਣਾ ਪੈਂਦਾ। ੁਉਂੱਨਾ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਸ਼੍ਰੀ੍ਮਤੀ ਸੰਤੋਸ਼ ਚੌਧਰੀ ਦੇਸ਼ ਦੀ ਪਹਿਲੀ  ਦਲਿਤ ਮਹਿਲਾ ਸੀ ਜੋ ਕਿ ਦੇਸ਼ ਅਜਾਦ ਹੋਣ ਤੋ ਬਾਅਦ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਹਨ। ਉਂੱਨਾ ਇਹ ਵੀ ਕਿਹਾ ਕਿ ਜੇਕਰ ਇਸ ਵਾਰ ਸ਼੍ਰੀਮਤੀ ਸੰਤੋਸ਼ ਚੌਧਰੀ ਨੂੰ ਟਿਕਟ ਦਿੱਤੀ ਗਈ ਤਾਂ ਭਾਰੀ ਮਤਾਂ ਨਾਲ ਉਂੱਨਾ ਨੂੰ ਜਿਤਾ ਕਿ ਲੋਕ ਸਭਾ ਵਿੱਚ ਭੇਜਿਆ ਜਾਵੇਗਾ।

ਉਂੱਨਾ ਤੋਂ ਆਲਾਵਾ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਕੁਰਬਾਨੀ ਨੂੰ ਭੁਲਿਆ ਨਹੀਂ ਜਾ ਸਕਦਾ। ਉਂੱਨਾ ਕਿਹਾ ਕਿ ਪਾਣੀ ਪੀਣ ਦਾ ਹੱਕ, ਸਮਾਨਤਾ ਦਾ ਹੱਕ ਅਤੇ ਗਰੀਬਾਂ ਦੇ ਉਥਾਨ ਦਾ ਹੱਕ ਦਿਵਾਉਣ ਵਾਲੇ ਬਾਬਾ ਸਾਹਿਬ ਅੰਬੇਦਕਰ ਹੀ ਸਨ। ਉਂੱਨਾ ਕਿਹਾ ਕਿ ਪਾਰਟੀ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਹਰ ਘਰ ਚ ਜਾ ਕੇ ਬਾਬਾ ਸਾਹਿਬ ਅੰਬੇਦਕਰ ਦੀਆਂ ਸਿੱਖਿਆਵਾਂ ਤੇ ਜੋ ਦੇਣ ਉਂੱਨਾ ਨੇ ਭਾਰਤੀ ਸਮਾਜ ਨੂੰ ਦਿੱਤੀ ਹੈ ਉਸ ਬਾਰੇ ਆਉਣ ਵਾਲੀ ਪੀੜੀ ਨੂੰ ਜਾਗਰੂਕ ਕਰਨ। ਇਸ ਦੌਰਾਨ ਉਂੱਨਾ ਵਲੋਂ ਆਏ ਹੋਏ ਜਿਲੇ ਦੇ ਵੱਖ-ਵੱਖ ਕਸਬਿਆਂ ਤੋਂ ਵਰਕਰਾਂ ਦਾ ਧੰਨਵਾਦ ਕੀਤਾ।

Advertisements

ਉਂੱਨਾ ਤੋਂ ਅਲਾਵਾ ਸੀਨੀਅਰ ਕਾਂਗਰਸ ਨੇਤਾ  ਰਮਨ ਕੂਪਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕ ਨੇ ਦੇਸ਼ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ। ਇਸ ਦੌਰਾਨ ਕਰਮਵੀਰ ਬਾਲੀ, ਰਮਨ ਕਪੂਰ, ਅਨਿਲ ਸੱਭਰਵਾਲ, ਰੋਹਿਤ ਖੁੱਲਰ, ਰੋਹਿਤ ਸਰੋਆ, ਸੁਖਵਿੰਦਰ ਸੋਢੀ ਉਪ ਪ੍ਰਧਾਨ ਲੋਕ ਸਭਾ ਯੂਥ ਕਾਂਗਰਸ, ਰਜਨੀਸ਼ ਟੰਡਨ, ਜਸਪਾਲ ਸਿੰਘ ਧਾਮੀ, ਰਾਜ ਕੁਮਾਰ ਲਾਡਾ, ਐਚ ਕੇ ਗੁਮੇਰ, ਅਸ਼ੋਕ ਕੁਮਾਰ, ਬਾਵਾ ਰਾਮ, ਲਾਲ ਚੰਦ ਭੱਟੀ, ਐਮ.ਸੀ ਸੁਰਿੰਦਰ ਛਿੰਦਾ, ਗੁਰਬਚਨ ਕੌਰ, ਦੀਪ ਭੱਟੀ, ਸੰਤੋਸ਼ ਕੁਮਾਰੀ, ਕੈਲਾਸ਼ ਰਾਣੀ, ਸਵਰਨ ਕੌਰ, ਸੁਮਨ ਤਲਵਾੜ, ਨੀਲਮ, ਹਰਜੀਤ ਕੌਰ, ਗੀਤਾ, ਸਰੋਜ, ਲਕਸ਼ਮੀਂ, ਹੈਪੀ ਕਲੇਰ, ਮਨੀਸ਼ ਕੁਮਾਰ, ਰਕੇਸ਼ ਬਿੱਲਾ, ਰੂਬੀ ਕੁਮਾਰ, ਯੁਗੇਸ਼ ਯੋਗੀ ਤੋਂ ਅਲਾਵਾ ਅਨੇਕਾਂ ਕਾਂਗਰਸੀ ਅਹੁਦੇਦਾਰ ਤੇ ਵਰਕਰ ਹਾਜਿਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply