ਕੇ.ਐੱਮ.ਐਸ ਕਾਲਜ ਵਿਖੇ ਪਿਛਲੇ ਚਾਰ ਮਹੀਨਿਆਂ ਤੋਂ ਆਨਲਾਈਨ ਕਲਾਸਾਂ ਲਗਾਈਆਂ ਗਈਆਂ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 11 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਗੱਲਬਾਤ ਕਰਦਿਆ ਦੱਸਿਆ ਕਿ ਯੂਨੀਵਰਸਿਟੀ ਦੇ ਹੁਕਮਾਂ ਅਨੁਸਾਰ ਅਤੇ ਚੇਅਰਮੈਨ ਚੌ. ਕੁਮਾਰ ਸੈਣੀ ਦੇ ਨਿਰਦੇਸ਼ਾਂ ਨਾਲ ਪਿਛਲੇ ਲਗਪਗ ਚਾਰ ਮਹੀਨਿਆਂ ਤੋਂ ਕਾਲਜ ਦੇ ਹਰ ਵਿਭਾਗ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਸਨ।

ਜਿਨ੍ਹਾਂ ਵਿੱਚ ਡਾ.ਬੀ.ਆਰ ਅੰਬੇਦਕਰ ਆਈ.ਟੀ ਵਿਭਾਗ ਵਿੱਚ ਐਚ.ਓ.ਡੀ.ਰਾਜੇਸ਼ ਕੁਮਾਰ,ਕੁਸਮ ਲਤਾ ਅਤੇ ਮਨਪ੍ਰੀਤ ਕੌਰ,ਡਾ.ਐੱਮ ਐੱਸ ਰੰਧਾਵਾ ਐਗਰੀਕਲਚਰ ਵਿਭਾਗ ਵਿੱਚ ਰਣਵੀਰ ਸਿੰਘ,ਮਨਿੰਦਰ ਸਿੰਘ,ਗੁਰਿੰਦਰਜੀਤ ਕੌਰ ਅਤੇ ਗੁਰਪ੍ਰੀਤ ਕੌਰ,ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਟੈਕਨੋਲੋਜੀ ਵਿਭਾਗ ਵਿੱਚ ਅਮਨਪ੍ਰੀਤ ਕੌਰ ਅਤੇ ਰਜਨੀਤ ਕੌਰ ਫੈਕਲਟੀ ਮੈਂਬਰਾਂ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਗਈਆਂ, ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਕੋਈ ਵੀ ਪ੍ਰੇਸ਼ਾਨੀ ਨਾ ਆਵੇ। ਕੇ.ਐੱਮ.ਐਸ ਕਾਲਜ ਵੱਲੋਂ ਲਗਾਈਆਂ ਗਈਆਂ ਆਨਲਾਈਨ ਕਲਾਸਾਂ ਨਾਲ ਸਾਰੇ ਵਿਦਿਆਰਥੀ ਸੰਤੁਸ਼ਟ ਹਨ।

ਵਿਦਿਆਰਥੀਆਂ ਨੂੰ ਅਗਰ ਫਿਰ ਵੀ ਪੜ੍ਹਾਈ ਵਿੱਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਕਾਲਜ ਵੱਲੋਂ ਉਸਦਾ ਹੱਲ ਵੀ ਨਾਲ ਨਾਲ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵੱਲੋਂ ਲੈਕਚਰ ਰਿਕਾਰਡਿੰਗਾਂ, ਈ ਕਿਤਾਬਾਂ ਅਤੇ ਈ ਨੋਟਸ ਕਾਲਜ ਦੀ ਵੈੱਬਸਾਈਟ ਉੱਤੇ ਉਪਲਬੱਧ ਕਰਵਾਏ ਗਏ ਹਨ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ 16 ਨਵੰਬਰ ਤੋਂ ਯੂਨੀਵਰਸਿਟੀਆਂ ਅਤੇ ਕਾਲਜ ਵੀ ਲਗਭਗ 8 ਮਹੀਨਿਆਂ ਬਾਅਦ ਖੁੱਲ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply