ਗੋਲਡਨ ਗਰੁੱਪ ਵੱਲੋਂ ਰਾਜ ਪੱਧਰੀ ਵਿਕਾਲਾਂਗ ਕੈਂਪ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ : ਮੋਹਿਤ ਮਹਾਜਨ


ਅੰਗਹੀਣ ਲੋਕਾਂ ਦੇ ਅੰਗਾਂ ਦਾ ਨਿਰੀਖਣ 12 ਨੂੰ

ਗੁਰਦਾਸਪੁਰ 1 ਨਵੰਬਰ ( ਅਸ਼ਵਨੀ) :- ਗੋਲਡਨ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਅਤੇ ਸ਼੍ਰੀ ਸੱਤਿਆ ਸਾਈਂ ਸਮਿਤੀ ਵੱਲੋਂ 25 – ਵੇਂ ਰਾਜ ਪੱਧਰੀ ਮੁਫ਼ਤ ਵਿਕਾਲਾਂਗ ਕੈਂਪ ਲਈ ਰਜਿਸਟ੍ਰੇਸ਼ਨ ਬੀਤੇ ਦਿਨ 31 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਵਿੱਚ ਸਮਾਜ ਦਾ ਕੋਈ ਵੀ ਗਰੀਬ ਤੇ ਬੇਸਹਾਰਾ ਅੰਗਹੀਣ ਆਪਣਾ ਨਾ ਦਰਜ ਕਰਵਾ ਸਕਦਾ ਹੈ । ਇਸ ਸੰਬੰਧੀ ਗੋਲਡਨ ਗਰੁਪ ਦੇ ਚੈਅਰਮੈਨ ਅਤੇ ਪ੍ਰੋਜੈਕਟ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦਸਿਆਂ ਕਿ ਇਸ ਵਾਰ ਕੋਵਿਡ-19 ਬਿਮਾਰੀ ਨੂੰ ਧਿਆਣ ਵਿੱਚ ਰੱਖਦੇ ਹੋਏ ਲਗਾਏ ਜਾ ਰਹੇ ਵਿਕਲਾਂਗ ਕੈਂਪ ਲਈ ਰਜਿਸਟ੍ਰੇਸ਼ਨ ਕਰਾਉਣ ਲਈ ਆਉਣ ਵਾਲੇ ਲੋਕ ਗੋਲਡਨ ਸੀਨੀਅਰ ਸਕੈਂਡਰੀ ਸਕੂਲ ਹਨੂੰਮਾਨ ਚੌਕ ਗੁਰਦਾਸਪੁਰ ਵਿਖੇ ਆ ਕੇ ਆਪੋ ਆਪਣੀ ਰਜਿਸਟ੍ਰੇਸ਼ਨ ਕਰਾਉਣ । ਸ਼੍ਰੀ ਮਹਾਜਨ ਨੇ ਹੋਰ ਕਿਹਾ ਕਿ ਲਾਭ ਪਾਤਰੀਆ ਨੂੰ ਗੋਲਡਨ ਗਰੁਪ ਵੱਲੋਂ ਮਾਸਕ ਤੇ ਸੇਨੇਟਾਈਜਰ ਵੀ ਉਪਲਬਧ ਕਰਵਾਏ ਜਾਣਗੇ ਅਤੇ ਸਮਾਜਿਕ ਦੂਰੀ ਦੀ ਵੀ ਪਾਲਣਾ ਕੀਤੀ ਜਾਵੇਗੀ ਰਜਿਸਟਰਡ ਹੋਏ ਅੰਗਹੀਣ ਲੋਕਾਂ ਦੇ ਅੰਗਾਂ ਦਾ ਨਿਰੀਖਣ 12 ਨਵੰਬਰ ਨੂੰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ । ਜਿਸ ਉਪਰਾਂਤ ਚੁਣੇ ਜਾਣ ਵਾਲੇ ਅਪੰਗ ਲੋਕਾਂ ਨੂੰ ਸ਼੍ਰੀ ਸੱਤਿਆ ਸਾਂਈ ਬਾਬਾ ਜੀ ਦੇ 95-ਵੇਂ ਜਨਮ ਦਿਵਸ 23 ਨਵੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ ਦੇ ਵਿਚ ਇਹ ਅੰਗ ਮੁਫ਼ਤ ਲਗਾਏ ਜਾਣਗੇ ।ਵਿਸ਼ੇਸ਼ ਜਿਕਰਯੋਗ ਹੈ ਕਿ ਗੋਲਡਨ ਗਰੁਪ ਵੱਲੋਂ ਹੁਣ ਤੱਕ ਲਗਾਤਾਰ ਲਗਾਏ 24 ਰਾਜ ਪੱਧਰੀ ਮੁਫ਼ਤ ਵਿਕਲਾਂਗ ਕੈਂਪਾਂ ਵਿੱਚ 2665 ਲੋਕਾਂ ਨੂੰ ਬਨਵਟੀ ਅੰਗ ਲਗਾਏ ਜਾ ਚੁੱਕੇ ਹਨ ਅਤੇ ਇਹਨਾਂ ਕੈਂਪਾਂ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ , ਹਰਿਆਣਾ , ਜੰਮੂ ਕਸ਼ਮੀਰ ਅਤੇ ਰਾਜਸਥਾਨ ਆਦਿ ਤੋਂ ਲੋੜਵੰਦ ਲੋਕ ਲਾਭ ਲੈ ਚੁੱਕੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply