ਸ਼ੋਸ਼ਲ ਵੈਲਫੇਅਰ ਸੋਸਾਇਟੀ ਨਾਨੋਵਾਲ ਖ਼ੁਰਦ ਵੱਲੋਂ ਬੀਤੇ ਦੋ ਸਾਲਾ ਦੌਰਾਨ 3653 ਪੌਦੇ ਲਗਾਏ


ਹਰ ਕਿਸਾਨ ਆਪਣੇ ਟਿਉਬਵੈਲ/ਮੋਟਰ ਉਪਰ ਦੋ ਪੌਦੇ ਜ਼ਰੂਰ ਲਗਾਏ

ਗੁਰਦਾਸਪੁਰ 29 ਸਤੰਬਰ ( ਅਸ਼ਵਨੀ ) : ਸ਼ੋਸ਼ਲ ਵੈਲਫੇਅਰ ਸੋਸਾਇਟੀ ਨਾਨੋਵਾਲ ਖ਼ੁਰਦ ਵੱਲੋਂ ਸੋਸਾਇਟੀ ਦੇ ਮੁਖੀ ਇੰਜੀਨੀਅਰ ਜੋਗਿੰਦਰ ਸਿੰਘ ਨਾਨੋਵਾਲੀਆ ਦੀ ਅਗਵਾਈ ਹੇਠ ਬੀਤੇ ਦੋ ਸਾਲਾ ਦੋਰਾਨ ਅਗਸਤ 2018 ਤੋਂ ਲੈ ਕੇ ਅੱਜ ਤੱਕ 3653 ਫਲਦਾਰ ਅਤੇ ਛਾਂਦਾਰ ਪੌਦੇ ਜਿਲੇ ਦੇ ਕਰੀਬ 21 ਪਿੰਡਾਂ ਵਿੱਚ ਲਗਾਏ ਹਨ ਅਤੇ ਪੋਦੇ ਲਗਾੳੇਣ ਦਾ ਕੰਮ ਅੱਜ ਵੀ ਲਗਾਤਾਰ ਜਾਰੀ ਹੈ । ਇਨਾਂ ਵਿੱਚ 3022 ਪੌਦੇ ਫਲਦਾਰ ਅਤੇ 631 ਪੌਦੇ ਛਾਂਦਾਰ ਸ਼ਾਮਿਲ ਹਨ ।

ਇੰਜੀ. ਨਾਨੋਵਾਲੀਆ ਨੇ ਦਸਿਆ ਕਿ ਇਹ ਸਮਾਜ ਪੱਖੀ ਕੰਮ ਵਾਤਾਵਰਣ ਦੀ ਸ਼ੁਦਤਾ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਉਨਾਂ ਨੇ ਆਪਣੇ ਸਾਥੀ ਦਿਲਬਾਗ ਸਿੰਘ ਲਾਈਨਮੈਨ ,ਅਮਨਦੀਪ ਸਿੰਘ ਅਮਨ,ਮਹਾਂਵੀਰ ਸਿੰਘ ਫੋਜੀ,ਗੁਰਮੀਤ ਸਿੰਘ ਲਾਈਨਮੈਨ,ਅਨੂਪ ਸਿੰਘ ਅਤੇ ਪਰਮਜੀਤ ਸਿੰਘ ਪੱਮਾ ਦੇ ਸਹਿਯੋਗ ਨਾਲ ਅਗਸਤ 2018 ਨੂੰ ਆਪਣੇ ਪਿੰਡ ਨਾਨੋਵਾਲ ਖ਼ੁਰਦ ਤੋਂ ਸ਼ੁਰੂ ਕੀਤਾ ਸੀ । ਲੋਕਾਂ ਦੇ ਭਰਪੂਰ ਸਹਿਯੋਗ ਦੇ ਨਾਲ ਉਹਨਾ ਹੁਣ ਤੱਕ ਤਰਾਂ ਤਰਾਂ ਦੇ 3653 ਪੋਦੇ ਲਗਾੳੇਣ ਵਿਚ ਕਾਮਯਾਬ ਹੋਏ ਹਨ।ਉਨਾਂ ਦਸਿਆ ਪੌਦੇ ਕਿ ਪੌਦੇ ਲਗਾੳੇਣ ਦਾ ਕੰਮ ਅੱਜ ਵੀ ਜਾਰੀ ਹੈ ।

ਨਾਨੋਵਾਲੀਆ ਨੇ ਹੋਰ ਕਿਹਾ ਕਿ ਪੰਜਾਬ ਦੇ 12729 ਪਿੰਡਾ ਵਿਚ 14.50 ਲੱਖ ਦੇ ਕਰੀਬ ਟਿਉਬਵੈਲ ਹਨ। ਜੇਕਰ 14.50 ਲੱਖ ਟਿਉਬਵੈਲਾਂ ਉਪਰ ਹਰ ਇਕ ਟਿਉਬਵੈਲ ਉਪਰ ਦੋ ਪੋਦੇ ਕਿਸਾਨਾਂ ਵੱਲੋਂ ਲਗਾਏ ਜਾਣ ਤਾਂ 29 ਲੱਖ ਪੋਦੇ ਨਵੇਂ ਲੱਗ ਸਕਦੇ ਹਨ । ਛੋਟੇ ਜਿਹੇ ਸੂਬੇ ਵਿਚ ਜਦੋਂ 29 ਲੱਖ ਪੌਦੇ ਲੱਗ ਜਾਣਗੇ ਤਾਂ ਹਰਿਆਵਲ ਨਜ਼ਰੀਂ ਪੈਣੀ ਸ਼ੁਰੂ ਹੋ ਜਾਵੇਗੀ । ਉਨਾ ਹੋਰ ਕਿਹਾ ਕਿ ਗੰਧਲੇ ਅਤੇ ਗਰਦਸ਼ ਨਾਲ ਭਰੇ ਵਾਤਾਵਰਣ ਦੀ ਸ਼ੁਦਤਾ ਲਈ ਸਮੇਂ ਸਮੇਂ ਦੀਆ ਸਰਕਾਰਾਂ ਉਪਰ ਨਿਰਭਰ ਰਹਿਣ ਨਾਲ ਅਸਲ ਮੱਸਲੇ ਦਾ ਹੱਲ ਉਕਾ ਹੀ ਨਹੀਂ ਹੋਣਾ । ਬੜੀ ਤੇਜ਼ੀ ਦੇ ਨਾਲ ਡਿਗਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਵਾਤਾਵਰਣ ਦੀ ਸ਼ੁਦਤਾ ਲਈ ਹਰ ਕਿਸਾਨ ਆਪਣੇ ਟਿਉਬਵੈਲ/ਮੋਟਰ ਉਪਰ ਹਰ ਹਾਲਤ ਵਿਚ ਦੋ ਪੌਦੇ ਜ਼ਰੂਰ ਲਗਾਏ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply