ਸ੍ਰੀ ਲਾਲਪੁਰੀ ਧਾਮ ਭਵਾਨੀਪੁਰ ‘ਚ ਸੰਗਰਾਂਦ ਮੌਕੇ ਹੋਇਆ ਮਹੀਨਾਵਾਰ ਸਤਿਸੰਗ
ਗੜ੍ਹਸ਼ੰਕਰ,17 ਸਤੰਬਰ (ਅਸ਼ਵਨੀ ਸ਼ਰਮਾ) : ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਇਤਿਹਾਸਿਕ ਸਥਾਨ ਸ੍ਰੀ ਲਾਲਪੁਰੀ ਧਾਮ ਭਵਾਨੀਪੁਰ(ਬੀਤ) ਵਿਖੇ ਸੰਗਰਾਂਦ ਦੇ ਸ਼ੁੱਭ ਦਿਹਾੜੇ ਮੌਕੇ ਇੱਕ ਰੋਜ਼ਾ ਮਹੀਨਵਾਰ ਸਤਿਸੰਗ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਵਿੱਚ ਰਹਿ ਕੇ ਕੀਤਾ ਗਿਆ। ਇਸ ਮੌਕੇ ‘ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ’ ਦੇ ਪਾਠ ਦੇ ਭੋਗ ਪਾਉਣ ਉਪਰੰਤ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੁਰੀਵਾਲਿਆਂ ਨੇ ਦੇਸ਼ ਵਿਦੇਸ਼ ਅੰਦਰ ਗੁਰੁ ਹੁਕਮ ਨੂੰ ਮੰਨਦਿਆਂ ਘਰਾਂ ਵਿੱਚ ਬੈਠੀਆਂ ਸੰਗਤਾਂ ਨੂੰ ਭੁਰੀਵਾਲੇ ਗੁਰਗੱਦੀ ਪਰੰਪਰਾ ਦੀ ਵੈਬਸਾਈਟ ਤੋਂ ਲਾਈਵ ਸਤਿਸੰਗ ਕਰਦਿਆਂ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆ ਆਖਿਆ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੀ ਸਰਬ ਸੰਗਤ ਵਡਭਾਗੀ ਹੈ ਜਿਨਾ੍ਹ ਨੂੰ ਸਮੇਂ ਸਮੇਂ ਲਗਾਤਾਰ ਮਹਾਨ ਪਰਵਾਂ ਚ ਨਤਮਸਤਕ ਹੋਣ ,ਸੇਵਾ ਦਾਨ ਕਰਨ ਅਤੇ ਸਤਿਸੰਗ ਸੁਣਨ ਦਾ ਸੁਭਾਗ ਹਰ ਮਹੀਨੇ ਪਾ੍ਰਪਤ ਹੁੰਦਾ ਹੈ। ਅਚਾਰੀਆ ਜੀ ਨੇ ਸਤਿਸੰਗ ਉਪਦੇਸ਼ ਕਰਦਿਆਂ ਕਿਹਾ ਕਿ ਜੀਵਨ ‘ਚ ਵੈਰਾਗ ਧਾਰਨ ਕਰੋ ਫਿਰ ਸ਼ਬਦ ਜਾਪ ਦਾ ਪੂਰਨ ਲਾਭ ਮਿਲੇਗਾ ਉਨਾਂ੍ਹ ਕਿਹਾ ਕਿ ਮਨ ਦੀ ਬੁਰਾਈਆਂ ਦਾ ਤਿਆਗ ਕਰਕੇ ‘ਗੁਰੂ ਸ਼ਬਦ’ ਤੇ ਬਾਣੀ ਨਾਲ ਮਨ ਨੂੰ ਜੋੜੋ ਤਦ ਹੀ ਮਨੁੱਖੀ ਜੀਵਨ ਦਾ ਲਾਭ ਮਿਲੇਗਾ। ਤੇ ਆਤਮ ਗਿਆਨ ਦੀ ਪਾ੍ਰਪਤੀ ਹੋਵੇਗੀ।ਇਸ ਮੌਕੇ ਅਚਾਰੀਆ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਸ੍ਰੀ ਲਾਲਪੁਰੀ ਧਾਮ ਤੋਂ ਰੋਜ਼ਾਨਾ ਪੀ ਜੀ ਆਈ ਨੂੰ ਬੇਜੇ ਜਾਂਦੀ ਲੰਗਰ ਸੇਵਾ ਤਹਿਤ ਦੇਸੀ ਘਿਓ ਵਿੱਚ ਤਿਆਰ ਲੰਗਰ ਵਾਹਨ ਵੀ ਰਵਾਨਾ ਕੀਤਾ।
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- LATEST : VB arrests Patwari, his accomplice for taking Rs 3,500 bribe
- दिल्ली हाई कोर्ट से सीएम केजरीवाल को नहीं मिली राहत
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- DC_HOSHIARPUR : ਐਪਿਕ ਤੋਂ ਇਲਾਵਾ 12 ਹੋਰ ਦਸਤਾਵੇਜ਼ਾਂ ਨਾਲ ਕਿਸੇ ਇਕ ਨੂੰ ਦਿਖਾ ਕੇ ਪਾਈ ਜਾ ਸਕਦੀ ਹੈ ਵੋਟ
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- LATEST : VB arrests Patwari, his accomplice for taking Rs 3,500 bribe
- दिल्ली हाई कोर्ट से सीएम केजरीवाल को नहीं मिली राहत
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
EDITOR
CANADIAN DOABA TIMES
Email: editor@doabatimes.com
Mob:. 98146-40032 whtsapp