ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਹੇਠ ਰੇਤਾ ਦੀ ਭਰੀ ਟ੍ਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਕਾਬੂ

ਗੜਦੀਵਾਲਾ,16 ਸਤੰਬਰ (ਚੌਧਰੀ /ਪ੍ਰਦੀਪ ਕੁਮਾਰ ) : ਸਥਾਨਕ  ਪੁਲੀਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ‘ਤੇ ਰੇਤਾ ਦੀ ਭਰੀ ਟਰਾਲੀ ਟਰੈਕਟਰ ਸਮੇਤ ਇੱਕ ਵਿਅਕਤੀ ਨੂੰ ਗੈਰ ਕਨੂੰਨੀ ਮਾਈਨਿੰਗ ਅਧੀਨ ਕਾਬੂ ਕਰਕੇ ਮਾਮਲਾ ਦਰਜ਼ ਕੀਤਾ ਹੈ।ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੇ.ਈ ਹਰਮਿੰਦਰਪਾਲ ਸਿੰਘ ਨੇ ਗੜਦੀਵਾਲਾ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏਐਸਆਈ ਸਤਵਿੰਦਰ ਸਿੰਘ ਚੀਮਾ, ਏ.ਐਸ.ਆਈ ਗੁਰਬਚਨ ਸਿੰਘ, ਏ.ਐਸ.ਆਈ ਸੁਖਵਿੰਦਰ ਸਿੰਘ,ਪੀ.ਐਚ.ਜੀ ਕੁਲਵੰਤ ਸਿੰਘ ਆਦਿ ਪੁਲਿਸ ਪਾਰਟੀ ਗਸਤ ਦੋਰਾਨ ਪਿੰਡ ਖੁਰਦਾਂ ਤੋਂ ਚੱਕਨੂਰ ਅਲੀ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਚੱਕ ਨੂਰ ਅਲੀ ਵਲੋਂ ਲਿੰਕ ਰੋਡ ਮੇਨ ਜੀ.ਟੀ ਰੋਡ ਆਉੰਦਾ ਹੈ,ਉਸ ਪਰ ਸੇਵਿਆ ਦੇ ਮੋੜ ਤੇ ਇੱਕ ਟ੍ਰੈਕਟਰ ਮਾਰਕਾ ਸੋਨਾਲੀਕਾ ਡੀ.ਆਈ 750 ਬਿਨ੍ਹਾ ਨੰਬਰੀ ਸਮੇਤ ਟਰਾਲੀ ਰੇਤਾ ਦੀ ਭਰੀ ਆਉੰਦਾ ਦਿਖਾਈ ਦਿੱਤਾ ਤਾਂ ਪੁਲਿਸ ਪਾਰਟੀ ਵਲੋਂ ਟ੍ਰੈਕਟਰ ਚਾਲਕ ਨੂੰ ਕਾਬੂ ਕਰਕੇ ਉਸਦੀ ਪਹਿੰਚਾਣ ਪੁੱਛੀ ਤਾਂ ਉਸਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ਼ ਪ੍ਰੀਤ ਪੁੱਤਰ ਨਰਿੰਦਰ ਸਿੰਘ ਵਾਸੀ ਧੂਤ ਕਲਾਂ ਥਾਣਾ ਹਰਿਆਣਾ ਵਜੋਂ ਦੱਸੀ ।ਉੱਕਤ ਟ੍ਰੈਕਟਰ ਚਾਲਕ ਨੇ ਟ੍ਰੈਕਟਰ ਮਾਲਕ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ਼ ਮਨੀ ਪੁੱਤਰ ਅਮਰਜੀਤ ਸਿੰਘ ਵਾਸੀ ਪੰਡੋਰੀ ਸਮੂਲਾ ਥਾਣਾ ਹਰਿਆਣਾ ਵਜੋਂ ਦੱਸੀ। ਇਸ ਮੌਕੇ ਪੁਲਿਸ ਪਾਰਟੀ ਵਲੋਂ ਟਰਾਲੀ ਵਿੱਚ ਰੇਤਾ ਲੋਡ ਕਰਨ ਸਬੰਧੀ ਲੀਗਲ ਦਸਤਾਵੇਜ ਦੀ ਮੰਗ ਕੀਤੀ ਗਈ ਪਰ ਟ੍ਰੈਕਟਰ ਚਾਲਕ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਮੌਕੇ ਮਾਈਨਿੰਗ ਵਿਭਾਗ ਦੇ ਜੇ.ਈ ਹਰਮਿੰਦਰਪਾਲ ਸਿੰਘ ਨੂੰ ਮੌਕੇ ਬੁਲਾਇਆ ਗਿਆ।ਜਿਨ੍ਹਾਂ ਮੌਕੇ ਤੇ ਪੁੱਜਕੇ ਉੱਕਤ ਟ੍ਰੈਕਟਰ ਚਾਲਕ ਤੋ ਪੁੱਛਗਿੱਛ ਕਰਕੇ ਆਪਣੀ ਕਾਰਵਾਈ ਅਮਲ ਵਿੱਚ ਲਿਆਂਦੀ।ਇਸ ਉਪਰੰਤ ਗੜ੍ਹਦੀਵਾਲਾ ਪੁਲਿਸ ਵਲੋਂ ਟ੍ਰੈਕਟਰ ਚਾਲਕ ਮਨਪ੍ਰੀਤ ਸਿੰਘ ਉਰਫ਼ ਪ੍ਰੀਤ ਪੁੱਤਰ ਨਰਿੰਦਰ ਸਿੰਘ ਵਾਸੀ ਧੂਤਕਲਾਂ ਅਤੇ ਟ੍ਰੈਕਟਰ ਟਰਾਲੀ ਮਾਲਕ ਜਸਵਿੰਦਰ ਸਿੰਘ ਉਰਫ਼ ਮਨੀ ਪੁੱਤਰ ਅਮਰਜੀਤ ਸਿੰਘ ਵਾਸੀ ਪੰਡੋਰੀ ਸਮੂਲਾ ਨੂੰ ਰੇਤਾ ਨਾਲ ਭਰੀ ਟਰਾਲੀ ਟ੍ਰੈਕਟਰ ਸਮੇਤ ਕਾਬੂ ਕਰਕੇ ਦੋਵਾਂ ਖਿਲਾਫ਼ ਮਾਈਨਿੰਗ ਮਿਨਰਲ ਐਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
   

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply