EDITORIAL : ਸਰਸ ਮੇਲੇ ਨੂੰ ਛੱਡੋ ਉਸ ਤੋਂ ਵੀ ਵੱਡਾ ਰੈੱਡ ਕਰਾਸ ਮੇਲਾ ਲੱਗੇਗਾ ਹੁਸ਼ਿਆਰਪੁਰ ‘ਚ, ਜਿਲਾ ਪ੍ਰਸ਼ਾਸ਼ਨ ਪੱਬਾਂ ਭਾਰ

ਹੁਸਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਕੁਝ ਸਮਾਂ ਪਹਿਲਾਂ ਕਰਵਾਏ ਗਏ ਏਡੀਸੀ ਹਰਬੀਰ ਸਿੰਘ ਵਲੋਂ  ਸਰਸ ਮੇਲੇ ਦੇ ਫਲਾਪ ਸ਼ੋਅ ਦੇਖਣ ਤੋਂ ਬਾਦ, ਅਤਿ ਭਰੋਸੇ ਯੋਗ ਸੂਤਰਾਂ ਮੁਤਾਬਿਕ ਹੁਣ ਫੌਜੀ ਮੇਜਰ ਏਡੀਸੀ ਸਰੀਨ ਨੂੰ ਮੈਡਮ ਡੀਸੀ ਸ੍ਰੀਮਤੀ ਈਸ਼ਾ ਕਾਲੀਆ ਵਲੋਂ ਕਮਾਂਡ ਸੌਪ ਦਿੱਤੀ ਗਈ ਹੈ। ਇਸ ਪਿੱਛੇ ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਜਿਲੇ ਦੇ ਕੁਝ ਕਾਂਗਰਸੀਂ ਤੇ ਭਾਜਪਾ ਨੇਤਾਵਾਂ ਨੂੰ ਦਰਕਿਨਾਰ ਕੀਤਾ ਗਿਆ ਸੀ। ਇਸ ਤੋਂ ਅਲਾਵਾ ਜੋ ਸਟੇਜ ਪ੍ਰਸ਼ਾਸ਼ਾਨ ਨੂੰ 10 ਲੱਖ ਰੁਪਏ ਦੇ ਕੇ ਮਿੱਤਲ ਭਰਾਵਾਂ ਨੇ ਦਿੱਤੀ ਉਸ ਵਿੱਚ ਸੋਨਾਲੀਕਾ ਟ੍ਰੈਕਟਰ ਨੇ ਵਾਹ- ਵਾਹ ਤਾਂ ਖੱਟ ਲਈ ਪਰ ਉਸ ਵਿੱਚ ਮਾਂ ਬੋਲੀ ਪੰਜਾਬੀ ਭਾਸ਼ਾ ਤੇ ਰਾਸ਼ਟਰ ਭਾਸ਼ਾ ਹਿੰਦੀ ਨੂੰ ਦਰਕਿਨਾਰ ਕੀਤਾ ਗਿਆ ਸੀ
ਪਤਾ ਲੱਗਾ ਹੈ ਕਿ ਕੈਬਨਿਟ ਮੰਤਰੀ ਅਰੋੜਾ ਤੇ ਵਿਧਾਇਕ ਅਰੁਣ ਡੋਗਰਾ ਮਿੱਕੀ, ਤੇ ਜਿਲਾ ਕਾਂਗਰਸ ਪ੍ਰਧਾਨ ਤੇ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਵੀ ਮਾਂ ਬੋਲੀ ਦੇ ਤ੍ਰਿਸਕਾਰ ਦਾ ਗੰਭੀਰ ਨੋਟਿਸ ਲਿਆ ਗਿਆ ਸੀ।  ਜਦੋਂ  ਸਰਸ ਮੇਲਾ ਲੱਗਿਆ ਸੀ ਤਾਂ ਉਸ ਵੇਲੇ ਕਮਾਂਡ ਜਿਲੇ ਦੇ ਏਡੀਸੀ ਹਰਬੀਰ ਸ਼ਿੰਘ ਕੋਲ ਸੀ, ਉਹ ਸਰਸ ਮੇਲੇ ਚ ਡੰਡਾ ਘੁਮਾਉਂਦੇ ਸੀ। ਉਸ ਵੇਲੇ ਸੋਨਾਲੀਕਾ ਗਰੁੱਪ ਤੋਂ ਵੱਡੀ ਰਾਸ਼ੀ ਲੈ ਕੇ ਸਰਸ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਮੇਰਾ ਖਿਆਲ ਹੈ ਕਿ 10 ਕੁ ਲੱਖ ਦਾ ਯੋਗਦਾਨ ਸੋਨਾਲੀਕਾ ਨੇ ਦਿੱਤਾ ਸੀ।
ਪਰ ਉਸ ਮੇਲੇ ਚ ਮਾਂ ਬੋਲੀ ਪੰਜਾਬੀ ਦਾ ਸੋਨਾਲੀਕਾ ਦੇ ਮਿੱਤਲ ਭਰਾਵਾਂ ਵਲੋਂ ਤ੍ਰਿਸਕਾਰ ਕੀਤਾ ਗਿਆ ਸੀ। ਤੁਸੀਂ ਵੇਖਿਆ ਹੋਵੇਗਾ ਕਿ ਸਰਸ ਮੇਲੇ ਚ ਜੋ ਸਟੇਜ ਪ੍ਰਸ਼ਾਸ਼ਨਿਕ ਅਧਿਕਾਰੀ ਏਡੀਸੀ ਹਰਬੀਰ ਸਿੰਘ ਨੂੰ ਦਿੱਤੀ ਗਈ ਉਸ ਵਿੱਚ ਮਿੱਤਲ ਭਰਾ ਪੰਜਾਬੀ ਚ ਸਰਸ ਮੇਲਾ ਲਿਖਣਾ ਭੁੱਲ ਗਏ। ਬੱਸ ਇਹੀ ਗਿਲਾ ਸੀ। ਜਿਲੇ ਦੇ ਵਿਧਾਇਕ ਤਾਂ  ਏਡੀਸੀ ਵਿਕਾਸ ਕੋਲੋ ਸਨਮਾਨਿਤ ਹੁੰਦੇ ਰਹੇ। ਸਰਸ ਮੇਲੇ ਨਾਲ ਸਾਨੂੰ ਬਹੁਤ ਲਗਾਵ ਹੈ ਜੇ ਚਾਹੁੰਦੇ ਤਾਂ ਮਾਂ ਬੋਲੀ ਦੇ ਤ੍ਰਿਸਕਾਰ ਦੀ ਖਬਰ ਪਹਿਲੇ ਦਿਨ ਹੀ ਛਾਪ ਦਿੰਦੇ ਪਰ ਮੇਲੇ ਦਾ ਸੁਆਦ ਖਰਾਬ ਨਹੀਂ ਕਰਨਾ ਚਾਹੁੰਦੇ ਸੀ। ਸਰਸ ਮੇਲੇ ਦਾ ਪ੍ਰਬੰਧ ਐਨਾ ਜਿਆਦਾ ਨਾਕਸ ਸੀ ਕਿ ਪ੍ਰਸ਼ਾਸ਼ਨ ਵਲੋਂ ਕਵਰੇਜ ਲਈ ਕੋਈ ਮੀਡੀਆ ਹਾਉੂਸ ਸਥਾਪਿਤ ਨਹੀਂ ਕੀਤਾ ਗਿਆ ਸੀ, ਇਹੀ ਵਜਾ ਸੀ ਕਿ ਰਾਸ਼ਟਰੀ ਪੱਧਰ ਦੇ ਇਸ ਮੇਲੇ ਨੂੰ ਸਿਰਫ ਲੋਕਲ ਪੇਜਾਂ ਤੇ ਹੀ ਤਰਜੀਹ ਦਿੱਤੀ ਗਈ।
ਇਹੀ ਵਜਾ ਸੀ ਕਿ ਇਸ ਸਰਸ ਮੇਲੇ ਚ ਨਾ ਤਾਂ ਜਿਲੇ ਦੇ ਕਾਂਗਰਸੀ ਵਿਧਾਇਕਾਂ ਨੇ ਬਹੁਤੀ ਰੁਚੀ ਦਿਖਾਈ ਤੇ ਨਾ ਹੀ ਮੋਦੀ ਸਰਕਾਰ ਵਲੋਂ ਸਰਸ ਮੇਲੇ ਲਈ ਭੇਜੀ ਲੱਖਾਂ ਰੁਪਏ ਦੀ ਗ੍ਰਾਂਟ ਦੇ ਬਾਵਜੂਦ ਭਾਜਪਾ ਨੇਤਾ•ਵਾਂ ਨੇ ਕੋਈ ਰੁਚੀ ਦਿਖਾਈ। ਇੱਥੋਂ ਤੱਕ ਕਿ ਸਰਸ ਮੇਲੇ ਲਈ ਗ੍ਰਾਂਟ ਭੇਜਣ ਵਾਲੇ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਕੇਂਦਰੀ ਮੰਤਰੀ ਪੰਜਾਬ ਤੀਕਸ਼ਣ ਸੂਦ ਜਿਨਾਂ ਨੇ ਹੁਸ਼ਿਆਰਪੁਰ ਦੀ ਤਕਦੀਰ ਬਦਲ ਕੇ ਰੱਖ ਦਿੱਤੀ, ਜਿਨਾਂ ਦੀ ਬਾਦਲ ਹਕੂਮਤ ਵੇਲੇ ਤੂਤੀ ਬੋਲਦੀ ਸੀ ਉਹ ਵੀ ਇਸ ਵਾਰੀ ਸਰਸ ਮੇਲੇ ਚ ਨਹੀਂ ਆਏ, ਪਿਛਲੀ ਵਾਰੀ ਆਏ ਸਨ। ਮੇਲੇ ਦੇ ਕਿਰਕਰੀ ਉਸ ਵੇਲੇ ਵੀ ਹੋਈ ਜਦੋਂ ਭਾਜਪਾ ਦੇ ਇੱਕ ਨੇਤਾ ਸੰਜੀਵ ਤਲਵਾੜ ਨੇ ਇਹ ਬਿਆਨ ਦਾਗ ਦਿੱਤਾ ਕਿ ਏਡੀਸੀ ਹਰਬੀਰ ਸਿੰਘ ਦੇ ਇਸ ਮੇਲੇ ਚ ਹਾਥੀ ਦੰਦ ਦੀ ਕਾਰਗਰੀ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ।
ਤਲਵਾੜ ਦੇ ਇਸ ਬਿਆਨ ਤੋਂ ਬਾਦ ਪ੍ਰਸ਼ਾਸ਼ਨ ਅਧਿਕਾਰੀ ਹਰਬੀਰ ਸਿੰਘ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸੂਤਰਾਂ ਮੁਤਾਬਿਕ ਉਂੱਨਾ ਹਾਕਮ ਥਾਪਰ ਨੂੰ ਤਲਵਾੜ ਦੀ ਇਸ ਖਬਰ ਦਾ ਖੰਡਨ ਕਰਨ ਦੀ ਸਲਾਹ ਦਿੱਤੀ। ਹਾਕਮ ਥਾਪਰ ਸਰਕਾਰੀ ਅਫਸਰ ਸੀ ਉਸਨੇ ਏਡੀਸੀ ਦੇ ਕਹਿਣ ਤੇ ਭਾਜਪਾ ਨੇਤਾ ਸੰਜੀਵ ਤਲਵਾੜ ਦੀ ਅਗਲੇ ਦਿਨ ਹੀ ਖੁੰੰਭ ਠੱਪਤੀ, ਹਾਕਮ ਠਾਕਰ ਨੇ ਖਬਰ ਦਾਗ ਦਿੱਤੀ ਕਿ 20 ਲੱਖ ਰੁਪਏ ਦਾ ਪਲਾਸਟਿਕ ਹਾਥੀ ਦੰਦ ਦਾ ਮੇਜ ਸਰਸ ਮੇਲੇ ਦੀ ਸ਼ਾਂਨ ਵਧਾ ਰਿਹਾ ਹੈ। ਏਡੀਸੀ ਹਰਬੀਰ ਸਿੰਘ ਨੇ ਵੀ ਆਪਣੀ ਮੁੱਛਾਂ ਨੂੰ ਤਾਅ ਦਿੱਤਾ ਹੋਵੇਗਾ। ਪਰ ਮੈਂ ਦੱਸਣਾ ਚਾਹੁੰਦਾ ਹਾਂ ਇਹੇ ਜਿਹੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਿ ਭਾਜਪਾ ਨੇਤਾ ਸੰਜੀਵ ਤਲਵਾੜ ਸਧਾਰਣ ਪ੍ਰਾਣੀ ਨਹੀਂ ਹੈ। ਭਾਜਪਾ ਨੇਤਾ ਸੰਜੀਵ ਤਲਵਾੜ ਨੇ ਸਹੀ ਮੁੱਦਾ  ਉਠਾਇਆ ਸੀ। ਵਜਾ ਇਹ ਹੈ ਕਿ ਹਾਥੀ ਦੰਦ ਦਾ ਕੰਮ ਕਰਨ ਵਾਲੇ ਕਾਰੀਗਰਾਂ ਦਾ ਨਾਂਅ ਦੇਸ਼ ਭਾਰਤ ਚ ਹੀ ਨਹੀਂ ਪੂਰੇ ਵਿਸ਼ਵ ਚ ਕਿਸੇ ਸਮੇਂ ਤੇ ਮਸ਼ਹੂਰ ਸੀ। ਏਡੀਸੀ ਵਿਕਾਸ ਜੋ ਕਿ ਜਿਲੇ ਦੇ ਪੇਂਡੂ ਖੇਤਰ ਦੇਖਦੇ ਹਨ ਜਰਾ ਜਿਲੇ ਦੇ ਸਭ ਤੋਂ ਇਤਿਹਾਸਕ ਪਿੰਡ ਬੱਸੀ ਦੌਲਤ ਖਾਂ ਜਾਣ ਤਾਂ ਏਡੀਸੀ ਨੂੰ ਸਮਝ ਆਵੇਗੀ ਕਿ ਇਤਿਹਾਸ ਕੀ ਚੀਜ ਹੈ। ਏਡੀਸੀ ਹਰਬੀਰ ਸਿੰਘ ਜੀ ਪਤਾ ਹੈ ਕਿ  ਅਕਾਲੀ ਭਾਜਪਾ ਸਰਕਾਰ ਸਮੇਂ ਬੱਸੀ ਦੌਲਤ ਖਾਂ ਚ ਇੱਕ ਕਾਰੀਗਰ ਨੇ ਗਰੀਬੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਪਰ ਤੁਸ਼ੀ ਸਰਸ ਮੇਲੇ ਚ ਹਾਥੀ ਦੰਦ ਦੇ ਕਾਰੀਗਰਾਂ ਨੂੰ ਸਰਸ ਮੇਲੇ ਚ ਕੋਈ ਤਰਜੀਹ ਨਹੀਂ ਦਿੱਤੀ, ਇਹ ਵੀ ਛੱਡੋ ਜਿਹੜੀ ਆਇਸ ਕਰੀਮ ਸਰਸ ਮੇਲੇ ਚ 35 ਰੁਪਏ ਚ ਵਿਕਦੀ ਸੀ ਉਹ ਠੀਕ ਬਾਹਰ 25 ਰੁਪਏ ਚ ਵਿਕ ਰਹੀ ਸੀ। ਜੋ ਗੋਲਗੱਪੇ ਤੁਸੀਂ ਸਰਸ ਮੇਲੇ ਚ 100 ਰੁਪਏ ਵੇਚ ਰਹੇ ਸੀ ਬਾਹਰ ਬੰਗਾਲੀ ਸਵੀਟ ਦੀ ਰੇਹੜੀ ਤੇ 10 ਰੁਪਏ ਚ ਵਿਕ ਰਹੇ ਸਨ।
ਮਿੱਤਲ ਭਰਾਵਾਂ ਨੇ ਪੰਜਾਬੀ ਮਾਂ ਬੋਲੀ ਦਾ ਜੋ ਤ੍ਰਿਸਕਾਰ ਸਰਸ ਮੇਲੇ ਚ ਕੀਤਾ ਉਸਨੂੰ ਭੁੱਲ ਜਾÀ ਹੁਣ ਹੁਣ ਪ੍ਰਸ਼ਾਸ਼ਨ ਦਾ ਕਮਾਲ ਦੇਖੇ, ਮੌਕਾ ਦਵੋ, ਹੁਣ ਤੁਸੀਂ ਸਹਾਇਕ ਡੀਸੀ ਮੇਜਰ ਸਰੀਨ ਵਾਲਾ ਮੇਲਾ ਰੈਡ ਕਰਾਸ ਦੇਖੋ, ਹੁੰਮ-ਹੰੱਮਾ ਕੇ ਪੁਜੋ। ਏਡੀਸੀ ਹਰਬੀਰ ਸਿੰਘ ਸਾਹਿਬ ਜਰਾ ਦਿਮਾਗ ਖੋਲੋ ਯਾਦ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਸਾਬ ਬਹਾਦੁਰ ਪਿਆਸ ਲੱਗੀ ਹੈ, ਤੇ ਕੈਬਨਿਟ ਮੰਤਰੀ ਅਰੋੜਾ ਵਲੋਂ ਗਰੀਬ ਲੋਕਾਂ ਲਈ ਭੇਜੇ ਹੋਏ ਅੰਗੂਰ ਖਾਂਦੇ ਹੋਏ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਤੁਸੀਂ ਮੈਨੂੰ ਕੀ ਕਿਹਾ ਸੀ, ਆਦੇਸ਼ ਸਰਸ ਮੇਲੇ ਆਈ ਸਭ ਸੰਗਤਾਂ ਲਈ ਪਾਣੀ ਪੀਣ ਦਾ ਪਬੰਧ ਕਰ ਦਿੱਤਾ ਗਿਆ ਹੈ।  ਤੇਰੇ ਸਾਹਮਣੇ ਪਾਣੀ ਦੀਆਂ ਬੋਤਲਾਂ ਪਈਆਂ ਹਨ ਜਿੰੱਨਾ ਮਰਜੀ ਪੀ ਲੈ, । ਪਰ ਮੈਂ ਜਦੋਂ ਬਾਹਰ ਗਿਆ ਤਾਂ ਇੱਕ ਆਦਮੀਂ ਨੇ ਪੁਛਿਆ ਕਿ ਸਰ ਪਾਣੀ ਦੀ ਪਿਆਸ ਲੱਗੀ ਹੈ ਤਾਂ ਮੈਂ ਕਿਹਾ ਕਿ ਪਾਣੀ ਉਧਰ ਜਾ ਕੇ ਪੀ ਲ,ੈ ਏਡੀਸੀ ਸਾਹਿਬ ਨੇ ਮਿਨਰਲ ਵਾਟਰ ਦਾ ਪ੍ਰਬੰਧ ਕੀਤਾ ਹੈ। ਪਤਾ ਉਸਨੇ ਕੀ ਕਿਹਾ ਉਸਨੇ ਕਿਹਾ ਕਿ ਭਾਈ ਸਾਹਿਬ ਉਹ ਪਾਣੀ ਮੁੱਲ ਵਿਕਦਾ ਹੈ ,ਕੋਈ ਹੇਰ ਸਟਾਲ ਦੱਸੋ।
ਡੀਸੀ ਸਾਹਿਬ ਈਸ਼ਾ ਕਾਲੀਆ ਨੂੰ ਬੇਨਤੀ ਹੈ ਕਿ ਅੱਗੇ ਤੋਂ ਅਜਿਹੇ ਮਹੱਤਵਪੂਰਨ ਮੇਲਿਆਂ ਨੂੰ  ਅੰਤਰ-ਰਾਸ਼ਟਰੀ  ਪੱਧਰ ਤੇ ਲਿਜਾਣ ਦੇ ਉਪਰਾਲੇ ਕੀਤੇ ਜਾਣ, ਤੇ ਜਿਲਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣ ਤੇ ਆਸਪਾਸ ਦੇ ਖੇਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਥੇ ਦੀ ਸੰਸਕ੍ਰਿਤਿਕ ਤੇ ਕਾਰਗਰੀ ਪਹਿਚਾਣ ਨੂੰ ਤਰਜੀਹ ਦਿੰਦੇ ਹੋਏ, ਮੇਲੇ ਦਾ ਪ੍ਰਬੰਧ ਕਿਸੇ ਵਿਅਕਤੀ ਵਿਸ਼ੇਸ਼ ਦੀ ਥਾਂ, ਕਿਸੇ ਉੱਚ ਪੱਧਰੀ ਕਮੇਟੀ ਨੂੰ ਸੌਂਪਿਆ ਜਾਵੇ, ਜਿਸ ਵਿੱਚ ਜਿਲੇ ਦੇ ਤਮਾਮ ਅਧਿਕਾਰੀ ਤੇ ਵਿਧਾਇਕ ਵੀ ਸ਼ਾਮਿਲ ਕੀਤੇ ਜਾਣ।
DPRO HAQAM THAPER
नव वर्ष में लगेगा रैड क्रास मेला, जिला प्रशासन की ओर से तैयारियां
– रैड क्रास की ओर से मिशन तंदुरु स्त पंजाब के अंतर्गत की जा रही गतिविधियां: डिप्टी कमिश्नर
होशियारपुर, 03 दिसंबर:
डिप्टी कमिश्नर श्रीमती ईशा कालिया ने कहा कि जिला रैड क्रास सोसायटी की ओर से 2 फरवरी को रोशन ग्राउंड होशियारपुर में रैड क्रास मेला लगाया जा रहा है। वे आज जिला रैड क्रास सोसायटी के सदस्यों के साथ इस संबंधी बैठक के दौरान संबोधन कर रहे थे। उन्होंने कहा कि रैड क्रास के इस मेले के दौरान जहां अलग-अलग फूड स्टाल लगाए जाएंगे, वहीं सैल्फ हैल्प ग्रुपों की ओर से अपनी वस्तुओं से संबंधित स्टाल लगाए जाएंगे। उन्होंने कहा कि मिशन तंदुरु स्त पंजाब के अंतर्गत यह मेला पालीथिन फ्री होगा और इस मेले के दौरान प्लास्टिक के लिफाफों का उपयोग बिल्कुल नहीं किया जाएगा।
डिप्टी कमिश्नर-कम- चेयरमैन जिला रैड क्रास सोसायटी श्रीमती ईशा कालिया ने कहा कि जिला रैड क्रास सोसायटी की ओर से जहां अलग-अलग जन कल्याण योजनाएं चलाई गई हैं, वहीं मिशन तंदुरु स्त पंजाब के अंतर्गत विशेष गतिविधियां भी की जा रही हैं। उन्होंने कहा कि सोसायटी की ओर से सांझी रसोई प्रोजैक्ट भी शुरु  किया गया है, जहां हर रोज केवल 10 रु पये में पेट भर खाना मुहैया करवाया जा रहा है। उन्होंने कहा कि अब तक 2 लाख के करीब व्यक्ति  सांझी रसोई में पौष्टिक खाना ख्रा चुके हैं। इसके अलावा करीब 260 दिन एक दिन सांझी रसोई के साथ अभियान के अंतर्गत बुक भी किए जा चुके हैं। उन्होंने कहा कि खाने की पौष्टिकता बरकरार रखने के लिए मिशन तंदुरु स्त पंजाब के अंतर्गत खाने की समय-समय पर चैकिंग भी की जा रही है। उन्होंने कहा कि जिला रैड क्रास सोसायटी की ओर से 2 सैनेटरी वैंडिंग मशीनें भी स्थापित की गई हैं।
श्रीमती ईशा कालिया ने कहा कि जिला रैड क्रास सोसायटी की ओर से किए जा रहे अलग-अलग कार्यों में दानी सज्जनों की ओर से विशेष योगदान दिया जा रहा है।  उन्होंने अपील करते हुए कहा कि भविष्य में भी दानी सज्जन जिला रैड क्रास सोसायटी को सहयोग देते रहें, ताकि अधिक से अधिक जरु रतमंदों को लाभ दिया जा सके। उन्होंने अंत में जिला रैड क्रास सोसायटी के सदस्यों को अपील की कि रैड क्रास मेले संबंधी अधिक से अधिक जागरु कता फैलाई जाए। इस मौके पर अतिरिक्त  डिप्टी कमिश्नर(सामान्य) श्रीमती अनुपम कलेर, सचिव जिला रैड क्रास सोसायटी श्री नरेश गुप्ता के अलावा अन्य सदस्य भी उपस्थित थे।
                           
LOKESH CHOBAEY 
ਪ੍ਰੈਸ ਨੋਟ-4
– ਨਵੇਂ ਸਾਲ ‘ਚ ਲੱਗੇਗਾ ਰੈਡ ਕਰਾਸ ਮੇਲਾ, ਜ਼ਿਲ•ਾ ਪ੍ਰਸਾਸ਼ਨ ਵਲੋਂ ਤਿਆਰੀਆਂ
-ਰੈਡ ਕਰਾਸ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤੀਆਂ ਜਾ ਰਹੀਆਂ ਨੇ ਗਤੀਵਿਧੀਆਂ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 3 ਦਸੰਬਰ:
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ•ਾ ਰੈਡ ਕਰਾਸ ਸੋਸਾਇਟੀ ਵਲੋਂ 2 ਫਰਵਰੀ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਰੈਡ ਕਰਾਸ ਮੇਲਾ ਲਗਾਇਆ ਜਾ ਰਿਹਾ ਹੈ। ਉਹ ਅੱਜ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਮੈਂਬਰਾਂ ਨਾਲ ਇਸ ਸਬੰਧੀ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਰੈਡ ਕਰਾਸ ਦੇ ਇਸ ਮੇਲੇ ਦੌਰਾਨ ਜਿਥੇ ਵੱਖ-ਵੱਖ ਫੂਡ ਸਟਾਲ ਲਗਾਏ ਜਾਣਗੇ, ਉਥੇ ਸੈਲਫ ਹੈਲਪ ਗਰੁੱਪਾਂ ਵਲੋਂ ਵੀ ਆਪਣੀਆਂ ਵਸਤਾਂ ਨਾਲ ਸਬੰਧਤ ਸਟਾਲ ਲਗਾਏ ਜਾਣਗੇ। ਉਨ•ਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਹ ਮੇਲਾ ਪੋਲੀਥੀਨ ਫਰੀ ਹੋਵੇਗਾ ਅਤੇ ਮੇਲੇ ਦੌਰਾਨ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬਿਲਕੁੱਲ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ•ਾ ਰੈਡ ਕਰਾਸ ਸੋਸਾਇਟੀ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ•ਾ ਰੈਡ ਕਰਾਸ ਸੋਸਾਇਟੀ ਵਲੋਂ ਜਿਥੇ ਵੱਖ-ਵੱਖ ਲੋਕ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ, ਉਥੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿਸ਼ੇਸ਼ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਸੋਸਾਇਟੀ ਵਲੋਂ ‘ਸਾਂਝੀ ਰਸੋਈ’ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ, ਜਿਥੇ ਹਰ ਰੋਜ਼ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਹੁਣ ਤੱਕ 2 ਲੱਖ ਦੇ ਕਰੀਬ ਵਿਅਕਤੀ ‘ਸਾਂਝੀ ਰਸੋਈ’ ਵਿੱਚੋਂ ਪੌਸ਼ਟਿਕ ਖਾਣਾ ਖਾ ਚੁੱਕੇ ਹਨ। ਇਸ ਤੋਂ ਇਲਾਵਾ ਕਰੀਬ 260 ਦਿਨ ‘ਇਕ ਦਿਨ ਸਾਂਝੀ ਰਸੋਈ ਦੇ ਨਾਲ’ ਮੁਹਿੰਮ ਤਹਿਤ ਬੁੱਕ ਵੀ ਕੀਤੇ ਜਾ ਚੁੱਕੇ ਹਨ। ਉਨ•ਾਂ ਕਿਹਾ ਕਿ ਖਾਣੇ ਦੀ ਪੌਸ਼ਟਿਕਤਾ ਬਰਕਰਾਰ ਰੱਖਣ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖਾਣੇ ਦੀ ਸਮੇਂ-ਸਮੇਂ ‘ਤੇ ਸਿਹਤ ਵਿਭਾਗ ਵਲੋਂ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਰੈਡ ਕਰਾਸ ਸੋਸਾਇਟੀ ਵਲੋਂ 2 ਸੈਨੀਟਰੀ ਵੈਂਡਿੰਗ ਮਸ਼ੀਨਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ।
ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ•ਾ ਰੈਡ ਕਰਾਸ ਸੋਸਾਇਟੀ ਵਲੋਂ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਵਿੱਚ ਦਾਨੀ ਸੱਜਣਾਂ ਵਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ•ਾਂ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਦਾਨੀ ਸੱਜਣ ਜ਼ਿਲ•ਾ ਰੈਡ ਕਰਾਸ ਸੋਸਾਇਟੀ ਨੂੰ ਸਹਿਯੋਗ ਦਿੰਦੇ ਰਹਿਣ, ਤਾਂ ਜੋ ਵੱਧ ਤੋਂ ਵੱਧ ਜ਼ਰੂਰਤਮੰਦਾਂ ਨੂੰ ਲਾਭ ਦਿੱਤਾ ਜਾ ਸਕੇ। ਉਨ•ਾਂ ਅਖੀਰ ਵਿੱਚ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਰੈਡ ਕਰਾਸ ਮੇਲੇ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਸਕੱਤਰ ਜ਼ਿਲ•ਾ ਰੈਡ ਕਰਾਸ ਸੋਸਾਇਟੀ ਸ੍ਰੀ ਨਰੇਸ਼ ਗੁਪਤਾ ਤੋਂ ਇਲਾਵਾ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply