LATEST: 9 ਸਤੰਬਰ ਨੂੰ ਵੀ ਬਿਊਰੋ ’ਚ 10ਵੀਂ, 12ਵੀਂ ਅਤੇ ਆਈ.ਟੀ.ਆਈ ਪਾਸ ਉਮੀਦਵਾਰਾਂ ਦੇ 347 ਅਸਾਮੀਆਂ ਦੀ ਲਈ ਜਾਵੇਗੀ ਇੰਟਰਵਿਊ READ MORE::

9 ਸਤੰਬਰ ਨੂੰ ਵੀ ਬਿਊਰੋ ’ਚ 10ਵੀਂ, 12ਵੀਂ ਅਤੇ ਆਈ.ਟੀ.ਆਈ ਪਾਸ ਉਮੀਦਵਾਰਾਂ ਦੇ 347 ਅਸਾਮੀਆਂ ਦੀ ਲਈ ਜਾਵੇਗੀ ਇੰਟਰਵਿਊ
ਹੁਸ਼ਿਆਰਪੁਰ, 8 ਸਤੰਬਰ (ADESH) :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਬੋਬਾਰ ਬਿਊਰੋ ਵਲੋਂ ਦਿਨ-ਰਾਤ ਇਕ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਉਹ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਆਯੋਜਿਤ ਰੋਜ਼ਗਾਰ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਵਲੋਂ ਚੁੱਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦੌਰਾਨ ਸੰਬੋਧਨ ਕਰ ਰਹੇ ਸਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਛੇਵੇਂ ਰਾਜ ਪੱਧਰੀ ਮੇਲੇ ਦੀ ਲੜੀ ਵਿੱਚ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਦੂਸਰੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸਥਾਨਕ 12 ਕੰਪਨੀਆਂ ਜਿਨ੍ਹਾਂ ਵਿੱਚ ਵਰਧਮਾਨ, ਹੁਸ਼ਿਆਰਪੁਰ ਆਟੋਮੋਬਾਇਲ, ਪ੍ਰਤਿਕਾ ਇੰਜੀਨੀਅਰਿੰਗ, ਸਰਦਾਰ ਐਗਰੋ ਆਦਿ ਵਲੋਂ ਹਿੱਸਾ ਲਿਆ ਗਿਆ ਅਤੇ ਕਰੀਬ 226 ਬੇਰੋਜ਼ਗਾਰ ਪ੍ਰਾਰਥੀਆਂ ਵਲੋਂ ਇੰਟਰਵਿਊ ਵਿੱਚ ਭਾਗ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਟਰਵਿਊ ਪ੍ਰੋਸੈਸ ਤੋਂ ਬਾਅਦ ਰੋਜ਼ਗਾਰ ਮੇਲੇ ਵਿੱਚ ਹਾਜਰ ਵੱਖ-ਵੱਖ ਕੰਪਨੀਆਂ ਵਲੋਂ 141 ਲੜਕੇ, ਲੜਕੀਆਂ ਦੀ ਮੌਕੇ ’ਤੇ ਹੀ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਰੋਜ਼ਗਾਰ ਮੇਲੇ ਵਿੱਚ 8ਵੀਂ ਤੋਂ 12ਵੀਂ, ਆਈ.ਟੀ.ਆਈ ਅਤੇ ਗ੍ਰੈਜੁਏਸ਼ਨ ਪਾਸ ਉਮੀਦਵਾਰਾਂ ਦੀ ਪੋਸਟਾਂ ਸਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦੀ ਲੜੀ ਵਿੱਚ ਅਗਲਾ ਰੋਜ਼ਗਾਰ ਮੇਲਾ 9 ਸਤੰਬਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਬੋਬਾਰ ਬਿਊਰੋ ਹੁਸ਼ਿਆਰਪੁਰ ਵਿੱਚ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਹਾਕਿੰਜ਼ ਕੂਕਰ ਲਿਮਿਟਡ ਅਤੇ ਹੋਰ ਪਲਾਈਵੁੱਡ ਕੰਪਨੀਆਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ ਜਿਨ੍ਹਾਂ ਵਲੋਂ 347 ਅਸਾਮੀਆਂ ਲਈ 10ਵੀਂ,12ਵੀਂ ਅਤੇ ਆਈ.ਟੀ.ਆਈ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਚੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ 24 ਸਤੰਬਰ ਤੋਂ 30 ਸਤੰਬਰ ਤੱਕ ਕਰਵਾਏ ਜਾ ਰਹੇ ਰੋਜ਼ਗਾਰ ਮੇਲਿਆਂ ਵਿੱਚ 3831 ਪੋਸਟਾਂ ਲਈ ਵੱਖ-ਵੱਖ ਸੰਸਥਾਨਾਂ ਵਲੋਂ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ ਜਿਸ ਲਈ ਨੌਜਵਾਨਾਂ ਨੂੰ ਪੂਰੇ ਜੋਸ਼ ਨਾਲ ਇਨ੍ਹਾਂ ਮੇਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨੌਕਰੀਆਂ ਦੇ ਚਾਹਵਾਨ ਉਮੀਦਵਾਰ ਆਪਣੇ ਆਪ ਨੂੰ www.pgrkam.com ’ਤੇ 14 ਸਤੰਬਰ ਤੋਂ ਪਹਿਲਾਂ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 62801-97708 ਰਾਹੀਂ ਹੋਰ ਜਾਣਕਾਰੀ ਹਾਸਲ ਕਰ ਸਕਦੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply