Latest : ਮਹਿਲਾ ਸੈਲਾਨੀ ਨਾਲ ਚੰਡੀਗੜ੍ਹ ਦੇ ਹੋਟਲ ਵਿੱਚ ਬਲਾਤਕਾਰ

ਚੰਡੀਗੜ੍ਹ: ਬ੍ਰਿਟਿਸ਼  ਦੀ ਅੱਧਖੜ੍ਹ ਉਮਰ ਦੀ ਮਹਿਲਾ ਸੈਲਾਨੀ ਨਾਲ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਮਹਿਲਾ ਨੇ ਦੋ ਦਿਨ ਪਹਿਲਾਂ ਯਾਨੀ 27 ਦਸੰਬਰ ਨੂੰ ਹੋਟਲ ਦੇ ਮਾਲਸ਼ੀਏ ਵਿਰੁੱਧ ਬਲਾਤਕਾਰ ਕੀਤੇ ਜਾਣ ਦੀ ਰਿਪੋਰਟ ਲਿਖਵਾਈ।

ਚੰਡੀਗੜ੍ਹ  ਦੀ ਉਪ ਪੁਲਿਸ ਕਪਤਾਨ ਹਰਜੀਤ ਕੌਰ ਨੇ ਦੱਸਿਆ ਕਿ ਬਰਤਾਨਵੀ ਮੂਲ ਦੀ ਮਹਿਲਾ ਘੁੰਮਣ ਲਈ 19 ਤਾਰੀਖ਼ ਨੂੰ ਚੰਡੀਗੜ੍ਹ ਪਹੁੰਚੀ ਸੀ ਅਤੇ ਸ਼ਹਿਰ ਦੇ ਵਿੱਚ ਸਥਿਤ ਵੱਡੇ ਹੋਟਲ ਅੰਦਰ ਠਹਿਰੀ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਮੁਤਾਬਕ ਇੱਕ ਦਿਨ  ਵਿਦੇਸ਼ੀ ਮਹਿਲਾ ਨਾਲ ਬਤਮੀਜ਼ੀ ਕੀਤੀ ਅਤੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।

ਮਹਿਲਾ ਨੇ ਇਸ ਦੀ ਸੂਚਨਾ ਹੋਟਲ ਪ੍ਰਬੰਧਕਾਂ ਨੂੰ ਕੀਤੀ ਤੇ ਮੈਨੇਜਮੈਂਟ ਨੇ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ। ਮੁਲਜ਼ਮ ਪਿਛਲੇ ਇੱਕ ਸਾਲ ਤੋਂ ਹੋਟਲ ਵਿੱਚ  ਕੰਮ ਕਰਦਾ ਸੀ। ਪੀੜਤ  ਮਹਿਲਾ ਨੇ 27 ਦਸੰਬਰ ਨੂੰ ਚੰਡੀਗੜ੍ਹ ਪੁਲਿਸ ਨੂੰ ਬਲਾਤਕਾਰ ਕੀਤੇ ਜਾਣ ਦੀ ਸ਼ਿਕਾਇਤ ਦਿੱਤੀ। ਚੰਡੀਗੜ੍ਹ ਦੇ  ਹੋਟਲ ਕਰਮਚਾਰੀ ਖ਼ਿਲਾਫ਼ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ।

Advertisements

ਡੀਐਸਪੀ ਨੇ ਦੱਸਿਆ ਕਿ ਬ੍ਰਿਟਿਸ਼ ਮਹਿਲਾ ਬਿਆਨ ਦਰਜ ਕਰਵਾਉਣ ਤੋਂ ਵਾਪਸ ਆਪਣੇ ਦੇਸ਼ ਚਲੀ ਗਈ ਹੈ। ਉਨ੍ਹਾਂ ਮੁਲਜ਼ਮ ਦਾ ਨਾਂਅ ਦੱਸਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਸ ਦੀ ਭਾਲ ਜਾਰੀ ਹੈ ਚੰਡੀਗੜ੍ਹ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply