ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ ਕਾਲਜ ਆਫ ਐਜੂਕੇਸ਼ਨ ਮਨਸੋਵਾਲ ਦਾ ਨਤੀਜਾ ਰਿਹਾ ਸ਼ਾਨਦਾਰ

ਗੜਸ਼ੰਕਰ,29 ਅਕਤੂਬਰ(ਅਸ਼ਵਨੀ ਸ਼ਰਮਾ) : ਸਤਿਗੁਰੂ ਭੁਰੀਵਾਲੇ ਐਜੂਕੇਸ਼ਨ ਟਰੱਸਟ ਅਧੀਨ ਚੱਲ ਰਹੇ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ ਐਜੂਕੇਸ਼ਨ ਮਨਸੋਵਾਲ ਦੇ ਬੀ. ਐਡ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ।ਜਾਣਕਾਰੀ ਦਿੰਦਿਆ ਬੀ ਐਡ ਕਾਲਜ ਪ੍ਰਿੰਸੀਪਲ ਡਾ: ਅੰਜਲੀ ਕੁਮਾਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਸਤੰਬਰ 2020 ਵਿੱਚ ਲਈ ਇਸ ਪ੍ਰੀਖਿਆ ਵਿੱਚ ਚੌਥੇ ਸਮੈਸਟਰ ਦੇ ਕੁੱਲ 31 ਵਿਦਿਆਰਥੀਆਂ ਨੇ ਪੇਪਰ ਦਿੱਤੇ।ਜਿਨ੍ਹਾਂ ਵਿੱਚੋਂ ਵਿਸ਼ਾਲੀ ਪੁੱਤਰੀ ਤੇਜਿੰਦਰ ਸਿੰਘ ਨੇ (84.56%) ਅੰਕ ਲੈ ਕੇ ਪਹਿਲਾ ਸਥਾਨ, ਜਸਦੀਪ ਕੌਰ ਪੁੱਤਰੀ ਜਰਨੈਲ ਸਿੰਘ ਨੇ 84 % ਅੰਕ ਲੈ ਕੇ ਦੂਸਰਾ ਸਥਾਨ, ਪ੍ਰਭਜੋਤ ਕੌਰ ਪੁੱਤਰੀ ਰਣਜੀਤ ਸਿੰਘ ਨੇ 83.25% ਅੰਕ ਲੈ ਕੇ ਤੀਜਾ ਸਥਾਨ ਪਾ੍ਰਪਤ ਕੀਤਾ।ਚੌਥੇ ਸਮੈਸਟਰ ਦੀਆਂ ਬਾਕੀ ਵਿਦਿਆਰਥਣਾਂ ਵੀ ਚੰਗੇ ਅੰਕ ਲੈ ਕੇ ਪਾਸ ਹੋਈਆਂ।ਜਿਨ੍ਹਾਂ ਵਿੱਚ ਲਗਪਗ 8 ਵਿਦਿਆਰਥਣਾਂ ਨੇ 80% ਤੋਂ ਉੱਪਰ ਅਤੇ 13 ਵਿਦਿਆਰਥਣਾਂ ਨੇ 75% ਤੋਂ ਉੱਪਰ ਅਤੇ 7 ਵਿਦਿਆਰਥਣਾਂ ਨੇ 70 % ਤੋਂ ਜਿਆਦਾ ਅੰਕ ਲੈ ਕੇ ਭੂਰੀਵਾਲੇ ਐਜੂਕੇਸ਼ਨ ਸੰਸਥਾਂ ਦਾ ਨਾਮ ਰੋਸ਼ਨ ਕੀਤਾ।ਬੀ ਐਡ ਚੌਥੇ ਸਮੈਸਟਰ ਵਿੱਚ ਚੰਗੇ ਅੰਕ ਲੈ ਕੇ ਪਾਸ ਹੋਈਆਂ ਵਿਦਿਆਰਥਣਾਂ ਤੇ ਮੇਹਨਤਕਸ਼ ਸਟਾਫ ਨੂੰ ਆਸ਼ੀਰਵਾਦ ਦਿੰਦਿਆ ਭੂਰੀਵਾਲੇ ਐਜੂਕੇਸ਼ਨ ਸੰਸਥਾਨਾਂ ਦੇ ਸਰਪ੍ਰਸਤ ਵੇਦਾਂਤ ਆਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਨੇ ਭਵਿੱਖ ਵਿੱਚ ਹੋਰ ਮੇਹਨਤ ਕਰਨ ਦੀ ਪ੍ਰੇਰਣਾ ਕੀਤੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply