ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 80 ਗ੍ਰਾਮ ਹੀਰੋਇਨ ਸਮੇਤ ਦੋ ਕਾਬੂ


ਗੁਰਦਾਸਪੁਰ 13 ਨਵੰਬਰ ( ਅਸ਼ਵਨੀ ) : ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 80 ਗ੍ਰਾਮ ਹੀਰੋਇਨ ਸਮੇਤ ਦੋ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
               
ਦਲਜੀਤ ਸਿੰਘ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਪੁਲਿਸ ਵੱਲੋਂ ਡੀਡਾ ਸਾਂਸੀਆ ਤੋਂ ਨਾਕਾ ਬੰਦੀ ਦੋਰਾਨ ਜੋਧ ਲਾਲ ਉਰਫ ਜੋਧਾ ਪੁੱਤਰ ਜਨਕ ਰਾਜ ਵਾਸੀ ਇੰਦਰਾ ਕਲੋਨੀ ਦੀਨਾ ਨਗਰ ਨੂੰ ਸ਼ੱਕ ਦੇ ਅਧਾਰ ਉੱਪਰ ਰੋਕ ਕੇ ਤਲਾਸ਼ੀ ਕੀਤੀ ਤਾਂ ਉਸ ਪਾਸੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ ।
               
ਜਗੀਰ ਚੰਦ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦਸਿਆਂ ਕਿ ਪੁਲਿਸ ਵੱਲੋਂ ਰਾਧਾ ਸਵਾਮੀ ਸਤਸੰਗ ਭਵਨ ਬਹਿਰਾਮਪੁਰ ਨੇੜੇ ਰਜਨੀ ਪਤਨੀ ਰਵਿੰਦਰ ਕੁਮਾਰ ਵਾਸੀ ਨਵੀਂ ਅਬਾਦੀ ਅਵਾਂਖਾ  ਨੂੰ ਸ਼ੱਕ ਦੇ ਅਧਾਰ ਉੱਪਰ ਰੋਕ ਕੇ ਜਾਂਚ ਅਫਸਰ ਏ ਐਸ ਆਈ ਗੁਰਨਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply