ਵੱਡੀ ਖਬਰ..ਚੰਡੀਗੜ੍ਹ ਅਤੇ ਜੰਮੂ ਵਿਖੇ ਬੱਚਿਆਂ ਦੇ 6 ਸਤੰਬਰ ਨੂੰ ਹੋ ਰਹੇ ਨੀਟ ਅਤੇ ਸੀ.ਈ.ਟੀ ਟੈਸਟਾਂ ਲਈ ਸਪੈਸ਼ਲ ਟਰੇਨਾਂ ਚਲਣਗੀਆਂ : ਰੇਲਵੇ ਅਧਿਕਾਰੀ

ਗੁਰਦਾਸਪੁਰ 5 ਸਤੰਬਰ ( ਅਸ਼ਵਨੀ ) :- ਰੇਲਵੇ ਵਿਭਾਗ ਵੱਲੋ  ਬੱਚਿਆਂ ਦੇ ਨੀਟ ਅਤੇ ਸੀ.ਈ. ਟੀ.  ਟੈਸਟ ਜੋ ਕਿ  6 ਸਤੰਬਰ ਨੂੰ ਚੰਡੀਗੜ੍ਹ ਅਤੇ ਜੰਮੂ ਵਿਖੇ ਜੋ ਟੈਸਟ ਹੋ ਰਹੇ ਹਨ , ਨੂੰ ਮੁੱਖ ਰੱਖਦੇ ਹੋਏ ਬੱਚਿਆਂ ਦੀ ਸੁਵਿਧਾ ਲਈ ਗੁਰਦਾਸਪੁਰ ਤੋ ਚੰਡੀਗੜ੍ਹ ਅਤੇ ਗੁਰਦਾਸਪੁਰ  ਤੋ ਜੰਮੂ ਲਈ 02 ਸਪੈਸ਼ਲ ਟਰੇਨਾਂ ਚਨਾਈਆ ਜਾ ਰਹੀਆਂ ਹਨ । ਇਹ ਜਾਣਕਾਰੀ ਦਿੰਦਿਆ ਰੇਲਵੇ ਵਿਭਾਗ ਅਧਿਕਾਰੀ ਨੇ  ਦੱਸਿਆ ਹੈ ਕਿ ਇਨ੍ਹਾਂ ਟਰੇਨਾਂ ਵਿੱਚ ਟੈਸਟ ਦੇਣ ਵਾਲੇ ਬੱਚਿਆਂ ਦੇ ਨਾਲ ਉਨ੍ਹਾਂ ਬਲੱਡ ਰਿਲੇਸ਼ਨ ਭਾਵ ਮਾਤਾ – ਪਿਤਾ,ਭੈਣ,ਭਰਾ ਵੀ ਜਾ ਸਕਦੇ ਹਨ । ਉਨ੍ਹਾ ਦੱਸਿਆ ਹੈ ਕਿ ਬੱਚਿਆਂ ਦੇ ਕੋਲ ਊਨ੍ਹਾਂ  ਦੇ ਐਡਮਿਟ ਕਾਰਡ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ  ਦਾ ਆਈ. ਡੀ ਪਰੂਫ ਹੋਣਾ ਜਰੂਰੀ ਹੈ । ਉਨ੍ਹਾ ਦੱਸਿਆ ਹੈ ਕਿ ਗੁਰਦਾਸਪੁਰ ਤੋ ਚੰਡੀਗੜ੍ਹ 5 ਸਤੰਬਰ ਦਿਨ ਸ਼ਨੀਚਰਵਾਰ ਨੂੰ ਰਾਤ 10 ਵਜੇ ਟਰੇਨ ਚਲਾਈ ਜਾਵੇਗੀ ਅਤੇ ਵਾਪਸ 6 ਸਤੰਬਰ  ਸ਼ਾਮ 10 ਵਜੇ ਵਾਪਸ ਗੁਰਦਾਸਪੁਰ ਆਵੇਗੀ।ਇਸ ਟਰੇਨ ਨੂੰ ਰਵਾਨਾ ਕਰਨ ਲਈ ਸ੍ਰੀ ਅਰਵਿੰਦ ਸਲਵਾਨ ਤਹਿਸੀਲਦਾਰ ਗੁਰਦਾਸਪੁਰ ਨੂੰ ਬਤੌਰ ਡਿਊਟੀ ਮੈਜਿਸਟਰੇਟ ਤਾਇਨਾਤ ਕੀਤਾ ਗਿਆ ਹੈ ।  ਇਸੇ ਤਰ੍ਹਾਂ ਦੂਸਰੀ ਟਰੇਨ 6 ਸਤੰਬਰ 2020 ਨੂੰ ਗੁਰਦਾਸਪੁਰ ਤੋ ਜੰਮੂ ਲਈ  ਸਵੇਰੇ 4 ਵਜੇ ਚਲੇਗੀ ਅਤੇ ਸ਼ਾਮ 7 ਵਜੇ ਜੰਮੂ ਤੋਂ ਗੁਰਦਾਸਪੁਰ ਵਾਪਸ ਆਵੇਗੀ।ਇਸ ਟਰੇਨ ਨੂੰ ਰਵਾਨਾ ਕਰਨ ਲਈ ਸ੍ਰੀ ਤਰਸੇਮ ਲਾਲ ਨਾਇਬ ਤਹਿਸੀਲਦਾਰ ਗੁਰਦਾਸਪੁਰ ਨੂੰ ਬਤੌਰ ਡਿਊਟੀ ਮੈਜਿਸਟਰੇਟ ਤਾਇਨਾਤ ਕੀਤਾ ਜਾਂਦਾ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply