ਵੱਡੀ ਖ਼ਬਰ: ਡਿਪਟੀ ਕਮਿਸ਼ਨਰ ਵਲੋਂ ਨਿਰਦੇਸ਼ ਜਾਰੀ :: ਸ਼ਹਿਰੀ ਸੇਵਾ ਕੇਂਦਰ ਵੀਰਵਾਰ ਤੋਂ 50 ਫੀਸਦੀ ਸਟਾਫ ਨਾਲ ਦੋ ਸ਼ਿਫਟਾਂ ’ਚ ਕੰਮ ਕਰਨਗੇ-ਅਪਨੀਤ ਰਿਆਤ READ MORE: CLICK HERE::

ਸ਼ਹਿਰੀ ਸੇਵਾ ਕੇਂਦਰ ਵੀਰਵਾਰ ਤੋਂ 50 ਫੀਸਦੀ ਸਟਾਫ ਨਾਲ ਦੋ ਸ਼ਿਫਟਾਂ ’ਚ  ਕੰਮ ਕਰਨਗੇ-ਅਪਨੀਤ ਰਿਆਤ
ਪਹਿਲੀ ਸ਼ਿਫਟ ਸਵੇਰੇ 8 ਵਜੇ ਤੋਂ ਦੁਪਹਿਰ 1:30 ਵਜੇ ਤੱਕ ਤੇ ਦੂਜੀ ਸ਼ਿਫਟ 1:30 ਵਜੇ ਤੋਂ ਸ਼ਾਮ 6 ਵਜੇ ਤੱਕ
ਪੇਂਡੂ ਖੇਤਰ ਦੇ ਸੇਵਾ ਕੇਂਦਰ ਮੁਕੰਮਲ ਸਟਾਫ ਸਮੇਤ ਸਵੇਰੇ 9 ਤੋਂ 5 ਵਜੇ ਤੱਕ ਕਰਨਗੇ ਕੰਮ
ਹੁਸ਼ਿਆਰਪੁਰ, 2 ਸਤੰਬਰ (ਆਦੇਸ਼ ):
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸ਼ਹਿਰੀ ਸੇਵਾ ਕੇਂਦਰ 3 ਸਤੰਬਰ (ਵੀਰਵਾਰ) ਤੋਂ ਦੋ ਸ਼ਿਫਟਾਂ ਵਿੱਚ 50 ਫੀਸਦੀ ਸਟਾਫ ਨਾਲ ਕੰਮ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ ਹੁਣ ਸ਼ਹਿਰੀ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਦੋ ਸ਼ਿਫਟਾਂ ਵਿੱਚ ਕੰਮ ਕਰਨਗੇ।
ਉਨ੍ਹਾਂ ਦੱਸਿਆ ਕਿ 50 ਫੀਸਦੀ ਸਟਾਫ ਨਾਲ ਪਹਿਲੀ ਸ਼ਿਫਟ ਸਵੇਰੇ 8 ਵਜੇ ਤੋਂ ਦੁਪਹਿਰ 1:30 ਤੱਕ ਹੋਵੇਗੀ ਜਦਕਿ ਦੂਜੀ ਸ਼ਿਫਟ ਦੁਪਹਿਰ 1:30 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਂਡੂ ਸੇਵਾ ਕੇਂਦਰ ਮੁਕੰਮਲ ਸਟਾਫ ਸਮੇਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply