LATEST: ਪੁਲਿਸ ਵਲੋਂ ਭਗੌੜੇ ਗੈਂਗਸਟਰ ਦੀ ਨਿਸ਼ਾਨਦੇਹੀ ’ਤੇ ਦੋਨਾਲੀ ਰਾਈਫਲ ਤੇ 3 ਰੋਂਦ ਬਰਾਮਦ : ਐਸ.ਪੀ. ਸੰਧੂ READ MORE::

ਪੁਲਿਸ ਵਲੋਂ ਭਗੌੜੇ ਗੈਂਗਸਟਰ ਦੀ ਨਿਸ਼ਾਨਦੇਹੀ ’ਤੇ ਦੋਨਾਲੀ ਰਾਈਫਲ ਤੇ 3 ਰੋਂਦ ਬਰਾਮਦ : ਐਸ.ਪੀ. ਸੰਧੂ
ਹੁਸ਼ਿਆਰਪੁਰ, 24 ਸਤੰਬਰ (ਆਦੇਸ਼ ) :
ਮਾਹਿਲਪੁਰ ਖੇਤਰ ਵਿੱਚ 8 ਮਾਰਚ 2020 ਨੂੰ ਹੋਏ ਪੁਲਿਸ ਮੁਕਾਬਲੇ ਵਿੱਚ ਵਰਤੀ ਗਈ 12 ਬੋਰ ਦੀ ਰਾਈਫਲ ਦੋਨਾਲੀ ਸਮੇਤ ਤਿੰਨ ਜਿੰਦਾ ਰੋਂਦ ਪੁਲਿਸ ਨੇ ਭਗੌੜੇ ਗੈਂਗਸਟਰ ਮਨਦੀਪ ਸਿੰਘ ਉਰਫ ਮੰਨਾ ਦੀ ਨਿਸ਼ਾਨਦੇਹੀ ’ਤੇ ਚੋਅ ਅਰਨਿਆਲਾ ਪੁੱਲ ਦੇ ਨੇੜਿਓਂ ਬਰਾਮਦ ਕੀਤੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਤਫਤੀਸ਼) ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਮੁਕਦਮੇ ਵਿੱਚ ਭਗੋੜੇ ਗੈਂਗਸਟਰ ਮਨਦੀਪ ਸਿੰਘ ਉਰਫ ਮੰਨਾ ਵਾਸੀ ਉਪਲ ਜਗੀਰ ਜ਼ਿਲ੍ਹਾ ਜਲੰਧਰ ਜਿਸ ਉਤੇ ਲੁੱਟਾ ਖੂਹਾਂ, ਡਾਕੇ ਅਤੇ ਕਤਲ ਵਰਗੇ ਸੰਗੀਨ ਜ਼ੁਰਮਾਂ ਦੇ ਕਰੀਬ 25 ਮੁਕਦਮੇ ਦਰਜ ਹਨ, ਦੀ ਨਿਸ਼ਾਨਦੇਹੀ ’ਤੇ ਇਹ ਰਾਈਫਲ ਬਰਾਮਦ ਕੀਤੀ ਗਈ ਜੋ ਕਿ ਵਰਿੰਦਰ ਸਿੰਘ ਅਤੇ ਕਮਲਦੀਪ ਸਿੰਘ ਉਰਫ ਬੱਲੂ ਨੇ ਖੋਹ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਵਰਿੰਦਰ ਕੁਮਾਰ ਮਾਰਿਆ ਗਿਆ ਸੀ ਅਤੇ ਕਮਲਦੀਪ ਸਿੰਘ ਉਰਫ ਬੱਲੂ ਜਲਦ ਹੀ ਇਸ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਰਾਈਫਲ ਬਾਰੇ ਤਸਦੀਕ ਕੀਤੀ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply