ਸਰਕਾਰੀ ਕਰਮਚਾਰੀਆਂ ਨੇ ਮਿਸ਼ਨ ਫ਼ਤਹਿ ਤਹਿਤ ਜਿੱਤੇ ਗੋਲਡ ਤੇ ਸਿਲਵਰ ਤਮਗੇ

ਬਟਾਲਾ,28 ਅਗਸਤ ( ਅਵਿਨਾਸ਼ ਸ਼ਰਮਾ / ਸੰਜੀਵ ਨਈਅਰ ) : ਮਿਸ਼ਨ ਫ਼ਤਹਿ ਨੂੰ ਕਾਮਯਾਬ ਕਰਨ ਲਈ ਬਟਾਲਾ ਸ਼ਹਿਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਲੈਕਚਰਾਰ ਅਤੇ ਸੈਕਟਰ ਅਫ਼ਸਰ ਜਸਬੀਰ ਸਿੰਘ ਜਿਥੇ ਖੁਦ ਮਿਸ਼ਨ ਫ਼ਤਹਿ ਤਹਿਤ ਪੰਜਾਬ ਸਰਕਾਰ ਕੋਲੋਂ ਗੋਲਡ ਮੈਡਲ ਜਿੱਤ ਚੁੱਕੇ ਹਨ ਓਥੇ ਉਸਦੇ ਸਹਿਯੋਗੀ ਬੀ.ਐੱਲ.ਓਜ਼.1 ਗੋਲਡ,4 ਸਿਲਵਰ ਅਤੇ 4 ਬਰੋਨਜ਼ ਮੈਡਲ ਜਿੱਤ ਚੁੱਕੇ ਹਨ।

ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਉੱਪਰ ਕਾਬੂ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਦਿਆਂ ਕੋਵਾ ਐੱਪ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ। ਬਟਾਲਾ ਦੇ ਸੈਕਟਰ ਅਫ਼ਸਰ ਜਸਬੀਰ ਸਿੰਘ ਨੇ ਸਭ ਤੋਂ ਪਹਿਲਾਂ ਮਿਸ਼ਨ ਫ਼ਤਹਿ ਨਾਲ ਜੁੜ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਅਤੇ ਉਸ ਵਲੋਂ ਪਾਏ ਯੋਗਦਾਨ ਸਦਕਾ ਪੰਜਾਬ ਸਰਕਾਰ ਨੇ ਉਸਨੂੰ ਸੋਨ ਤਮਗੇ ਨਾਲ ਨਿਵਾਜਿਆ। ਜਸਬੀਰ ਸਿੰਘ ਨੇ ਜਿਥੇ ਖੁਦ ਲੋਕਾਂ ਨੂੰ ਜਾਗਰੂਕ ਕੀਤਾ ਓਥੇ ਨਾਲ ਹੀ ਉਸਨੇ ਆਪਣੀ ਟੀਮ ਨੂੰ ਮਿਸ਼ਨ ਫ਼ਤਹਿ ਨਾਲ ਜੋੜਿਆ।

ਬਟਾਲਾ ਦੇ ਬੀ.ਐੱਲ.ਓ. ਰਾਜਬੀਰ ਸਿੰਘ ਜੋ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੰਗੜ ਨੰਗਲ ਵਿਖੇ ਐੱਸ.ਐੱਲ.ਏ ਹਨ ਵੀ ਮਿਸ਼ਨ ਫ਼ਤਹਿ ਤਹਿਤ ਗੋਲਡ, ਸਿਲਵਰ ਤੇ ਬਰੋਨਜ਼ ਮੈਡਲ ਜਿੱਤ ਚੁੱਕੇ ਹਨ। ਬੀ.ਐੱਲ.ਓ. ਪਰਮਜੀਤ ਸਿੰਘ ਜੋ ਕਿ ਪੰਜਾਬ ਰੋਡਵੇਜ਼ ਬਟਾਲਾ ਦੇ ਜੂਨੀਅਰ ਐਸਿਸਟੈਂਟ ਹਨ ਵੀ ਮਿਸ਼ਨ ਫ਼ਤਹਿ ਤਹਿਤ ਸਿਲਵਰ ਅਤੇ ਬਰੋਨਜ਼ ਮੈਡਲ ਜਿੱਤ ਚੁੱਕੇ ਸਨ। ਬੀ.ਐੱਲ.ਓ. ਨਰੇਸ਼ ਕੁਮਾਰ ਕਲਰਕ ਇੰਪਰੂਵਮੈਂਟ ਟਰੱਸਟ ਨੇ ਵੀ ਸਿਲਵਰ ਅਤੇ ਬਰੋਨਜ਼ ਮੈਡਲ ਜਿੱਤਿਆ ਹੈ। ਜਸਬੀਰ ਸਿੰਘ ਅਤੇ ਉਸਦੀ ਟੀਮ ਹੁਣ ਤੱਕ 3300 ਤੋਂ ਵੱਧ ਲੋਕਾਂ ਨੂੰ ਕਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫ਼ਤਹਿ ਜੁਆਇੰਨ ਕਰਾ ਚੁੱਕੇ ਹਨ।

ਜਸਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਕੋਰੋਨਾ ਵਾਇਰਸ ਦੇ ਕੇਸ ਦਿਨੋਂ ਦਿਨ ਵੱਧ ਰਹੇ ਹਨ ਅਤੇ ਇਸ ਤੋਂ ਬਚਣ ਲਈ ਹਰ ਕਿਸੇ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਮਾਸਕ ਪਾ ਕੇ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਨਿਯਮਾਂ ਦੀ ਪਾਲਣਾ ਕਰਕੇ ਹਰ ਕੋਈ ਵਾਇਰਸ ਦੇ ਸੰਕਰਮਣ ਤੋਂ ਬਚ ਸਕਦਾ ਹੈ। ਉਨ੍ਹਾਂ ਨਾਲ ਹੀ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਇਲ ਵਿਚ ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਫ਼ਤਹਿ ਨਾਲ ਜੁੜਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply