ਅਨੀਤਾ ਅਤੇ ਮਧੂ ਨੇ ਪੀ.ਟੀ.ਯੂ.ਦੀ ਪੰਜਾਬ ਮੈਰਿਟ ਲਿਸਟ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ – ਪ੍ਰਿੰ.ਡਾ.ਸ਼ਬਨਮ ਕੌਰ

ਦਸੂਹਾ 22 ਅਗਸਤ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ.ਸ਼ਬਨਮ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀ. ਟੀ.ਯੂ.ਦੀ ਪੰਜਾਬ ਮੈਰਿਟ ਲਿਸਟ ਸੈਸ਼ਨ ਨਵੰਬਰ 2019 ਵਿੱਚ ਡਾ. ਅਬਦੁਲ ਕਲਾਮ ਆਈ.ਟੀ. ਵਿਭਾਗ ਦੀ ਐਮ.ਐੱਸ.ਸੀ. ਆਈ.ਟੀ ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਪਹਿਲੇ ਅਤੇ ਦੂਸਰੇ ਸਥਾਨ ਤੇ ਕਬਜਾ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।

ਜਿਨ੍ਹਾਂ ਵਿੱਚ ਅਨੀਤਾ ਰਾਣੀ ਪੁੱਤਰੀ ਹਰਮੇਸ਼ ਲਾਲ (ਐੱਸ.ਜੀ.ਪੀ.ਏ 9.13) ਨੇ ਪਹਿਲਾ ਸਥਾਨ ਅਤੇ ਮਧੂ ਪੁੱਤਰੀ ਕਰਨੈਲ ਸਿੰਘ (ਐੱਸ.ਜੀ.ਪੀ.ਏ 8.38) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਚੇਅਰਮੈਨ ਚੌ. ਕੁਮਾਰ ਸੈਣੀ ਅਤੇ ਡਾਇਰੈਕਟਰ ਮਾਨਵ ਸੈਣੀ ਨੇ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਲਖਵਿੰਦਰ ਕੌਰ, ਮਨਪ੍ਰੀਤ ਕੌਰ, ਸੰਦੀਪ ਕੁਰ ਅਤੇ ਰਮਨਦੀਪ ਕੌਰ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply