ਵੱਡੀ ਖ਼ਬਰ: ਹੁਣ ਕੋਵਿਡ਼ ਦੇ ਸੈਪਲ ਸ਼ਹਿਰੀ ਸਿਹਤ ਕੇਦਰਾਂ ਅਤੇ ਈ. ਐਸ. ਆਈ. ਹਸਪਤਾਲ ਵਿਚ ਵੀ ਲਏ ਜਾਣਗੇ, ਹੁਸ਼ਿਆਰਪੁਰ ਜਿਲੇ ਵਿੱਚ ਅੱਜ 3 ਮੌਤਾਂ CLICK HERE: READ MORE ::

ਹੁਸ਼ਿਆਰਪੁਰ ਜਿਲੇ ਵਿੱਚ 24 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1614,  3 ਮੌਤਾਂ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 52

ਹੁਣ ਕੋਵਿਡ਼ ਦੇ ਸੈਪਲ ਸ਼ਹਿਰੀ ਸਿਹਤ ਕੇਦਰਾਂ ਅਤੇ ਈ. ਐਸ. ਆਈ. ਹਸਪਤਾਲ ਵਿਚ ਵੀ ਲਏ ਜਾਣਗੇ

ਹੁਸ਼ਿਆਰਪੁਰ 2 ਸਤੰਬਰ (ਆਦੇਸ਼ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਉਹਨਾਂ ਦੱਸਿਆ ਕਿ ਸ਼ਹਿਰ ਹੁਸ਼ਿਆਰਪੁਰ ਦੇ 5 ਸ਼ਹਿਰੀ ਸਿਹਤ ਕੇਦਰਾਂ ਅਤੇ ਈ. ਐਸ. ਆਈ. ਹਸਪਤਾਲ ਵਿਖੇ ਸੈਪਲਿੰਗ ਦੀ ਸਹੂਲਤ ਹੈ ਜਿਥੇ ਸ਼ਹਿਰ ਵਾਸੀ ਆਪਣੀ ਜਾਂਚ ਕਰਵਾ ਸਕਦੇ ਹਨ ਅਤੇ   ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ ।

Advertisements

 ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਦਾ ਸਹਿਯੋਗ ਕਰਨ । ਕੋਵਿਡ 19 ਬਾਰੇ ਦੱਸ ਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1144 ਨਵੇ ਸੈਪਲ ਲੈਣ  ਨਾਲ ਅਤੇ 1349ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 24 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1614 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 61016 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 58340 ਸੈਪਲ  ਨੈਗਟਿਵ,  ਜਦ ਕਿ 1096 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 80 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 52 ਹੈ ।

Advertisements

ਐਕਟਿਵ ਕੇਸਾ ਦੀ ਗਿਣਤੀ 323 ਹੈ , ਤੇ 1238  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

Advertisements

ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਅੱਜ ਦੇ 24 ਕੇਸ ਜਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 5 , ਭੂਗਾੰ 7, ਹਾਰਟਾ ਬਡਲਾਂ 2, ਦਸੂਹਾਂ 4 , ਮੁਕੇਰੀਆਂ 1, ਗੰੜਸੰਕਰ 2,  ਮੰਡ ਭੰਡੇਰ 1, ਟਾਡਾਂ 1, ਹਾਜੀਪੁਰ 1 ਕੇਸ ਤੋ ਪਾਜੇਟਿਵ ਪਾਏ ਗਏ ਹਨ  ਇਸ ਤੋ ਇਲਾਵਾ ਤਿੰਨ ਮੌਤਾਂ  (1)ਨਰਿੰਦਰ ਸਿੰਘ 58 ਸਾਲ ਵਾਸੀ ਲਾਮਿਨ, ਮੰਡ ਭੰਡੇਰ ਐਮ ਐਚ ਜਲੰਧਰ ਜੇਰੇ ਇਲਾਜ ਸੀ , (2) ਬਲਬੀਰ ਕੋਰ 50ਸਾਲ ਵਾਸੀ ਨੰਗਲ ਖੂੰਗਾਂ ਟਾਡਾਂ ਸਿਵਲ ਹਸਪਤਾਲ ਜਲੰਧਰ ਜੇਰੇ ਇਲਾਜ ਸੀ , ਅਤੇ (3) ਅਰਵਿੰਦ ਸਰਮਾਂ 60 ਸਾਲ ਜਗਤਪੁਰਾ ਹੁਸ਼ਿਆਰਪੁਰ ਜਲੰਧਰ ਦੇ ਕਿਸੇ ਨਿਜੀ ਹਸਪਤਾਲ ਵਿਖੇ ਜੇਰੇ ਇਲਾਜ ਸੀ ,ਇਹ ਤਿੰਨੇ ਮਰੀਜ ਕੋਰੋਨਾ ਪਾਜੇਟਿਵ ਸਨ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply