LATEST NEWS: ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਵੱਲੋਂ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਸ਼੍ਰੇਣੀਆਂ ਦੀ ਸ਼ੁਰੂਆਤ -ਸਕੱਤਰ ਕ੍ਰਿਸ਼ਨ ਕੁਮਾਰ READ MORE : CLICK HERE::

ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀ 22 ਅਤੇ 23 ਨੂੰ ਹੋਵੇਗੀ ਮਾਪੇ-ਅਧਿਆਪਕ ਮਿਲਣੀ
ਹੁਸ਼ਿਆਰਪੁਰ, 21 ਅਕਤੂਬਰ (ਆਦੇਸ਼ ):
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ 2.25 ਲੱਖ ਬੱਚਿਆਂ ਦੀ ਪ੍ਰਗਤੀ ਦੇ ਮੁਲਾਂਕਣ ਲਈ ਭਲਕੇ 22 ਤੇ 23 ਅਕਤੂਬਰ ਨੂੰ ਮਾਪੇ-ਅਧਿਆਪਕ ਮਿਲਣੀਆਂ ਕਰਵਾਈ ਜਾ ਰਹੀ ਹੈ।

ਵਿਜੈ ਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਇਨ੍ਹਾਂ ਬੱਚਿਆਂ ਦੇ ਮੁਲਾਂਕਣ ਲਈ ਵਿਭਾਗ ਵੱਲੋਂ ਯੋਜਨਾਬੰਦੀ ਕਰ ਲਈ ਗਈ ਹੈ। ਇਸ ਸੰਬੰਧੀ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਵੱਲੋਂ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਸ਼੍ਰੇਣੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੈਸ਼ਨ 2018-19 ਵਿੱਚ ਪ੍ਰੀ-ਪ੍ਰਾਇਮਰੀ ਵਿੱਚ 1.93 ਲੱਖ ਬੱਚੇ ਪੜ੍ਹਦੇ ਸਨ ਜੋ ਕਿ ਸ਼ੈਸ਼ਨ 2019-20 ਵਿੱਚ ਵੱਧ ਕੇ 2.25 ਲੱਖ ਹੋ ਗਈ ਹੈ।

ਇਸ ਸਬੰਧੀ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਮੂਹ ਸੈਂਟਰ ਹੈਡ ਟੀਚਰਜ਼ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੀ ਵੀਡਿਓ ਕਾਨਫਰੰਸ ਦੁਆਰਾ ਇੱਕ ਦਿਨਾ ਵਰਕਸ਼ਾਪ ਰਾਹੀਂ ਮਾਪੇ ਅਧਿਆਪਕ ਮਿਲਣੀਆਂ ਸਬੰਧੀ ਵਿਸਥਾਰ ਸਾਹਿਤ ਚਰਚਾ ਕੀਤੀ ਗਈ।

ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 22 ਤੇ 23 ਅਕਤੂਬਰ ਨੂੰ ਪ੍ਰੀ- ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੀ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ ਬੱਚਿਆਂ ਸੰਬੰਧੀ ਵਿਸਥਾਰ ਸਾਹਿਤ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਦੇ ਬੱਚਿਆ ਦੀ ਪ੍ਰਤਿਭਾ ਨਿਖਾਰਨ ਲਈ ਭੇਜੇ ਗੂਗਲ ਫ਼ਾਰਮ ਦੁਆਰਾ ਪ੍ਰਾਇਮਰੀ ਨੂੰ ਪੜ੍ਹਾਉਦੇ ਅਧਿਆਪਕਾਂ ਵੱਲੋਂ ਮੁਲਾਂਕਣ ਕੀਤਾ ਜਾਵੇਗਾ।

Advertisements

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ-1 ਵਿੱਚ 1.32 ਲੱਖ ਤੇ ਪ੍ਰੀ-ਪ੍ਰਾਇਮਰੀ-2 ਵਿੱਚ 93 ਹਜ਼ਾਰ (ਕੁੱਲ 2.25 ਲੱਖ) ਬੱਚੇ ਦਾਖਲ ਹਨ ਤੇ ਸਹਾਇਕ ਸਮੱਗਰੀ ਦੇ ਰੂਪ ਵਿੱਚ ਪ੍ਰੀ-ਪ੍ਰਾਇਮਰੀ-1 ਲਈ ਲਰਨਿੰਗ ਲੈਡਰ, ਪ੍ਰੀ-ਪ੍ਰਾਇਮਰੀ-2 ਲਈ ਬਰੇਨ ਬੂਸਟਰ ਪੁਸਤਕਾਂ ਤੇ ਅਧਿਆਪਕਾਂ ਲਈ ਨੈਤਿਕ ਸਿੱਖਿਆ ਅਧਾਰਿਤ ‘ਸਵਾਗਤ ਜ਼ਿੰਦਗੀ’ ਪੁਸਤਕਾਂ ਸਕੂਲਾਂ ‘ਚ ਪਹੁੰਚ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੇ ਸਰੀਰਕ, ਸਮਾਜਿਕ, ਭਾਵਨਾਮਿਕ, ਬੌਧਿਕ, ਭਾਸ਼ਾਈ ਵਿਕਾਸ ਤੇ ਗਣਿਤਕ ਵਿਕਾਸ ਅਧਾਰਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੀ ਨੀਂਹ ਮਜ਼ਬੂਤ ਹੋ ਸਕੇ।

Advertisements

ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਆਦੇਸ਼ ਅਨੁਸਾਰ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੇ ਮਾਤਾ-ਪਿਤਾ ਦੇ ਵੱਟਸ ਐਪ ਗਰੁੱਪ ਬਣਾਏ ਲਏ ਜਾਣ ਤਾਂ ਜੋ ਉਨ੍ਹਾਂ ਨੂੰ ਹਰ ਜਾਣਕਾਰੀ ਪੁੱਜਦੀ ਕੀਤੀ ਜਾ ਸਕੇ। ਇਸ ਦੌਰਾਨ ਪੜ੍ਹੋ ਪੰਜਾਬ ਪੜ੍ਹਾਓ ਦੇ ਸਟੇਟ ਕੋਆਰਡੀਨੇਟਰ ਦਵਿੰਦਰ ਬੋਹਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਭੇਜੇ ਗਏ ਗੂਗਲ ਫ਼ਾਰਮ ਤੇ ਪ੍ਰੀ-ਪ੍ਰਾਇਮਰੀ ਨੂੰ ਪੜ੍ਹਾਉਂਦੇ ਅਧਿਆਪਕ ਹੀ ਸੰਬੰਧਤ ਬੱਚੇ ਨਾਲ ਸੰਬੰਧਤ ਜਾਣਕਾਰੀ ਅਪਡੇਟ ਕਰੇਗਾ। ਇਸ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।

Advertisements

ਉਨ੍ਹਾਂ ਦੱਸਿਆ ਕਿ ਸੈਂਟਰ ਹੈਡ ਟੀਚਰ ਵੱਲੋਂ ਆਪਣੇ ਕਲੱਸਟਰ ਦੇ ਸਮੂਹ ਅਧਿਆਪਕਾਂ ਦੀ ਵੀਡਿਓ ਕਾਨਫਰੰਸ ਦੁਆਰਾ ਸਿਖਲਾਈ ਦੇ ਦਿੱਤੀ ਗਈ ਹੈ। ਜਿਸ ਨਾਲ ਵਿਭਾਗੀ ਹਦਾਇਤਾਂ ਦੇ ਮੱਦੇਨਜਰ ਯੋਜਨਾਬੰਦ ਤਰੀਕੇ ਨਾਲ ਮੁਲੰਕਣ ਕੀਤਾ ਜਾਵੇਗਾ।

DEO SANJEEV GAUTAM, SAMERJIT SHAMMI HSP

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply