ਅਰੁਨਾ ਚੌਧਰੀ ਸਮਜਿੱਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਪਠਾਨਕੋਟ ‘ਚ ਡਾ. ਬੀ.ਆਰ.ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ


11ਵੀਂ ਜਮਾਤ ਦੇ ਪੰਜ ਵਿਦਿਆਰਥੀਆਂ ਨੂੰ ਮੌਕੇ ‘ਤੇ ਹੀ ਸਕੀਮ ਤਹਿਤ ਰਜਿਸਟਰਡ ਹੋਣ ਤੇ ਸੌਂਪੇ ਸਰਟੀਫਿਕੇਟ

ਕਿਹਾ ਕੈਪਟਨ ਸਰਕਾਰ ਨੇ ਨਵੀਂ ਸਕੀਮ ਤਹਿਤ ਆਮਦਨ ਹੱਦ ਢਾਈ ਲੱਖ ਤੋਂ ਵਧਾ ਕੇ ਕੀਤੀ 4 ਲੱਖ ਰੁਪਏ

ਪਠਾਨਕੋਟ,31 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ)  ਅਰੁਨਾ ਚੌਧਰੀ ਸਮਜਿੱਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸ਼ਵ ਮੌਕੇ ਪਠਾਨਕੋਟ ਵਿਖੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਡਾ.ਬੀ.ਆਰ.ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ, ਅਨਿਲ ਦਾਰਾ ਚੇਅਰਮੈਨ ਜਿਲਾ ਪਲਾਨਿੰਗ ਬੋਰਡ ਪਠਾਨਕੋਟ,ਸੰਜੀਵ ਬੈਂਸ ਜਿਲਾ ਪ੍ਰਧਾਨ ਕਾਂਗਰਸ ਕਮੇਟੀ, ਪ੍ਰਭਦੀਪ ਸਿੰਘ ਵਿਰਕ ਐਸ.ਪੀ. ਡੀ. ਪਠਾਨਕੋਟ ,ਪਰਮਪਾਲ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ,ਰਾਜੇਸਵਰ ਸਲਾਰੀਆਂ ਡਿਪਟੀ ਡੀ.ਈ.ਓ. ਸੈਕੰਡਰੀ , ਭਾਨੂ ਪ੍ਰਤਾਪ, ਸਾਹਿਬ ਸਿੰਘ ਸਾਬਾ ਅਤੇ ਹੋਰ ਪਾਰਟੀ ਕਾਰਜ ਕਰਤਾ ਹਾਜ਼ਰ ਸਨ। ਵਰਚੂਅਲ ਸਮਾਗਮ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ।
 
ਇਸ ਮੌਕੇ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਦੇਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਲਈ ਉਠਾਏ ਗਏ ਇਸ ਅਹਿਮ ਕਦਮ ਨੂੰ ਮੀਲ ਦਾ ਪੱਥਰ ਕਰਾਰ ਦਿੰਦਿਆਂ ਸ੍ਰੀਮਤੀ ਅਰੁਨਾ ਚੋਧਰੀ ਸਮਜਿੱਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਕਿਹਾ ਕਿ ਸਰਕਾਰ ਵਲੋਂ ਜ਼ਿਆਦਾ ਤੋਂ ਜ਼ਿਆਦਾ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ ਇਸ ਸਕੀਮ ਤਹਿਤ ਆਮਦਨ ਦਾ ਦਾਇਰਾ 4 ਲੱਖ ਰੁਪਏ ਤੱਕ ਕੀਤਾ ਗਿਆ ਹੈ ਜਦਕਿ ਕੇਂਦਰ ਸਰਕਾਰ ਦੀ ਪੁਰਾਣੀ ਸਕੀਮ ਵਿੱਚ ਇਹ ਸੀਮਾ ਢਾਈ ਲੱਖ ਰੁਪਏ ਸੀ। ਉਨਾਂ ਕਿਹਾ ਕਿ ਇਹ ਸਕੀਮ ਵਿੱਦਿਅਕ ਸੈਸ਼ਨ ਸਾਲ 2021-22 ਤੋਂ ਲਾਗੂ ਹੋਵੇਗੀ।

ਉਨਾਂ ਕਿਹਾ ਕਿ ਇਹ ਸਕੀਮ ਅਨੁਸੂਚਿਤ ਜਾਤੀ ਵਿਦਿਆਰਥੀਆਂ ਜੋ ਕਿ ਪੰਜਾਬ (ਚੰਡੀਗੜ• ਸਮੇਤ) ਦੇ ਰਹਿਣ ਵਾਲੇ ਹਨ ਅਤੇ ਜਿਨਾਂ ਨੇ ਅਪਣੀ ਦਸਵੀਂ ਦੀ ਪੜ•ਾਈ ਪੰਜਾਬ ਤੋਂ ਕੀਤੀ ਹੈ ਲਈ ਹੈ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਕਰੀਬ 600 ਕਰੋੜ ਰੁਪਏ ਐਸ.ਸੀ.ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਖ਼ਰਚ ਹੋਣਗੇ, ਜਿਸ ਵਿੱਚ 168 ਕਰੋੜ ਰੁਪਏ ਸਰਕਾਰੀ ਸਿੱਖਿਆ ਸੰਸਥਾਵਾਂ ਅਤੇ 432 ਕਰੋੜ ਰੁਪਏ ਨਿੱਜੀ ਸਿੱਖਿਆ ਸੰਸਥਾਵਾਂ ਵਲੋਂ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਤਹਿਤ 60 ਫੀਸਦੀ ਅਦਾਇਗੀ ਜੋ ਕਿ 260 ਕਰੋੜ ਰੁਪਏ ਬਣਦੀ ਹੈ ਪੰਜਾਬ ਸਰਕਾਰ ਵਲੋਂ ਅਦਾ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਸਕੀਮ ਲੱਖਾਂ ਐਸ.ਸੀ.ਵਿਦਿਆਰਥੀਆ ਲਈ ਰਾਹਤ ਭਰਿਆ ਕਦਮ ਹੋਵੇਗਾ ਜਿਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਲਾਭ ਮਿਲਣੇ ਬੰਦ ਹੋਣ ਕਾਰਨ ਕਾਫ਼ੀ ਪਰੇਸ਼ਾਨੀ ਪੇਸ਼ ਆ ਰਹੀ ਸੀ, ਕਿਉਂਕਿ ਸਾਲ 2018 ਵਿੱਚ ਕੇਂਦਰ ਸਰਕਾਰ ਵਲੋਂ ਸਕੀਮ ਵਿੱਚ ਕਈ ਬਦਲਾਅ ਕਰਦੇ ਹੋਏ ਸਾਰਾ ਵਿੱਤੀ ਬੋਝ ਰਾਜ ਸਰਕਾਰਾਂ ‘ਤੇ ਪਾ ਦਿੱਤਾ ਗਿਆ ਸੀ ਅਤੇ ਕੇਂਦਰੀ ਗ੍ਰਾਂਟ ਬੰਦ ਕਰ ਦਿੱਤੀ ਸੀ।

 ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਐਸ.ਸੀ.ਵਿਦਿਆਰਥੀਆ ਦੀ ਭਲਾਈ ਲਈ ਅਪਣਾ ਵਾਅਦਾ ਬੇਹੱਦ ਥੋੜ੍ਹਾ ਸਮੇਂ ਵਿੱਚ ਪੂਰਾ ਕਰਦੇ ਹੋਏ ਇਹ ਸਕੀਮ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਸਕੀਮ ਤਹਿਤ ਫੰਡ ਬੰਦ ਕਰਕੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਅੰਧੇਰੇ ਵਿੱਚ ਛੱਡ ਦਿੱਤਾ ਸੀ। ਕੈਪਟਨ ਸਰਕਾਰ ਵਲੋਂ ਲਏ ਗਏ ਇਸ ਅਹਿਮ ਫ਼ੈਸਲੇ ‘ਤੇ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਕੀਮ ਐਸ.ਸੀ.ਵਿਦਿਆਰਥੀਆਂ ਦੇ ਭਵਿੱਖ ਦੀ ਰੱਖਿਆ ਕਰੇਗੀ ਅਤੇ ਉਨਾਂ ਨੂੰ ਉਚੱ ਸਿੱਖਿਆ ਹਾਸਿਲ ਕਰਕੇ ਆਪਣੇ ਸੁਪਨੇ ਪੂਰੇ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ। ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋਂ ਮੌਕੇ ‘ਤੇ ਹੀ ਪੰਜ ਵਿਦਿਆਰਥੀਆ ਨੂੰ ਸਕੀਮ ਤਹਿਤ ਰਜਿਸਟਰੇਸ਼ਨ ਸਰਟੀਫਿਕੇਟ ਵੰਡੇ ਗਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply