ਵਧੀਆ ਉਪਰਾਲਾ.. ਸਿੰਘਲੈਂਡ ਸੰਸਥਾ ਵਲੋਂ ਲੋੜਵੰਦ ਦੇ ਇਲਾਜ ਲਈ 20 ਹਜਾਰ ਰੁਪਏ ਦਿੱਤੀ ਆਰਥਿਕ ਮਦਦ

(ਪਰਿਵਾਰ ਨੂੰ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੰਦੇ ਹੋਏ ਸੰਸਥਾ ਮੈਂਬਰ)

ਗੜ੍ਹਦੀਵਾਲਾ 8 ਅਕਤੂਬਰ (ਚੌਧਰੀ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਜਸਵਿੰਦਰ ਸਿੰਘ ਵਾਸੀ ਮਿਰਜਾਪੁਰ ਖਡਿਆਲਾ ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਦਰੱਖਤ ਵੱਢਣ ਦਾ ਕੰਮ ਕਰਦੇ ਸਨ। ਦਰਖੱਤ ਵੱਢਣ ਸਮੇਂ ਦਰਖੱਤ ਉਹਨਾਂ ਦੇ ਉੱਪਰ ਆ ਡਿੱਗਿਆ। ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਬੜੀ ਮੁਸ਼ਕਿਲ ਨਾਲ ਪਰਿਵਾਰ ਨੇ ਇਨ੍ਹਾਂ ਦਾ ਹੁਣ ਤੱਕ ਇਲਾਜ ਕਰਵਾਇਆ ਹੈ ਪ੍ਰੰਤੂ ਅਜੇ ਇਹਨਾਂ ਦਾ ਇੱਕ ਆਪ੍ਰੇਸ਼ਨ ਹੋਰ ਹੋਣਾ ਹੈ। ਜਿਸ ਕਰਕੇ ਇਨ੍ਹਾਂ ਨੇ ਸੰਸਥਾ ਤੋਂ ਮਦਦ ਮੰਗੀ ਹੈ। ਸੰਸਥਾ ਮੈਂਬਰਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ 20 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ,ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply