ਗੁਰਦਾਸਪੁਰ,22 ਅਗਸਤ ( ਅਸ਼ਵਨੀ ) : ਸਿਪਾਹੀ ਜਸਵਿੰਦਰ ਸਿੰਘ ਕਿ ਖੁਦ ਕਰੋਨਾ ਪਾਜੇਟਿਵ ਆਇਆ ਸੀ।ਹੁਣ ਕੋਰੋਨਾਂ ਦਾ ਜੰਗ ਜਿੱਤ ਕੇ ਡਿਊਟੀ ਤੇ ਆਇਆ ਹੈ । ਜਿਸ ਨੇ ਸ੍ਰੀ ਪਾਲ ਸਿੰਘ ਡੀ ਐਸ ਪੀ ਖਰੜ ਜੋ ਕਿ ਕਰੋਨਾਂ ਪਾਜ਼ੇਟਿਵ ਹੋਣ ਕਰਕੇ ਫੋਰਟਿਸ ਹਸਪਤਾਲ ,ਮੋਹਾਲੀ ਵਿਖੇ ਦਾਖਲ ਹਨ।ਉਨ੍ਹਾਂ ਦੀ ਮਦਦ ਲਈ ਜਸਵਿੰਦਰ ਸਿੰਘ ਨੇ ਪਲਾਜ਼ਮਾ ਦਾਨ ਕੀਤਾ ਹੈ।
ਉਸ ਨੂੰ ਡਾ.ਰਜਿੰਦਰ ਸਿੰਘ ਸੋਹਲ ਸੀਨੀਅਰ ਪੁਲਿਸ ਕਪਤਾਨ, ਗੁਰਦਾਸਪੁਰ ਵੱਲੋ ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਤੇ ਉਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ।ਸਿਪਾਹੀ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਪਲਾਜ਼ਮਾ ਦਾਨ ਕਰਨ ਨਾਲ ਉਸ ਨੂੰ ਕਿਸੇ ਵੀ ਕਿਸਮ ਦੀ ਕੋਈ ਕਮਜ਼ੋਰੀ ਨਹੀਂ ਹੋਈ ਹੈ।ਸੀਨੀਅਰ ਪੁਲਿਸ ਕਪਤਾਨ,ਗੁਰਦਾਸਪੁਰ ਨੇ ਬਾਕੀ ਵੀ ਪੁਲਿਸ ਮੁਲਾਜਮਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਹੋਰ ਵੀ ਲੋਕ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਤਾਂ ਜੋ ਕੋਰੋਨਾ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।
ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਨੇ ਆਮ ਲੋਕਾਂ, ਰਾਜਨੀਤਕ ਪਾਰਟੀਆਂ,ਕਿਸਾਨ ਯੂਨੀਅਨਾਂ ਅਤੇ ਬਾਕੀ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਨੂੰ ਮੱਦੇ-ਨਜ਼ਰ ਰੱਖਦੇ ਹੋਏ ਰੈਲੀਆਂ/ ਧਰਨੇ ਆਦਿ ਨਾ ਕਰਨ।ਇਸ ਨਾਲ ਉਨ੍ਹਾਂ ਦੀ ਆਪਣੀ ਸਿਹਤ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਰੋਨਾ ਸਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਮਹਾਮਾਰੀ ਨਾਲ ਜੰਗ ਜਿੱਤੀ ਜਾ ਸਕੇ ।
- LATEST : ਜ਼ਿਲ੍ਹਾ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਅਤੇ ਦਸੂਹਾ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 30 ਮਈ ਨੂੰ
- LATEST HOSHIARPUR : VIGILANCE BUREAU NABS PATWARI TAKING RS 15,000 BRIBE FOR ISSUING SURVIVING CERTIFICATE
- LATEST CDT NEWS : Information about any candidate of Punjab is accessible through the KYC app : Sibin C
- LATEST : ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਵੀ ਦਰਬਾਰ
- LATEST : VIGILANCE BUREAU ARRESTS ACCOMPLICE OF PATWARI TAKING RS 3,000 BRIBE FOR MUTATION OF LAND
- बड़ी ख़बर : बाबा साहेब डॉ. भीमराव अंबेडकर के पोते यशवंत अंबेडकर ने होशियारपुर से नामांकन पत्र दाखिल किया
EDITOR
CANADIAN DOABA TIMES
Email: editor@doabatimes.com
Mob:. 98146-40032 whtsapp