LATEST: ਵੱਡੀ ਖ਼ਬਰ: ਹੁਸ਼ਿਆਰਪੁਰ ਦੇ ਥਾਣਾ ਗੜ੍ਹਦੀਵਾਲਾ ਦੇ ਐਸਐੱਚਓ ਸਮੇਤ 3 ਪੁਲਿਸ ਮੁਲਾਜ਼ਿਮ ਕਰੋਨਾ ਪੋਜ਼ਿਟਿਵ READ MORE::

ਹੁਸ਼ਿਆਰਪੁਰ ਦੇ ਥਾਣਾ ਗੜ੍ਹਦੀਵਾਲਾ ਦੇ ਐਸਐੱਚਓ ਸਮੇਤ 3 ਪੁਲਿਸ ਮੁਲਾਜ਼ਿਮ ਕਰੋਨਾ ਪੋਜ਼ਿਟਿਵ
ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ,ਗੜ੍ਹਦੀਵਾਲਾ ਖੇਤਰ ਦੇ 11ਅਤੇ ਭੂੰਗਾ ਖੇਤਰ ਦੇ 3 ਲੋਕਾਂ ਆਏ ਕਰੋਨਾ ਦੀ ਮਾਰ ਹੇਠ
ਹੁਸ਼ਿਆਰਪੁਰ (ਆਦੇਸ਼ )
ਅੱਜ ਗੜ੍ਹਦੀਵਾਲਾ ਇਲਾਕੇ ਦੇ 11 ਅਤੇ ਭੂੰਗਾ ਇਲਾਕੇ ਦੇ 3 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ।ਜਿਸ ਨਾਲ ਖੇਤਰ ਵਾਸੀਆਂ ਚ ਇਕ ਵਾਰ ਫਿਰ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ ਐੱਮ ਓ ਭੂੰਗਾ ਡਾਕਟਰ ਮਨਹੋਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਇਲਾਕੇ ਦੇ 11 ਅਤੇ ਭੂੰਗਾ ਇਲਾਕੇ ਦੇ 3 ਵਿਅਕਤੀਆਂ ਦੀਆ ਰਿਪੋਰਟ ਕੋਰੋਨਾ ਪੋਸਟਿਵ ਆਈ ਹੈ।
ਇਹਨਾਂ ਵਿਚ ਗੜ੍ਹਦੀਵਾਲਾ ਥਾਣਾ ਦੇ ਮੁਖੀ ਸਮੇਤ 3 ਹੋਰ ਮੁਲਜ਼ਮ ਵੀ ਸ਼ਾਮਲ ਦੱਸੇ ਜਾ ਰਹੇ ਹਨ। ਅਲੱਗ-ਅਲੱਗ ਪਿੰਡਾਂ ਨਾਲ ਸਬੰਧਤ ਕਈ ਵਿਅਕਤੀਆਂ ਨੇ ਬਾਹਰੋਂ ਵੀ ਟੈਸਟ ਕਰਵਾਏ ਸਨ ਜਿਨ੍ਹਾਂ ਦੀਆਂ ਰਿਪੋਰਟਾਂ ਕੋਰੋਨਾ ਪਾਜੀਟਿਵ ਆਈਆਂ ਹਨ।
ਉਹਨਾਂ ਨੇ ਦੱਸਿਆ ਕਿ ਜਿਹਨਾਂ ਕੋਲ ਘਰ ਵਿੱਚ ਇਕਾਂਤਵਾਸ ਲਈ ਥਾਂ ਹੈ ਉਹਨਾਂ ਨੂੰ ਘਰਾਂ ਵਿਚ ਹੀ ਇਕਾਂਤ-ਵਾਸ ਕੀਤਾ ਗਿਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ ਅਤੇ ਖੰਘ ਬੁਖ਼ਾਰ ਜਾਂ ਜ਼ੁਕਾਮ ਹੋਣ ਤੇ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ।
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply