ਗੁਰੂਹਰਸਹਾਏ : 40 ਸਾਲਾਂ ਆਸ਼ਾ ਵਰਕਰ ਦੀ ਕਰੋਣਾ ਕਾਰਨ ਮੌਤ

ਗੁਰੂਹਰਸਹਾਏ 22 ਅਗਸਤ (ਬਲਦੇਵ ਸਿੰੰਘ ਵੜਵਾਲ) ਪੰਜਾਬ ਵਿਚ ਆਏ ਦਿਨ ਕਰੋਣਾ ਮਰੀਜ਼ਾ ਦੀ ਗਿਣਤੀ ਵਧਦੀ ਜਾ ਰਹੀ ਹੈ ਜੇ ਗੱਲ ਕਰੀਏ ਫਿਰੋਜ਼ਪੁਰ ਜ਼ਿਲੇ ਦੀ ਤਾਂ ਫਿਰੋਜ਼ਪੁਰ ਜ਼ਿਲੇ ਵਿਚ ਵੀ ਕਰੋਣਾ ਦੇ ਮਰੀਜ਼ ਲਗਾਤਾਰ ਵੱਧ ਰਹੇ ਨੇ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਅੰਦਰ ਵੀ  ਕੋਰੋਨਾ ਪੋਜ਼ਿਟਿਵ  ਮਰੀਜ਼ਾਂ ਦੀ ਗਿਣਤੀ ਵਿਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ।
 
ਇਸ ਦੇ ਨਾਲ ਹੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਇਸ ਭਿਆਨਕ ਬਿਮਾਰੀ ਵਿਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਹਿਤ ਵਿਭਾਗ ਦੇ ਕਰਮਚਾਰੀ ਆਪਣਾ ਅਹਮ ਰੋਲ ਅਦਾ ਕਰ ਰਹੇ ਹਨ ਜਿਸਦੇ ਚਲਦਿਆਂ ਅੱਜ ਸਹਿਤ ਵਿਭਾਗ ਦੀ ਇਕ ਆਸ਼ਾ ਵਰਕਰ ਨੇ ਲੋਕਾਂ ਦੀ ਸੇਵਾ ਕਰਦਿਆਂ ਆਪਣੀ ਜਾਨ ਗਵਾ ਲਈ ਜਿਸਦੀ ਤਾਜ਼ਾ ਮਿਸਾਲ ਅੱਜ ਓਦੋਂ ਦੇਖਣ ਨੂੰ ਮਿਲੀ ਜਦ ਸ਼ਹਿਰ ਦੀ ਇਕ 40 ਸਾਲਾਂ ਆਸ਼ਾ ਵਰਕਰ ਦੀ ਕਰੋਣਾ ਕਾਰਨ ਮੌਤ ਹੋ ਗਈ.
 
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਰੂਹਰਸਹਾਏ ਵਿਖੇ ਬਤੌਰ ਆਸ਼ਾ ਵਰਕਰ ਤੈਨਾਤ ਪਿਛਲੇ ਕਈ ਦਿਨਾਂ ਤੋਂ ਬੁੱਖਾਰ ਨਾਲ ਪੀੜਤ ਸੀ ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ  ਵਿਖੇ ਦਾਖਲ ਕਰਵਾਇਆ ਗਿਆ ਜਿਸਤੋ ਬਾਦ ਅੱਜ  ਮ੍ਰਿਤਕ ਆਸ਼ਾ ਵਰਕਰ ਦੇ ਕੋਰੋਨਾ ਦੇ ਸੈਮਪਲ ਲਏ ਗਏ ਸਨ ਅਤੇ ਅੱਜ ਹੀ ਉਸਦੀ ਕੁਝ ਸਮੇ ਬਾਅਦ ਰਿਪੋਰਟ ਆ ਗਈ ਜੋ ਕਿ  ਕੋਰੋਨਾ ਪੋਜ਼ਿਟਿਵ ਆਈ ਅਤੇ ਅੱਜ ਹੀ ਉਸ ਆਸ਼ਾ ਵਰਕਰ ਦੀ 11 ਵਜੇ ਦੇ ਕਰੀਬ ਇਲਾਜ ਦੌਰਾਨ ਮੌਤ ਹੋ ਗਈ।
 
ਇਥੇ ਇਹ ਗੱਲ ਦੱਸਣਯੋਗ ਹੈ ਕਿ ਮ੍ਰਿਤਕ ਆਸ਼ਾ ਵਰਕਰ ਸ਼ਹਿਰ ਦੇ ਕਾਂਗਰਸੀ ਲੀਡਰ ਦੀ ਭੈਣ ਦੱਸੀ ਜਾ ਰਹੀ ਹੈ।ਇਸ ਆਸ਼ਾ ਵਰਕਰ ਦੀ ਕੋਰੋਨਾ ਨਾਲ ਹੋਈ ਮੌਤ ਦੀ ਖ਼ਬਰ ਸੁਣ ਕੇ ਸ਼ਹਿਰ ਅੰਦਰ ਮਾਹੌਲ ਗ਼ਮਗੀਨ ਹੋ ਗਿਆ। ਜਿਸਤੋ ਬਾਦ ਇਸ ਆਸ਼ਾ ਵਰਕਰ ਦਾ ਅੰਤਿਮ ਸੰਸਕਾਰ ਪ੍ਰਸ਼ਾਸਨਿਕ ਅਧਿਕਾਰੀ ਨਾਇਬ ਤਹਿਸ਼ੀਲਦਾਰ ਵਿਕਰਮ ਗੁੰਬਰ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਵਲੋਂ ਕੀਤਾ ਗਿਆ.
 
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply