ਬੀ ਐਸ ਐਫ ਦੇ ਜਵਾਨਾਂ ਵੱਲੋਂ ਤਰੂੰਤ ਕਾਰਵਾਈ ਕਰਕੇ ਗੁਰਦਾਸਪੁਰ ਦੇ ਨਾਲ ਲੱਗਦੀ ਸਰਹੱਦ ਤੇ ਪਾਕਿਸਤਾਨ ਵੱਲੋਂ ਘੂਸਪੈਠ ਕਰਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਕੇ ਰਹੇ ਕਰੀਬ 6 ਘੂਸਪੇਠੀਆਂ ਦੀ ਕਾਰਵਾਈ ਨੂੰ ਗੋਲੀ ਚੱਲਾ ਕੇ ਕੀਤਾ ਅਸਫਲ


ਗੁਰਦਾਸਪੁਰ 15 ਨਵੰਬਰ ( ਅਸ਼ਵਨੀ ) : ਬੀਤੀ ਰਾਤ ਬੀ ਐਸ ਐਫ ਦੇ ਜਵਾਨਾਂ ਵੱਲੋਂ ਤਰੂੰਤ ਕਾਰਵਾਈ ਕਰਕੇ ਗੁਰਦਾਸਪੁਰ ਦੇ ਨਾਲ ਲੱਗਦੀ ਸਰਹੱਦ ਤੇ ਪਾਕਿਸਤਾਨ ਵੱਲੋਂ ਘੂਸਪੈਠ ਕਰਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਕੇ ਰਹੇ ਕਰੀਬ 6 ਘੂਸਪੇਠੀਆਂ ਦੀ ਕਾਰਵਾਈ ਨੂੰ ਗੋਲੀ ਚੱਲਾ ਕੇ ਅਸਫਲ ਕਰ ਦਿੱਤਾ।ਬੀ ਐਸ ਐਫ ਦੇ ਅਧਿਕਾਰੀਆਂ ਨੂੰ ਘਟਨਾ ਬਾਰੇ ਜਾਣਕਾਰੀ ਮਿਲਣ ਤੇ ਸਵੇਰੇ ਸਰਹੱਦ ਦੇ ਨਾਲ ਲੱਗਦੇ ਖੇਤਰ ਵਿਚ ਤਲਾਸ਼ੀ ਕੀਤੀ ਪਰ ਕੁਝ ਵੀ ਸੁਰਾਗ ਹੱਥ ਨਹੀ ਲੱਗਾ ।
                         
ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਤੇ ਅਐਤਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ ਪੋਣੇ ਦੋ ਵਜੇ ਭਾਰਤ ਦੀ ਜੀਰੋ ਲਾੲੀਨ ਨੂੰ ਪਾਰ ਕਰਕੇ 6 ਦੇ ਲਗਭਗ ਘੂਸਪੈਠੀਆਂ ਭਾਰਤੀ ਸਰਹੱਦ ਵਿਚ ਦਾਖਲ ਹੋ ਗਏ ਬੀ ਐਸ ਐਫ ਦੀ ਚੱਕਰੀ ਪੋਸਟ ਦੇ ਗਸ਼ਤ ਕਰ ਰਹੇ ਜਵਾਨਾਂ ਨੇ ਇਹਨਾਂ ਘੂਸਪੇਠੀਆਂ ਨੂੰ ਦੇਖ ਲਿਆ ਅਤੇ ਇਨਾਂ ੳਪਰ 88 ਦੇ ਕਰੀਬ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਘੂਸਪੇਠੀਆਂ ਆਪਣੀ ਜਾਣ ਬਚਾੳਣ ਖਾਤਰ ਪਾਕਿਸਤਾਨ ਵੱਲ ਦੋੜ ਗਏ ।
                 
ਪਿਛੱਲੇ ਇਕ ਮਹੀਨੇ ਦੋਰਾਨ 8 ਵਾਰ ਭਾਰਤ-ਪਕਿਸਤਾਨ ਸਰਹੱਦ ੳਪਰ ਪਕਿਸਤਾਨ ਵਾਲੋ ਡਰੋਨ ਭਾਰਤੀ ਸਰਹੱਦ ਵਿਚ ਦਾਖਲ ਹੋਣ ਦਾ ਯਤਨ ਕਰਨਾ ਕਿਸੇ ਵੱਡੀ ਘਟਨਾ ਦੇ  ਵੱਲ ਇਸ਼ਾਰਾ ਕਰਦਾ ਹੈ ।ਪਰ ਸਰਹੱਦ ਤੇ ਤੈਨਾਤ ਬੀ ਐਸ ਐਫ ਦੇ ਜਵਾਨਾ ਵਲੋ ਪੂਰੀ ਮੂਸਤੈਦੀ ਦੇ ਨਾਲ ਸਮਗਲਰਾ ਦੀਆਂ ਕੋਸ਼ਿਸਾ ਤੇ ਪਾਣੀ ਫੇਰਿਆ ਜਾ ਰਿਹਾ ਹੈ ਬੀ ਅੈਸ ਅੈਫ ਸੈਕਟਰ ਗੁਰਦਾਸਪੁਰ ਦੇ ਡੀ ਆਈ ਜੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਤੇ ਤਲਾਸ਼ੀ ਅਭਿਆਨ ਜਾਰੀ ਹੈ ਬੀ ਐਸ ਐਫ ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਘੂਸਪੇਠੀਆਂ ਦੇ ਨਾਪਾਕ ਮੰਨਸੂਬੇ ਫੈਲ ਕੀਤੇ ਹਨ । ਸ਼੍ਰੀ ਸ਼ਰਮਾ ਨੇ ਹੋਰ ਕਿਹਾ ਕਿ ਬੀ ਐਸ ਐਫ ਦੇ ਜਵਾਨ ਪੂਰੀ ਚੋਕਸੀ ਦੇ ਨਾਲ ਆਪਣੀ ਡਿੳਟੀ ਕਰ ਰਹੇ ਹਨ ਦੇਸ਼ ਵਿਰੋਧੀ ਤਾਕਤਾ ਨੂੰ ੳਹਨਾਂ ਦੇ ਮੰਸੁਬਿਆ ਵਿਚ ਸਫਲ ਨਹੀ ਹੋਣ ਦਿਤਾ ਜਾਵੇਗਾ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply