ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਮੰਗਾਂ ਦੀ ਪੂਰਤੀ ਲਈ ਧਰਨੇ ਦਾ ਇੰਜੀਨੀਅਰ ਮੰਡਲ ਨੂੰ ਦਿੱਤਾ ਨੋਟਿਸ


30 ਦਿਨ ਕੰਮ ਲੈਕੇ 26 ਦਿਨਾਂ ਦੀ ਕੀਤੀ ਜਾਂਦੀ ਹੈ ਅਦਾਇਗੀ, ਕਿਰਤ ਕਨੂੰਨ ਦੀਆਂ ਉਡਾਇਆ ਜਾ ਰਹੀਆਂ ਸ਼ਰੇਆਮ ਧੱਜੀਆਂ : ਦਰਸਵੀਰ ਰਾਣਾ

ਹੁਸਿਆਰਪੁਰ,1 ਅਕਤੂਬਰ (ਚੌਧਰੀ ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨ.26)ਜਿਲ੍ਹਾ ਹੁਸਿਆਰਪੁਰ ਵੱਲੋਂ ਜਿਲ੍ਹਾ ਪ੍ਰਧਾਨ ਦਰਸਵੀਰ ਸਿੰਘ ਰਾਣਾ, ਜਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ,ਜੁਆਇੰਟ ਜਨਰਲ ਸਕੱਤਰ ਮਨਜੀਤ ਸਿੰਘ ਮੁਕੇਰੀਆਂ ਦੀ ਅਗਵਾਈ ਹੇਠ ਆਪਣੀਆਂ ਕਾਫੀ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਕਾਰਜਕਾਰੀ ਇੰਜੀਨੀਅਰ ਮੰਡਲ ਨੰ.1,2 ਹੁਸਿਆਰਪੁਰ ਨੂੰ ਧਰਨੇ ਦਾ ਨੋਟਿਸ ਦਿੱਤਾ।

ਇਸ ਮੌਕੇ ਆਗੂਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਿਚ ਇਨਲਿਸਟਮੈਟ ਪਾਲਸੀ ਤਹਿਤ ਇਹ ਕਾਮੇ ਪਿਛਲੇ ਦੱਸ ਪੰਦਰਾਂ ਸਾਲਾਂ ਤੋਂ ਵਿਭਾਗ ਅਧੀਨ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਜੋ ਕਿ ਵਿਭਾਗ ਵੱਲੋਂ ਇਨ੍ਹਾਂ ਕਾਮਿਆਂ ਤੇ ਕਿਰਤ ਕਨੂੰਨ ਦੀਆਂ ਹਦਾਇਤਾਂ ਲਾਗੂ ਹਨ,ਤੇ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਕਾਮਿਆਂ ਤੇ ਤਜਰਬੇ ਤਹਿਤ ਤਨਖਾਹ ਦੇਣ ਲਈ ਕਿਰਤ ਕਨੂੰਨ ਦੀਆਂ ਹਦਾਇਤਾਂ ਮੁਤਾਬਕ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ।ਪਰ ਥੱਲੇ ਵਾਲੇ ਅਧਿਕਾਰੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਵਜਾਏ ਕਿਰਤ ਕਨੂੰਨ ਦੀਆਂ ਵੀ ਧਜੀਆਂ ਉਡਾ ਰਹੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਕਾਮਿਆਂ ਤੋਂ ਕੰਮ ਤਾਂ ਪੂਰੇ 30 ਦਿਨ ਲਿਆ ਜਾ ਰਿਹਾ ਹੈ ਲੇਕਿਨ ਉਜਰਤਾਂ ਸਿਰਫ਼ 26 ਦਿਨਾਂ ਦੀ ਦਿੱਤੀ ਜਾ ਰਹੀ ਹੈ,ਜੋਕਿ ਕਿਰਤ ਕਨੂੰਨ ਮੁਤਾਬਕ ਕਾਮਿਆਂ ਦੀ ਉਜਰਤਾਂ ਪੂਰੀ 30 ਦਿਨ ਦੇਣੀ ਬਣਦੀ ਹੈ।ਉਨ੍ਹਾਂ ਕਿਹਾ ਕਿ ਜਿਸ ਸਬੰਧੀ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਪਹਿਲਾਂ ਵੀ ਮੰਗ ਪੱਤਰ ਦੇਣ ਉਪਰੰਤ ਕਾਫੀ ਵਾਰ ਜਾਣੂੰ ਕਰਵਾਇਆ ਗਿਆ ਹੈ,ਪਰ ਹਲੇ ਤੱਕ ਕਿਸੇ ਵੀ ਕਾਰਜਕਾਰੀ ਇੰਜੀਨੀਅਰ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਜਿਸ ਦੇ ਵਿਰੋਧ ਵਿੱਚ ਆਗੂਆਂ ਨੇ ਫੈਸਲਾ ਕੀਤਾ ਕਿ 12 ਅਕਤੂਬਰ 2020 ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਨੰ.1ਤੇ ਮੰਡਲ ਨੰ.2 ਹੁਸਿਆਰਪੁਰ ਦੇ ਖਿਲਾਫ਼ ਧਰਨਾ ਦਿੱਤਾ ਜਾਵੇਗਾ,ਜੇਕਰ ਉਪਰੰਤ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਮੋਕੇ ਤੇ ਕਾਰਜਕਾਰੀ ਇੰਜੀਨੀਅਰ ਮੰਡਲ ਨੰ.1 ਤੇ ਮੰਡਲ ਨੰ 2 ਹੁਸਿਆਰਪੁਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਜੇਕਰ ਇਸ ਤੋਂ ਵੀ ਤਿਖਾ ਸੰਘਰਸ਼ ਆਰੰਭਣ ਦੀ ਜਰੂਰਤ ਪਈ ਤਾਂ ਜਥੇਬੰਦੀ ਪਿਛੇ ਨਹੀਂ ਹੱਟੇਗੀ ਜਿਸ ਦੀ ਨਿਰੋਲ ਜੁਮੇਵਾਰੀ ਦੋਵਾਂ ਕਾਰਜਕਾਰੀ ਇੰਜੀਨੀਅਰ ਹੁਸਿਆਰਪੁਰ ਤੇ ਜਲ ਸਪਲਾਈ ਮੈਨੇਜਮੈਂਟ ਦੀ ਹੋਵੇਗੀ।

ਇਸ ਮੌਕੇ ਜਿਲ੍ਹਾ ਅਡੀਟਰ ਰਣਦੀਪ ਸਿੰਘ ਧਨੋਆ,ਜਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਠਾਕੁਰ,ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸਭਰਵਾਲ,ਮੀਤ ਪ੍ਰਧਾਨ ਪ੍ਰਦੀਪ ਖੱਖ ਆਦਿ ਸਾਮਲ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply