ਕਿਸਾਨਾਂ ਦੀਆਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਦੇ ਨਹੀਂ ਹੋਣ ਦਿਆਂਗੇ : ਕਾਮਰੇਡ ਚਰਨਜੀਤ ਚਠਿਆਲ

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 17 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 25 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 17 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਚਰਨਜੀਤ ਸਿੰਘ ਚਠਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾ ਦੀਆਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਦੇ ਨਹੀ ਹੋਣ ਦਿਆਂਗੇ।ਉਨਾਂ ਕਿਹਾ ਕਿ ਇਹ ਜਮੀਨਾਂ ਸਾਡੇ ਧਾਰਮਿਕ ਆਗੂ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦੀਆਂ ਦੇ ਕੇ ਬਣਾਇਆ ਹਨ।ਜਮੀਨ ਕਿਸਾਨ ਦੀ ਮਾਂ ਹੁੰਦੀ ਹੈ ਇਹ ਸਾਡੇ ਪਰਿਵਾਰ , ਸਾਡੇ ਇਲਾਕੇ, ਸਾਡੇ ਸਭਿਆਚਾਰ ਤੇ ਕਬਜਾ ਕਰਨਾ ਚਾਹੁੰਦੇ ਹਨ

ਪੰਜਾਬ ਦੇ ਕਿਸਾਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਉਨਾਂ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਦੋਂ ਤੱਕ ਸਾਡਾ ਸਘੰਰਸ਼ ਲਗਾਤਾਾ ਜਾਰੀ ਅਤੇ ਹੋਰ ਤਿੱਖਾ ਹੋਵੇਗਾ। ਇਸ ਤੋਂ ਇਲਾਵਾ ਹਰਬੰਸ ਸਿੰਘ ਧੂਤ,ਗੁਰਿੰਦਰ ਸਿੰਘ ਧੂਤ, ਸਵਰਨ ਸਿੰਘ ਰੰਧਾਵਾ,ਸੰਜੀਵ ਕੁਮਾਰ ਬੱਬੂ ਸਰਪੰਚ ਪਨਮਾਂ,ਕਾਮਰੇਡ ਤੇ ਨੰਬਰਦਾਰ ਮਲਕੀਤ ਸਿੰਘ ਅਠਵਾਲ ਅਤੇ ਹੋਰ ਲੋਕਾਂ ਨੇ ਵੀ ਸੰਬੋਧਨ ਕਰਦਿਆਂਂ  ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ, ਨੌਜਵਾਨ ਤੇ ਸਮਾਜ ਵਰਗ ਅੰਦਰ ਮੋਦੀ ਸਰਕਾਰ ਤੇ ਉਸ ਦੇ ਜੋਟੀਦਾਰਾਂ ਕਾਰਪੋਰੇਟ ਅੰਬਾਨੀਆਂ,ਅਡਾਨੀਆਂ  ਦੇਖ ਖ਼ਿਲਾਫ਼ ਗੁੱਸਾ ਤੇ ਰੋਹ ਠਾਠਾਂ ਮਾਰ ਰਿਹਾ ਹੈ ।ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਉਦਾਰੀਕਰਨ,ਨਿੱਜੀਕਰਨ  ਦੀਆਂ  ਨੀਤੀਆਂ ਤੋਂ ਪਿੱਛੇ ਨਾ ਹਟੀ ਤਾਂ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਜਾਵੇਗਾ ਤੇ ਇਸ ਫੈਲੇ ਗ਼ਦਰ ਦੀ ਅਗਵਾਈ ਪੰਜਾਬ ਕਰੇਗਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾਣ ਵਾਲਾ ਸ਼ੋਸ਼ਣ, ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਇਸ ਮੌਕੇ ਗਗਨਪ੍ਰੀਤ ਸਿੰਘ ਮੋਹਾਂ, ਗੁਰਮੇਲ ਸਿੰਘ ਬੁੱਢੀਪਿੰਡ, ਹਰਵਿੰਦਰ ਸਿੰਘ ਜੋਹਲ ਦਲਵੀਰ ਸਿੰਘ ਮੋਹਾਂ, ਜਸਵੰਤ ਸਿੰਘ ਨੰਗਲ ਖੂੰਗਾ,  ਜਸਵਿੰਦਰ ਸਿੰਘ ਡੱਫਰ, ਅਵਤਾਰ ਸਿੰਘ ,ਜਗਦੀਸ਼ ਸਿੰਘ ,ਮਹਿੰਦਰ ਸਿੰਘ ,ਸਤਨਾਮ ਸਿੰਘ ਪੰਮਾ, ਨਰਿੰਦਰ ਸਿੰਘ, ਬਲਜੀਤ ਸਿੰਘ ਮਾਨਗੜ੍ਹ,  ਚਰਨਜੀਤ ਸਿੰਘ ਹਰਦੋਪੱਟੀ, ਬਿਕਰਮਜੀਤ ਸਿੰਘ, ਮੇਜਰ ਸਿੰਘ, ਜਗਦੀਪ ਸਿੰਘ ਸੱਗਲਾ, ਡੋਗਰ ਸਿੰਘ ਕਾਲਰਾ ਜਗਬੀਰ ਸਿੰਘ ਗੌਰਵ ਧੁੱਗਾ  ਕਲਾਂ ,ਮੰਗਲ ਸਿੰਘ ਡੱਫਰ ,ਜਰਨੈਲ ਸਿੰਘ ਡੱਫਰ, ਕਰਨੈਲ ਸਿੰਘ ਡੱਫਰ, ਹਰਪ੍ਰੀਤ, ਮੰਨਾ,ਮਹਿੰਦਰ ਸਿੰਘ ਕੁੰਡਾਲੀਆਂ, ਸੁਖਵਿੰਦਰ  ਸਿੰਘ ਮਾਨਗੜ੍ਹ, ਸੁਖਬੀਰ ਸਿੰਘ, ਬਲਕਰਨ ਮਾਹਲਾਂ, ਤਰਨਦੀਪ ਸਿੰਘ, ਤਰਸੇਮ ਸਿੰਘ ਅਰਗੋਵਾਲ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply